ਚਾਰਧਾਮ ਯਾਤਰਾ ; 3 ਮਈ ਤੋਂ ਹੁਣ ਤੱਕ 28 ਸ਼ਰਧਾਲੂਆਂ ਦੀ ਹੋ ਚੁੱਕੀ ਹੈ ਮੌਤ : ਡਾ.ਸ਼ੈਲਜਾ ਭੱਟ
ਨਵੀਂ ਦਿੱਲੀ : 3 ਮਈ ਨੂੰ ਚਾਰਧਾਮ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਾਜ ਵਿੱਚ 28 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਮੌਤਾਂ ਦਾ ਕਾਰਨ ਹਨ। ਇਸ ਸਬੰਧੀ ਉੱਤਰਾਖੰਡ ਦੇ ਡਾਇਰੈਕਟਰ ਜਨਰਲ-ਸਿਹਤ ਡਾ. ਸ਼ੈਲਜਾ ਭੱਟ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਚਾਰਧਾਮ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੂਬੇ ਵਿੱਚ 28 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ। ਇਨ੍ਹਾਂ ਦਾ ਮੌਤਾਂ ਦਾ ਕਾਰਨ ਬਲੱਡ ਪ੍ਰੈਸਰ ਦੇ ਦਿਲ ਦੀਆਂ ਬਿਮਾਰੀਆਂ ਦੱਸਿਆ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਚਾਰਧਾਮ ਯਾਤਰਾ 'ਤੇ ਆਏ ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਦਾ ਨੋਟਿਸ ਲਿਆ ਸੀ। ਚਾਰਧਾਮ ਵਿੱਚ ਹੋਈਆਂ ਇਨ੍ਹਾਂ ਮੌਤਾਂ ਨੂੰ ਕੇਂਦਰ ਸਰਕਾਰ ਨੇ ਵੀ ਗੰਭੀਰਤਾ ਨਾਲ ਲਿਆ ਸੀ। ਕੇਂਦਰ ਸਰਕਾਰ ਨੇ ਇਸ ਪੂਰੇ ਮਾਮਲੇ 'ਤੇ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ। ਸਿਹਤ ਸਕੱਤਰ ਨੇ ਪੀਐਮਓ ਨੂੰ ਜਵਾਬ ਭੇਜਿਆ ਸੀ। ਵੈਸੇ ਜਿੱਥੇ ਇਨ੍ਹਾਂ ਮੌਤਾਂ ਪਿੱਛੇ ਸਰਕਾਰ ਦੀਆਂ ਖਾਮੀਆਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਸ਼ਰਧਾਲੂਆਂ ਦੀ ਲਾਪ੍ਰਵਾਹੀ ਵੀ ਉਨ੍ਹਾਂ ਦੀ ਜਾਨ ਲੈ ਰਹੀ ਹੈ।
ਇਸ ਦੇ ਨਾਲ ਹੀ ਕੇਦਾਰਨਾਥ ਵਾਕਵੇਅ 'ਤੇ ਇਕ ਸ਼ਰਧਾਲੂ ਦੀ ਫਿਸਲਣ ਅਤੇ ਖਾਈ 'ਚ ਡਿੱਗਣ ਕਾਰਨ ਮੌਤ ਹੋ ਗਈ ਸੀ। ਕੇਦਾਰਨਾਥ ਧਾਮ 'ਚ ਤਾਇਨਾਤ ਡਾਕਟਰ ਪ੍ਰਦੀਪ ਭਾਰਦਵਾਜ ਮੁਤਾਬਕ ਜੇਕਰ ਸ਼ਰਧਾਲੂ ਕੁਝ ਗੱਲਾਂ ਦਾ ਧਿਆਨ ਰੱਖਣ ਤਾਂ ਅਜਿਹੇ ਖ਼ਤਰਿਆਂ ਤੋਂ ਬਚ ਸਕਦੇ ਹਨ ਅਤੇ ਆਸਾਨੀ ਨਾਲ ਆਪਣੀ ਯਾਤਰਾ ਪੂਰੀ ਕਰ ਸਕਦੇ ਹਨ।
ਯਾਤਰਾ ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਆਪਣਾ ਮੈਡੀਕਲ ਚੈਕਅੱਪ ਪੂਰਾ ਕਰਵਾਉਣ ਲਈ ਕਿਹਾ ਹੈ ਤਾਂ ਕਿ ਰਸਤੇ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ। ਇਸ ਤੋਂ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ