Fri, Apr 26, 2024
Whatsapp

ਸਟ੍ਰੈਂਡ ਗੈਸ ਲੀਕ ਤੋਂ ਬਾਅਦ ਚੈਰਿੰਗ ਕ੍ਰਾਸ ਅਤੇ ਵਾਟਰਲੂ ਈਸਟ ਸਟੇਸ਼ਨ ਹੋਏ ਬੰਦ

Written by  Joshi -- January 24th 2018 02:10 PM -- Updated: January 25th 2018 02:24 PM
ਸਟ੍ਰੈਂਡ ਗੈਸ ਲੀਕ ਤੋਂ ਬਾਅਦ ਚੈਰਿੰਗ ਕ੍ਰਾਸ ਅਤੇ ਵਾਟਰਲੂ ਈਸਟ ਸਟੇਸ਼ਨ ਹੋਏ ਬੰਦ

ਸਟ੍ਰੈਂਡ ਗੈਸ ਲੀਕ ਤੋਂ ਬਾਅਦ ਚੈਰਿੰਗ ਕ੍ਰਾਸ ਅਤੇ ਵਾਟਰਲੂ ਈਸਟ ਸਟੇਸ਼ਨ ਹੋਏ ਬੰਦ

Charing Cross and Waterloo East stations shut after Strand gas leak: ਵੈਸਟ ਐਂਡ ਵਿੱਚ ਗੈਸ ਦੀ ਲੀਕ ਤੋਂ ਬਾਅਦ ਲੰਡਨ ਦੇ ਦੋ ਰੇਲਵੇ ਸਟੇਸ਼ਨ ਬੰਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੰਗਲਵਾਰ ਦੀ ਸਵੇਰ ਨੂੰ ਸਟ੍ਰੈਂਡ ਦੇ ਨਜ਼ਦੀਕ ਗੈਸ ਲੀਕ ਹੋਣ ਕਾਰਨ ਤਕਰੀਬਨ 1500 ਲੋਕਾਂ ਨੂੰ ਇਕ ਨਾਈਟ ਕਲੱਬ ਤੋਂ ਬਾਹਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

ਮੈਟਰੋਪਾਲੀਟਨ ਪੁਲਿਸ ਦੇ ਮੁਤਾਬਕ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਨਾਲ ਰਾਹਤ ਕਾਰਜ ਟੀਮਾਂ ਨੇ ਮਿਲ ਕੇ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਥੋੜ੍ਹੀ ਦੇਰ ਦੀ ਮੁਸ਼ੱਕਤ ਤੋਂ ਬਾਅਦ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਸੀ। Charing Cross and Waterloo East stations shut after Strand gas leakਇਕ ਬੁਲਾਰੇ ਮੁਤਾਬਕ, "ਹੇਵਨ ਨਾਈਟ ਕਲੱਬ ਦੇ 1000 ਤੋਂ ਵੱਧ ਲੋਕ ਅਤੇ 350 ਨਿਵਾਸੀਆਂ ਅਤੇ ਕਾਰੋਬਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ।" ਰਾਤ 2 ਵਜੇ ਕ੍ਰੇਵੈਨ ਸਟਰੀਟ ਵਿੱਚ ਜਦੋਂ ਹੀ ਗੈਸ ਲੀਕ ਹੋਣ ਦਾ ਪਤਾ ਲੱਗਿਆ ਤਾਂ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਰਾਹਤ ਟੀਮ ਦੇ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਈਪ ਦੀ ਮੁਰੰਮਤ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਗੈਸ ਨੂੰ ਦੁਬਾਰਾ ਖੋਲ੍ਹਣ ਤੋਂ ਪਹਿਲਾ ਸਾਰੀਆਂ ਪਾਈਪਾਂ ਨੂੰ ਚੰਗੀ ਤਰ੍ਹਾਂ ਚੈਕ ਕੀਤਾ ਜਾਵੇਗਾ। ਇਸ ਘਟਨਾ ਦੌਰਾਨ ਵਾਟਰਲੂ ਈਸਟ ਸਟੇਸ਼ਨ ਦੀਆਂ ਨੇੜਲੀਆਂ ਸੜਕਾਂ ਅਤੇ ਚੇਰਿੰਗ ਕ੍ਰਾਸ ਸਟੇਸ਼ਨ ਬੰਦ ਕਰ ਦਿੱਤੇ ਗਏ ਸਨ। ਦੁਪਹਿਰ ਤੋਂ ਥੋੜੀ ਦੇਰ ਬਾਅਦ ਸਟੇਸ਼ਨ ਦੁਬਾਰਾ ਖੋਲ੍ਹੇ ਗਏ ਸਨ। —PTC News

Top News view more...

Latest News view more...