Fri, Apr 26, 2024
Whatsapp

ਗਣਤੰਤਰ ਦਿਵਸ ਮੌਕੇ ਚੰਡੀਗੜ੍ਹ 'ਚ ਪਹਿਲੀ ਵਾਰ 'ਪਰੇਡ' ਦੀ ਕਮਾਨ' ਸੰਭਾਲੇਗੀ ਮਹਿਲਾ ਆਈ. ਪੀ. ਐੱਸ., ਪੜ੍ਹੋ ਖ਼ਬਰ

Written by  Jashan A -- January 24th 2019 01:12 PM -- Updated: January 24th 2019 06:08 PM
ਗਣਤੰਤਰ ਦਿਵਸ ਮੌਕੇ ਚੰਡੀਗੜ੍ਹ 'ਚ ਪਹਿਲੀ ਵਾਰ 'ਪਰੇਡ' ਦੀ ਕਮਾਨ' ਸੰਭਾਲੇਗੀ ਮਹਿਲਾ ਆਈ. ਪੀ. ਐੱਸ., ਪੜ੍ਹੋ ਖ਼ਬਰ

ਗਣਤੰਤਰ ਦਿਵਸ ਮੌਕੇ ਚੰਡੀਗੜ੍ਹ 'ਚ ਪਹਿਲੀ ਵਾਰ 'ਪਰੇਡ' ਦੀ ਕਮਾਨ' ਸੰਭਾਲੇਗੀ ਮਹਿਲਾ ਆਈ. ਪੀ. ਐੱਸ., ਪੜ੍ਹੋ ਖ਼ਬਰ

ਗਣਤੰਤਰ ਦਿਵਸ ਮੌਕੇ ਚੰਡੀਗੜ੍ਹ 'ਚ ਪਹਿਲੀ ਵਾਰ 'ਪਰੇਡ' ਦੀ ਕਮਾਨ' ਸੰਭਾਲੇਗੀ ਮਹਿਲਾ ਆਈ. ਪੀ. ਐੱਸ., ਪੜ੍ਹੋ ਖ਼ਬਰ,ਚੰਡੀਗੜ੍ਹ: ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਪੁਲਿਸ 'ਚ ਪਹਿਲੀ ਵਾਰ ਮਹਿਲਾ ਆਈ. ਪੀ. ਐੱਸ. ਅਧਿਕਾਰੀ ਆਯੋਜਿਤ ਪਰੇਡ ਦੀ ਕਮਾਨ ਸੰਭਾਲੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਪਰੇਡ ਦੀ ਕਮਾਨ ਏ. ਐੱਸ. ਪੀ. ਸਾਊਥ ਨਿਹਾਰਿਕਾ ਭੱਟ ਨੂੰ ਸੌਂਪੀ ਗਈ ਹੈ। [caption id="attachment_245133" align="aligncenter" width="300"]ips ਗਣਤੰਤਰ ਦਿਵਸ ਮੌਕੇ ਚੰਡੀਗੜ੍ਹ 'ਚ ਪਹਿਲੀ ਵਾਰ 'ਪਰੇਡ' ਦੀ ਕਮਾਨ' ਸੰਭਾਲੇਗੀ ਮਹਿਲਾ ਆਈ. ਪੀ. ਐੱਸ., ਪੜ੍ਹੋ ਖ਼ਬਰ[/caption] ਇਸ ਪਰੇਡ ਨੂੰ ਲੈ ਕੇ ਨਿਹਾਰਿਕਾ ਭੱਟ ਕਾਫੀ ਉਤਸ਼ਾਹਿਤ ਹੈ। ਬੀਤੇ ਦਿਨ ਪਰੇਡ ਗਰਾਊਂਡ 'ਚ ਆਯੋਜਿਤ ਕੀਤੀ ਜਾਣ ਵਾਲੀ ਰਿਹਰਸਲ ਪਰੇਡ 'ਚ ਆਈ. ਪੀ. ਐੱਸ. ਨਿਹਾਰਿਕਾ ਪੂਰੇ ਜੋਸ਼ ਨਾਲ ਪਰੇਡ ਦੀ ਕਮਾਨ ਸੰਭਾਲਦੀ ਹੋਈ ਨਜ਼ਰ ਆਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ 'ਚ ਕਿਸੇ ਵੀ ਮਹਿਲਾ ਆਈ. ਪੀ. ਐੱਸ. ਨੂੰ ਪਰੇਡ ਦੀ ਕਮਾਨ ਸੰਭਾਲਣ ਦਾ ਮੌਕਾ ਨਹੀਂ ਮਿਲਿਆ।ਨਿਹਾਰਿਕਾ ਪਹਿਲੀ ਵਾਰ ਪੁਲਿਸ ਪਰੇਡ ਦੀ ਅਗਵਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਪਰੇਡ 'ਚ ਹਿੱਸਾ ਨਹੀਂ ਲਿਆ। [caption id="attachment_245134" align="aligncenter" width="300"]ips ਗਣਤੰਤਰ ਦਿਵਸ ਮੌਕੇ ਚੰਡੀਗੜ੍ਹ 'ਚ ਪਹਿਲੀ ਵਾਰ 'ਪਰੇਡ' ਦੀ ਕਮਾਨ' ਸੰਭਾਲੇਗੀ ਮਹਿਲਾ ਆਈ. ਪੀ. ਐੱਸ., ਪੜ੍ਹੋ ਖ਼ਬਰ[/caption] ਜ਼ਿਕਰ ਏ ਖਾਸ ਹੈ ਕਿ 2015 ਬੈਚ ਦੀ ਆਈ. ਪੀ. ਐੱਸ. ਨਿਹਾਰਿਕਾ ਦੀ ਚੰਡੀਗੜ੍ਹ 'ਚ ਬਤੌਰ ਏ. ਐੱਸ. ਪੀ. ਸਾਊਥ ਦੂਜੀ ਪੋਸਟਿੰਗ ਹੈ। ਇਸ ਤੋਂ ਪਹਿਲਾਂ ਉਹ ਉੱਤਰਾਖੰਡ 'ਚ ਤਾਇਨਾਤ ਰਹਿ ਚੁੱਕੀ ਹੈ। -PTC News


Top News view more...

Latest News view more...