ਚੰਡੀਗੜ੍ਹ ਦੇ ਸੈਕਟਰ-54 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਸਰੀਰ 'ਤੇ ਮਿਲੇ ਜ਼ਖਮਾਂ ਦੇ ਨਿਸ਼ਾਨ

By Shanker Badra - September 30, 2020 5:09 pm

ਚੰਡੀਗੜ੍ਹ ਦੇ ਸੈਕਟਰ-54 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਸਰੀਰ 'ਤੇ ਮਿਲੇ ਜ਼ਖਮਾਂ ਦੇ ਨਿਸ਼ਾਨ:ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-54 ਦੀਆਂ ਸੜਕ ਕਿਨਾਰੇ ਝਾੜੀਆਂ 'ਚੋਂ ਇਕ ਨੌਜਵਾਨ ਦੀ ਖੂਨ ਨਾਲ ਲੱਥਪਥ ਲਾਸ਼ ਬਰਾਮਦ ਕੀਤੀ ਗਈ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਪਾਈ ਪਰ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਵਿਅਕਤੀ ਦੀ ਉਮਰ ਕਰੀਬ 35 ਸਾਲ ਦੀ ਦੱਸੀ ਜਾ ਰਹੀ ਹੈ।

ਚੰਡੀਗੜ੍ਹ ਦੇ ਸੈਕਟਰ-54 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਸਰੀਰ 'ਤੇ ਮਿਲੇ ਡੂੰਘੇ ਜ਼ਖਮਾਂ ਦੇ ਨਿਸ਼ਾਨ

ਪੁਲਿਸ ਮੁਤਾਬਕ ਇੱਕ ਵਿਅਕਤੀ ਨੇ ਖੂਨ ਨਾਲ ਲੱਥਪਥ ਲਾਸ਼ ਬਾਰੇ ਸੂਚਨਾ ਦਿੱਤੀ ਸੀ। ਇਸ ਦੌਰਾਨ ਵਿਅਕਤੀ ਨੇ ਪੁਲਿਸ ਨੂੰ ਫ਼ੋਨ ਕਰਕੇ ਦੱਸਿਆ ਕਿ ਅੱਜ ਸਵੇਰੇ ਜਦੋਂ 7 ਵਜੇ ਉਹ ਇੱਥੋਂ ਦੀ ਜਾ ਰਿਹਾ ਸੀ ਤਾਂ ਉਸ ਨੇ ਝਾੜੀਆਂ 'ਚ ਖੂਨ ਨਾਲ ਭਿੱਜੀ ਇੱਕ ਲਾਸ਼ ਵੇਖੀ। ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਚੰਡੀਗੜ੍ਹ ਦੇ ਸੈਕਟਰ-54 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਸਰੀਰ 'ਤੇ ਮਿਲੇ ਡੂੰਘੇ ਜ਼ਖਮਾਂ ਦੇ ਨਿਸ਼ਾਨ

ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-54 ਦੀਆਂ ਝਾੜੀਆਂ 'ਚ ਖੂਨ ਨਾਲ ਲੱਥਪਥ ਲਾਸ਼ ਪਈ ਹੈ। ਇਸ ਤੋਂ ਬਾਅਦ ਸੈਕਟਰ-39 ਥਾਣੇ ਦੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸੈਕਟਰ-16 ਦੇ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਚੰਡੀਗੜ੍ਹ ਦੇ ਸੈਕਟਰ-54 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਸਰੀਰ 'ਤੇ ਮਿਲੇ ਡੂੰਘੇ ਜ਼ਖਮਾਂ ਦੇ ਨਿਸ਼ਾਨ

ਦੱਸਣਯੋਗ ਹੈ ਕਿ ਮ੍ਰਿਤਕ ਦੇ ਸ਼ਰੀਰ 'ਤੇ ਡੂੰਘੇ ਜ਼ਖਮਾਂ ਦੇ ਨਿਸ਼ਾਨ ਪਾਏ ਗਏ ਹਨ। ਫਿਲਹਾਲ ਪੁਲਸ ਵੱਲੋਂ ਲਾਸ਼ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਹੱਤਿਆ ਦਾ ਅਨੁਮਾਨ ਹੈ ਪਰ ਅਸਲ ਸਥਿਤੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਸਾਫ਼ ਹੋਏਗੀ।
-PTCNews

adv-img
adv-img