ਚੰਡੀਗੜ੍ਹ: ਸਕਾਰਪੀਓ ਗੱਡੀ ਨੇ 2 ਸਾਲਾ ਬੱਚੀ ਨੂੰ ਕੁਚਲਿਆ, ਹੌਈ ਮੌਤ

ਚੰਡੀਗੜ੍ਹ: ਸਕਾਰਪੀਓ ਗੱਡੀ ਨੇ 2 ਸਾਲਾ ਬੱਚੀ ਨੂੰ ਕੁਚਲਿਆ, ਹੌਈ ਮੌਤ,ਚੰਡੀਗੜ੍ਹ: ਚੰਡੀਗੜ੍ਹ ਦੇ ਮਨੀਮਾਜਰਾ ‘ਚ ਦਰਦਨਾਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਿਸ ‘ਚ 2 ਸਾਲਾ ਮਾਸੂਮ ਬੱਚੀ ਨੂੰ ਆਪਣੀ ਜਾਨ ਗਵਾਉਣੀ ਪਈ।

road accidentਮਿਲੀ ਜਾਣਕਾਰੀ ਮੁਤਾਬਕ 2 ਸਾਲਾ ਮਾਸੂਮ ਬੱਚੀ ਸਕਾਰਪੀਓ ਗੱਡੀ ਦੀ ਚਪੇਟ ‘ਚ ਆ ਗਈ। ਮ੍ਰਿਤਕ ਬੱਚੀ ਦੀ ਪਹਿਚਾਣ ਗੌਰੀ ਵਜੋਂ ਹੋਈ ਹੈ।

ਹੋਰ ਪੜ੍ਹੋ: ਇਸ ਭਾਰਤੀ ਨੌਜਵਾਨ ਨੂੰ ਆਸਟਰੇਲੀਆ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣਾ ਪਿਆ ਮਹਿੰਗਾ, ਜਾਣੋ ਮਾਮਲਾ

ਇਸ ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਅਤੇ ਪੁਲਿਸ ਨੇ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ‘ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News