Fri, Apr 26, 2024
Whatsapp

ਚੰਡੀਗੜ੍ਹ : 2 ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਕਾਤਲ ਦੀ ਹੋਈ ਪਹਿਚਾਣ, ਪੁਲਿਸ ਕਰ ਰਹੀ ਹੈ ਭਾਲ

Written by  Jashan A -- August 16th 2019 01:39 PM
ਚੰਡੀਗੜ੍ਹ : 2 ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਕਾਤਲ ਦੀ ਹੋਈ ਪਹਿਚਾਣ, ਪੁਲਿਸ ਕਰ ਰਹੀ ਹੈ ਭਾਲ

ਚੰਡੀਗੜ੍ਹ : 2 ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਕਾਤਲ ਦੀ ਹੋਈ ਪਹਿਚਾਣ, ਪੁਲਿਸ ਕਰ ਰਹੀ ਹੈ ਭਾਲ

ਚੰਡੀਗੜ੍ਹ : 2 ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਕਾਤਲ ਦੀ ਹੋਈ ਪਹਿਚਾਣ, ਪੁਲਿਸ ਕਰ ਰਹੀ ਹੈ ਭਾਲ,ਚੰਡੀਗੜ੍ਹ: ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ-22 ਵਿਚ ਹੋਏ 2 ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਕਾਤਲ ਦੀ ਪਹਿਚਾਣ ਹੋ ਗਈ ਹੈ। ਜਿਸ ਦੌਰਾਨ ਚੰਡੀਗੜ੍ਹ ਪੁਲਿਸ ਕੁਲਦੀਪ ਸਿੰਘ ਨਾਮ ਦੇ ਸ਼ੱਕੀ ਵਿਅਕਤੀ ਦੀ ਤਲਾਸ਼ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਚੰਡੀਗੜ੍ਹ ਪੁਲਿਸ ਦੇ ਸਾਬਕਾ ASI ਦਾ ਲੜਕਾ ਦੱਸਿਆ ਜਾ ਰਿਹਾ ਹੈ।ਤੁਹਾਨੂੰ ਦੱਸ ਦਈਏ ਕਿ ਦੋਨੋਂ ਭੈਣਾਂ ਸੈਕਟਰ-22 ਦੇ ਮਕਾਨ ‘ਚ ਬਤੌਰ ਪੀਜੀ ਰਹਿੰਦੀਆਂ ਸਨ। ਹੋਰ ਪੜ੍ਹੋ:ਅਮਰੀਕਾ 'ਚ ਪੰਜਾਬੀ ਪੁਲੀਸ ਅਫਸਰ ਦੇ ਕਤਲ ਮਾਮਲੇ 'ਚ ਇੱਕ ਸ਼ੱਕੀ ਵਿਅਕਤੀ ਗ੍ਰਿਫਤਾਰ ਇਨ੍ਹਾਂ ਦੋਵੇਂ ਭੈਣਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਹੈ।ਜਿਸ ਤੋਂ ਬਾਅਦ ਪੂਰੀ ਰਾਜਧਾਨੀ 'ਚ ਹਾਹਾਕਾਰ ਮੱਚ ਗਈ ਸੀ। ਦੱਸਣਯੋਗ ਹੈ ਕਿ ਇਹ ਦੋਵੇਂ ਭੈਣਾਂ ਅਬੋਹਰ ਦੇ ਪਿੰਡ ਬੱਲੂਆਣਾ ਦੀਆਂ ਰਹਿਣ ਵਾਲੀਆਂ ਸਨ। ਮ੍ਰਿਤਕਾਂ ‘ਚੋਂ ਇੱਕ ਦਾ ਨਾਮ ਰਜਵੰਤ ਕੌਰ ਅਤੇ ਦੂਜੀ ਦਾ ਨਾਮ ਮਨਪ੍ਰੀਤ ਕੌਰ ਹੈ। ਇਹ ਦੋਵੇਂ ਭੈਣਾਂ ਜ਼ੀਰਕਪੁਰ ਦੀ ਫੈਕਟਰੀ ਵਿਚ ਨੌਕਰੀ ਕਰਦੀਆਂ ਸਨ ਅਤੇ ਚੰਡੀਗੜ੍ਹ ਦੇ ਸੈਕਟਰ-22 ਵਿੱਚ ਪਿਛਲੇ ਚਾਰ ਸਾਲ ਤੋਂ ਰਹਿ ਰਹੀਆਂ ਸਨ। -PTC News


Top News view more...

Latest News view more...