Sat, Apr 27, 2024
Whatsapp

ਚੇੱਨਈ 'ਚ ਵਾਹਨ ਪਾਰਕਿੰਗ 'ਚ ਲੱਗੀ ਭਿਆਨਕ ਅੱਗ, 170 ਕਾਰਾਂ ਸੜ੍ਹ ਕੇ ਸੁਆਹ, ਲੋਕਾਂ 'ਚ ਸਹਿਮ ਦਾ ਮਾਹੌਲ

Written by  Jashan A -- February 25th 2019 02:40 PM
ਚੇੱਨਈ 'ਚ ਵਾਹਨ ਪਾਰਕਿੰਗ 'ਚ ਲੱਗੀ ਭਿਆਨਕ ਅੱਗ, 170 ਕਾਰਾਂ ਸੜ੍ਹ ਕੇ ਸੁਆਹ, ਲੋਕਾਂ 'ਚ ਸਹਿਮ ਦਾ ਮਾਹੌਲ

ਚੇੱਨਈ 'ਚ ਵਾਹਨ ਪਾਰਕਿੰਗ 'ਚ ਲੱਗੀ ਭਿਆਨਕ ਅੱਗ, 170 ਕਾਰਾਂ ਸੜ੍ਹ ਕੇ ਸੁਆਹ, ਲੋਕਾਂ 'ਚ ਸਹਿਮ ਦਾ ਮਾਹੌਲ

ਚੇੱਨਈ 'ਚ ਵਾਹਨ ਪਾਰਕਿੰਗ 'ਚ ਲੱਗੀ ਭਿਆਨਕ ਅੱਗ, 170 ਕਾਰਾਂ ਸੜ੍ਹ ਕੇ ਸੁਆਹ, ਲੋਕਾਂ 'ਚ ਸਹਿਮ ਦਾ ਮਾਹੌਲ,ਚੇੱਨਈ: ਬੀਤੀ ਰਾਤ ਚੇੱਨਈ ਦੇ ਪੋਰੂਰ ਇਲਾਕੇ 'ਚ ਵਾਹਨ ਪਾਰਕਿੰਗ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਇਲਾਕੇ 'ਚ ਹੜਕੰਪ ਮੱਚ ਗਿਆ। ਇਸ ਹਾਦਸੇ ਦੌਰਾਨ 170 ਦੇ ਕਰੀਬ ਕਾਰਾਂ ਸੜ੍ਹ ਕੇ ਸੁਆਹ ਹੋ ਗਈਆਂ। [caption id="attachment_261252" align="aligncenter" width="300"]fire ਚੇੱਨਈ 'ਚ ਵਾਹਨ ਪਾਰਕਿੰਗ 'ਚ ਲੱਗੀ ਭਿਆਨਕ ਅੱਗ, 170 ਕਾਰਾਂ ਸੜ੍ਹ ਕੇ ਸੁਆਹ, ਲੋਕਾਂ 'ਚ ਸਹਿਮ ਦਾ ਮਾਹੌਲ[/caption] ਮਿਲੀ ਜਾਣਕਾਰੀ ਮੁਤਾਬਕ ਵਾਹਨ ਪਾਰਕਿੰਗ 'ਚ 208 ਦੇ ਕਰੀਬ ਕਾਰਾਂ ਖੜੀਆਂ ਸਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਪਰ ਇਲਾਕੇ 'ਚ ਫੈਲੇ ਕਾਲੇ ਧੂੰਏ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਇਸ ਘਟਨਾ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।ਅਧਿਕਾਰੀ ਨੇ ਦੱਸਿਆ ਕਿ ਕੁਝ ਵਾਹਨਾਂ ਦੀਆਂ ਫਿਊਲ ਟੈਂਕੀਆਂ 'ਚ ਗੈਸ ਸੀ। [caption id="attachment_261255" align="aligncenter" width="300"]fire ਚੇੱਨਈ 'ਚ ਵਾਹਨ ਪਾਰਕਿੰਗ 'ਚ ਲੱਗੀ ਭਿਆਨਕ ਅੱਗ, 170 ਕਾਰਾਂ ਸੜ੍ਹ ਕੇ ਸੁਆਹ, ਲੋਕਾਂ 'ਚ ਸਹਿਮ ਦਾ ਮਾਹੌਲ[/caption] ਜਿਸ ਕਾਰਨ ਵਿਸਫੋਟ ਹੋਇਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਇਸ ਹਾਦਸੇ 'ਚ 32 ਕਾਰਾਂ ਨੂੰ ਅੱਗ ਤੋਂ ਬਚਾ ਲਿਆ ਗਿਆ। -PTC News

Top News view more...

Latest News view more...