ਚੰਡੀਗੜ੍ਹ : ਤੇਜ਼ ਪਾਣੀ ਦੇ ਵਹਾਅ 'ਚ ਰੁੜੀ ਬਰੀਜ਼ਾ ਗੱਡੀ, ਵਾਲ-ਵਾਲ ਬਚਿਆ ਪਰਿਵਾਰ

By Shanker Badra - July 28, 2021 9:07 pm

ਚੰਡੀਗੜ੍ਹ : ਚੰਡੀਗੜ੍ਹ ਦੇ ਪਿੰਡ ਡੱਡੂਮਾਜਰਾ ਤੋਂ ਪਿੰਡ ਤੋਗਾ ਜਾਂਦੇ ਵਿਚਕਾਰ ਨਦੀ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਇੱਕ ਲਗਜਰੀ ਕਾਰ ਬਰੀਜ਼ਾ ਵਹਿ ਗਈ ਹੈ।

ਚੰਡੀਗੜ੍ਹ : ਤੇਜ਼ ਪਾਣੀ ਦੇ ਵਹਾਅ 'ਚ ਰੁੜੀ ਬਰੀਜ਼ਾ ਗੱਡੀ, ਵਾਲ-ਵਾਲ ਬਚਿਆ ਪਰਿਵਾਰ

ਇਸ ਦੌਰਾਨ ਕਾਰ ਚਾਲਕ ਕਾਰ ਦੇ ਸੀਸੇ ਤੋੜ ਕੇ ਬਾਹਰ ਨਿਕਲੇ ਤੇ ਵਾਲ -ਵਾਲ ਬਚੇ ਹਨ। ਥੋੜੀ ਜਿਹੀ ਬਾਰਿਸ਼ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ।

ਚੰਡੀਗੜ੍ਹ : ਤੇਜ਼ ਪਾਣੀ ਦੇ ਵਹਾਅ 'ਚ ਰੁੜੀ ਬਰੀਜ਼ਾ ਗੱਡੀ, ਵਾਲ-ਵਾਲ ਬਚਿਆ ਪਰਿਵਾਰ

ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਵੱਲੋਂ ਪਾਣੀ ਦਾ ਵਹਾਅ ਘਟਣ ਤੋਂ ਬਾਅਦ ਪੁੱਲੀ ਤੋਂ 200 ਮੀਟਰ ਦੀ ਦੂਰੀ 'ਤੇ 12 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਸਥਾਨਕ ਲੋਕਾਂ ਤੇ ਦੋਸਤਾਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਹੈ।

ਚੰਡੀਗੜ੍ਹ : ਤੇਜ਼ ਪਾਣੀ ਦੇ ਵਹਾਅ 'ਚ ਰੁੜੀ ਬਰੀਜ਼ਾ ਗੱਡੀ, ਵਾਲ-ਵਾਲ ਬਚਿਆ ਪਰਿਵਾਰ

ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੀੜਿਤ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਵੀ ਇਸ ਪੁੱਲੀ ਉੱਤੇ ਕਈ ਹਾਦਸੇ ਹੋ ਚੁੱਕੇ ਹਨ।

-PTCNews

adv-img
adv-img