ਚੰਡੀਗੜ੍ਹ ‘ਚ ਭਾਰੀ ਮੀਂਹ ਕਾਰਨ ਪਾਣੀ ‘ਚ ਡੁੱਬੀ ਕਾਰ ,ਦੇਖੋ ਕਿਵੇਂ ਕਾਰ ਸਵਾਰ ਲੋਕਾਂ ਨੂੰ ਪਾਣੀ ‘ਚੋਂ ਕੱਢਿਆ ਬਾਹਰ

Chandigarh In heavy rain Due submerged car in the water

ਚੰਡੀਗੜ੍ਹ ‘ਚ ਭਾਰੀ ਮੀਂਹ ਕਾਰਨ ਪਾਣੀ ‘ਚ ਡੁੱਬੀ ਕਾਰ ,ਦੇਖੋ ਕਿਵੇਂ ਕਾਰ ਸਵਾਰ ਲੋਕਾਂ ਨੂੰ ਪਾਣੀ ‘ਚੋਂ ਕੱਢਿਆ ਬਾਹਰ:ਪੰਜਾਬ ‘ਚ ਭਾਰੀ ਮੀਂਹ ਨੇ ਸੂਬੇ ਅੰਦਰ ਹੜ ਵਰਗੇ ਹਲਾਤ ਪੈਦਾ ਕਰ ਦਿੱਤੇ ਹਨ।ਬੀਤੇ 3 ਦਿਨਾਂ ਤੋਂ ਮੀਂਹ ਕਾਰਨ ਕਿਤੇ ਨਾਲੇ ‘ਚ ਕਾਰ ਵਹਿ ਗਈ ਤੇ ਕਿਤੇ ਦੀਵਾਰ ਡਿੱਗਣ ਨਾਲ ਜਾਣੀ ਨੁਕਸਾਨ ਹੋਇਆ ਹੈ।ਇਸ ਤੇਜ਼ ਮੀਂਹ ਨਾਲ ਸੂਬੇ ‘ਚ ਤਾਂ ਇੰਨਾ ਪਾਣੀ ਭਰ ਗਿਆ ਕਿ ਗੱਡੀਆਂ ਦੇ ਨਾਲ-ਨਾਲ ਇਨਸਾਨ ਤੱਕ ਵੀ ਪਾਣੀ ‘ਚ ਵਹਿ ਗਏ ਹਨ।

ਪੰਜਾਬ ‘ਚ ਭਾਰੀ ਮੀਂਹ ਤੋਂ ਬਾਅਦ ਸੜਕਾਂ ਸਮੁੰਦਰ ‘ਚ ਤਬਦੀਲ ਹੋ ਗਈਆਂ ਹਨ।ਜਿਸ ਕਾਰਨ ਸੜਕਾਂ ਤੋਂ ਲੈ ਕੇ ਹੋਟਲ ਅਤੇ ਹਸਪਤਾਲ ‘ਚ ਹੜ ਵਰਗੇ ਹਲਾਤ ਦਿਖਾਈ ਦੇਣ ਲੱਗੇ ਹਨ।ਹੈਰਾਨੀ ਦੀ ਗੱਲ ਇਹ ਹੈ ਕਿ 3 ਦਿਨਾਂ ‘ਚ ਹੀ ਮੀਂਹ ਦਾ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ ਅਤੇ ਭਾਰੀ ਮੀਂਹ ਨਾਲ ਸੜਕਾਂ ਸਮੁੰਦਰ ਬਣ ਗਈਆਂ ਹਨ।

ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਡੱਡੂ ਮਾਜਰਾ ਦੇ ਨਜ਼ਦੀਕ ਭਾਰੀ ਮੀਂਹ ਦੇ ਪਾਣੀ ਨਾਲ ਕਾਰ ਸਮੇਤ ਵਿਅਕਤੀ ਪਾਣੀ ਦੀ ਚਪੇਟ ‘ਚ ਆ ਗਏ ਹਨ।ਜਿਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਜੇਸੀਵੀ ਮਸ਼ੀਨ ਨਾਲ ਕਾਰ ਤੋਂ ਬਾਹਰ ਕੱਢਿਆ ਗਿਆ ਤੇ ਬਾਅਦ ‘ਚ ਕਾਰ ਨੂੰ ਵੀ ਬਾਹਰ ਕੱਢਿਆ ਗਿਆ ਹੈ।ਇਸ ਭਾਰੀ ਮੀਂਹ ਦੇ ਕਾਰਨ ਉਨ੍ਹਾਂ ਕਾਰ ਸਵਾਰਾਂ ਦੀ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਜਾਨ ਬਚਾਈ ਹੈ।

ਚੰਡੀਗੜ੍ਹ ਮੀਂਹ Chandigarh Rain

ਚੰਡੀਗੜ੍ਹ : ਡੱਡੂਮਾਜਰਾ 'ਚ ਭਰਿਆ ਪਾਣੀ, ਦੇਖੋ ਕਿਸ ਤਰ੍ਹਾਂ ਪਾਣੀ 'ਚ ਡੁੱਬੀ ਕਾਰ 'ਚੋਂ ਸੁਰੱਖਿਅਤ ਬਾਹਰ ਕੱਢੇ ਕਾਰ ਸਵਾਰ#Punjab #Chandigarh #Chandigarh #Rain

Posted by PTC News on Monday, September 24, 2018

-PTCNews