Sun, Apr 28, 2024
Whatsapp

ਪੁੱਤ ਨੂੰ ਮਾਰਨ ਵਾਲੀ ਕਲਯੁੱਗੀ ਮਾਂ ਵੱਲੋਂ ਆਪਣੀ ਧੀ ਦੀ ਵੀ ਜਾਨ ਲੈਣ ਦੇ ਮਿਲੇ ਸੰਕੇਤ !!!

Written by  Jashan A -- January 29th 2020 09:34 AM
ਪੁੱਤ ਨੂੰ ਮਾਰਨ ਵਾਲੀ ਕਲਯੁੱਗੀ ਮਾਂ ਵੱਲੋਂ ਆਪਣੀ ਧੀ ਦੀ ਵੀ ਜਾਨ ਲੈਣ ਦੇ ਮਿਲੇ ਸੰਕੇਤ !!!

ਪੁੱਤ ਨੂੰ ਮਾਰਨ ਵਾਲੀ ਕਲਯੁੱਗੀ ਮਾਂ ਵੱਲੋਂ ਆਪਣੀ ਧੀ ਦੀ ਵੀ ਜਾਨ ਲੈਣ ਦੇ ਮਿਲੇ ਸੰਕੇਤ !!!

ਪੁੱਤ ਨੂੰ ਮਾਰਨ ਵਾਲੀ ਕਲਯੁੱਗੀ ਮਾਂ ਵੱਲੋਂ ਆਪਣੀ ਧੀ ਦੀ ਵੀ ਜਾਨ ਲੈਣ ਦੇ ਮਿਲੇ ਸੰਕੇਤ !!! ਚੰਡੀਗੜ੍ਹ: ਪਿਛਲੇ ਦਿਨੀਂ ਚੰਡੀਗੜ੍ਹ ਦੇ ਬੁੜੈਲ 'ਚ ਆਪਣੇ ਬੱਚੇ ਨੂੰ ਬੈੱਡ 'ਚ ਬੰਦ ਕਰ ਪ੍ਰੇਮੀ ਨਾਲ ਫਰਾਰ ਹੋਣ ਵਾਲੀ ਕਲਯੁੱਗੀ ਮਾਂ ਵੱਲੋਂ ਆਪਣੀ ਧੀ ਦੀ ਹੱਤਿਆ ਕਰਨ ਦੇ ਵੀ ਸੰਕੇਤ ਮਿਲ ਰਹੇ ਹਨ। Chd Murder Caseਮਿਲੀ ਜਾਣਕਾਰੀ ਮੁਤਾਬਕ 6 ਮਹੀਨੇ ਪਹਿਲਾਂ ਉਸ ਦੀ ਧੀ ਦੀ ਹੱਤਿਆ ਹੋਈ ਸੀ ਤੇ ਪੁਲਿਸ ਨੂੰ ਸ਼ੱਕ ਹੈ ਕਿ ਉਸ ਦਾ ਵੀ ਕਤਲ ਇਸ ਕਲਯੁੱਗੀ ਮਾਂ ਨੇ ਹੀ ਕੀਤਾ ਹੈ। ਪੁਲਿਸ SDM ਕੋਲ ਬੱਚੀ ਦੇ ਕੰਕਾਲ ਕੱਢਣ ਦੀ ਅਪੀਲ ਕਰੇਗੀ ਤੇ ਕੰਕਾਲ ਕੱਢ ਉਸ ਦਾ ਪੋਸਟਮਾਰਟਰਮ ਕਰਵਾਏਗੀ।ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਬੱਚੀ ਦੀ ਮੌਤ ਕਿਸ ਤਰ੍ਹਾਂ ਹੋਈ ਸੀ। ਹੋਰ ਪੜ੍ਹੋ: ਬੱਚੇ ਨੂੰ ਬੈੱਡ ’ਚ ਬੰਦ ਕਰ ਪ੍ਰੇਮੀ ਨਾਲ ਫਰਾਰ ਹੋਣ ਵਾਲੀ ਮਾਂ ਚੜ੍ਹੀ ਪੁਲਿਸ ਅੜਿੱਕੇ ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਅਦਾਲਤ 'ਚ ਪੇਸ਼ ਕੀਤਾ ਸੀ।ਅਦਾਲਤ ਨੇ ਸੁਣਵਾਈ ਕਰਦਿਆਂ ਕਲਯੁੱਗੀ ਮਾਂ ਨੂੰ 2 ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ,ਜਿਸ ਦੌਰਾਨ ਦਿਲ ਕੰਬਾਊ ਖੁਲਾਸੇ ਹੋ ਸਕਦੇ ਹਨ। Chd Murder Caseਜ਼ਿਕਰਯੋਗ ਹੈ ਕਿ ਰੂਪਾ ਨਾਂ ਦੀ ਔਰਤ ਜੋ ਬੁੜੈਲ ‘ਚ ਆਪਣੇ ਪਤੀ ਤੇ ਢਾਈ ਸਾਲਾ ਬੱਚੇ ਨਾਲ ਮਕਾਨ ਨੰਬਰ 1658 ‘ਚ ਰਹਿੰਦੀ ਸੀ, ਨੇ ਆਪਣੇ ਬੱਚੇ ਨੂੰ ਬੈੱਡ ‘ਚ ਬੰਦ ਕਰ ਦਿੱਤਾ ਤੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਸੀ। -PTC News  


Top News view more...

Latest News view more...