ਸਿੱਧੂ ਦੇ ਬਿਜਲੀ ਮੰਤਰੀ ਬਣਨ ‘ਤੇ ਬੋਲੇ ਮਜੀਠੀਆ, ਕਿਹਾ- ਪੰਜਾਬ ‘ਚ ਹੁਣ ਲੱਗਣਗੇ ਪਾਵਰ ਕੱਟ

ਸਿੱਧੂ ਦੇ ਬਿਜਲੀ ਮੰਤਰੀ ਬਣਨ ‘ਤੇ ਬੋਲੇ ਮਜੀਠੀਆ, ਕਿਹਾ- ਪੰਜਾਬ ‘ਚ ਹੁਣ ਲੱਗਣਗੇ ਪਾਵਰ ਕੱਟ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋ ਅੱਜ ਚੰਡੀਗੜ੍ਹ ‘ਚ ਪ੍ਰੈਸ ਵਾਰਤਾ ਕੀਤੀ ਗਈ, ਇਸ ਮੌਕੇ ਉਹਨਾਂ ਨਵਜੋਤ ਸਿੰਘ ਸਿੱਧੂ ਦਾ ਮੰਤਰਾਲਾ ਬਦਲੇ ਜਾਣ ‘ਤੇ ਤੰਜ ਕਸਦਿਆਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਫੈਸਲਾ ਸਹੀ ਨਹੀਂ ਹੈ ਉਹ ਬਹੁਤ ਕਾਬਲ ਮੰਤਰੀ ਹਨ। ਰਾਹੁਲ ਗਾਂਧੀ ਨੂੰ ਉਹਨਾਂ ਨੂੰ ‘ਆਲ ਇੰਡੀਆ ਕਾਂਗਰਸ’ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ।

ਇਸ ਮੌਕੇ ਉਹਨਾਂ ਲੋਕਾਂ ਨੂੰ ਕਿਹਾ ਕਿ ਹੁਣ ਬਿਜਲੀ ਆਉਂਦੀ ਤਾਂ ਉਸ ਦਾ ਆਨੰਦ ਲੈ ਲਿਆ ਜਾਵੇ ਕਿਉਂਕਿ ਸਿੱਧੂ ਦੇ ਵਿਭਾਗ ਸੰਭਾਲਣ ਤੋਂ ਬਾਅਦ ਤਾਂ ਪੱਕਾ ਕੱਟ ਲੱਗ ਜਾਵੇਗਾ।

ਹੋਰ ਪੜ੍ਹੋ:PM ਮੋਦੀ ਨੇ ਦੇਸ਼ ਨੂੰ ਵਿਕਸਤ ਮੁਲਕਾਂ ਦੇ ਕਲੱਬ ‘ਚ ਸ਼ਾਮਲ ਕਰਨ ਦਾ ਨਕਸ਼ਾ ਉਲੀਕਿਆ: ਬਿਕਰਮ ਮਜੀਠੀਆ

ਅੱਗੇ ਉਹਨਾਂ ਕਿਹਾ ਕਿ ਸਿੱਧੂ ਕਹਿੰਦੇ ਹਨ ਕਿ ਅੰਮ੍ਰਿਤਸਰ ‘ਚ ਉਹਨਾਂ ਨੇ 10 ਹਜ਼ਾਰ ਕਰੋੜ ਦੀਆਂ ਸਕੀਮਾਂ ਬਣਾਈਆਂ ਹਨ।

ਪਰ ਅੰਮ੍ਰਿਤਸਰ ‘ਚ ਜਿਸ ਤਰ੍ਹਾਂ ਵਿਕਾਸ ਕਾਰਜ ‘ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਿੱਧੂ ਨੇ ਇੱਕ ਵੀ ਖੱਡਾਂ ਨਹੀਂ ਭਰਿਆ ਗਿਆ।

-PTC News