ਨੌਜਵਾਨ ਨੇ ਸ਼ਰੇਆਮ ਮਾਰਿਆ ਲੜਕੀ ਦੇ ਚਾਕੂ

Chandigarh: Girl stabbed to death by youth in Chandigarh city
Chandigarh: Girl stabbed to death by youth in Chandigarh city

Chandigarh: Girl stabbed to death

ਸੁਰੱਖਿਆ ਅਤੇ ਕਾਨੂੰਨ ਦੋ ਅਜਿਹੇ ਸ਼ਬਦ ਹਨ, ਜੋ ਕਿਸੇ ਵੀ ਸੂਬੇ ਜਾਂ ਦੇਸ਼ ‘ਚ ਸ਼ਾਂਤਮਈ ਜੀਵਨ ਜੀਊਣ ਲਈ ਲੋੜੀਂਦੇ ਹੁੰਦੇ ਹਨ। ਪਰ ਕੀ ਹੋਵੇ, ਜੇ ਇਹਨਾਂ ਦਾ ਪੱਧਰ ਦਿਨੋ-ਦਿਨ ਘੱਟਦਾ ਜਾਵੇ?
Chandigarh: Girl stabbed to death by youth in Chandigarh cityਅਜਿਹਾ ਹੀ ਕੁਝ ਵਾਪਰਦਾ ਨਜ਼ਰ ਆ ਰਿਹਾ ਸਭ ਤੋਂ ਮਹਿਫੂਜ਼ ਮੰਨ੍ਹੇ ਜਾਂਦੇ ਸ਼ਹਿਰ ਚੰਡੀਗੜ੍ਹ ਵਿੱਚ, ਜਿੱਥੇ ਦੇ ਸੈਕਟਰ-੨੬ ‘ਚ ਸਬਜੀ ਮੰਡੀ ‘ਚ ਇਕ ਨੌਜਵਾਨ ਵੱਲੋਂ ਸ਼ਰੇਆਮ ਕੁੜੀ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਅਤੇ ਫਿਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਇਸ ਘਟਨਾ ਨਾਲ ਪੂਰੇ ਇਲਾਕੇ ੱਿਵਚ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਕ,  ਮ੍ਰਿਤਕ ਲੜਕੀ ਸੈਕਟਰ-੫੬ ਦੀ ਵਸਨੀਕ ਸੀ ਜਦਕਿ ਦੋਸ਼ੀ ਧਨਾਸ ਦਾ ਰਹਿਣ ਵਾਲਾ ਸੀ।
Chandigarh: Girl stabbed to death by youth in Chandigarh cityਲੜਕੇ ਵੱਲੋਂ ਲੜਕੀ ‘ਤੇ ਅਚਾਨਕ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਚਾਨਕ ਫਰਾਰ ਹੋ ਗਿਆ ਅਤੇ ਲੋਕਾਂ ਵੱਲੋਂ ਲਹੂਲੁਹਾਨ ਲੜਕੀ ਨੂੰ ਉਸੇ ਵਕਤ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਉਸਨੂੰ ।ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਪਰ, ਕੁਝ ਦੇਰ ਬਾਅਦ ਉਥੋਂ ਦੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
Chandigarh: Girl stabbed to death by youth in Chandigarh cityਸੂਤਰਾਂ ਅਨੁਸਾਰ ਇਹ ਇੱਕ ਤਰਫਾ ਪਿਆਰ ਦਾ ਮਾਮਲਾ ਹੈ। ਫਿਲਹਾਲ, ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

—PTC News