
ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਵਿਚ ਨਕਸਲੀ ਹਮਲੇ ਤੋਂ ਬਾਅਦ ਨਕਸਲੀਆਂ ਨੇ ਲਾਪਤਾ ਜਵਾਨ ਦੀ ਇੱਕ ਤਸਵੀਰ ਜਾਰੀ ਕੀਤੀ ਹੈ। ਇਸ ਵਿਚਕਾਰ ਨਕਸਲੀਆਂ ਨੇ ਲਾਪਤਾ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਦੀ ਰਿਹਾਈ ਲਈ ਸਰਕਾਰ ਅੱਗੇ ਇੱਕ ਸ਼ਰਤ ਰੱਖੀ ਹੈ। ਨਕਸਲੀਆਂ ਦੁਆਰਾ ਜਾਰੀ ਕੀਤੀ ਗਈ ਇਸ ਤਸਵੀਰ ਦੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਜਵਾਨ ਸੁਰੱਖਿਅਤ ਹੈ। ਅਗਵਾ ਜਵਾਨ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਕੈਪਟਨ ਸਰਕਾਰ ਨੇ ਲਾਇਆ ਇੱਕ ਹੋਰ ਨਵਾਂ ਟੈਕਸ

ਨਕਸਲੀਆਂ ਨਾਲ ਮੁਕਾਬਲੇ ਦੇ ਤੀਜੇ ਦਿਨ ਕੁਝ ਪੱਤਰ ਜਾਰੀ ਕੀਤੇ ਅਤੇ ਹੁਣ ਚੌਥੇ ਦਿਨ ਦਾਅਵਾ ਕੀਤਾ ਹੈ ਕਿ ਲਾਪਤਾ ਜਵਾਨ ਉਨ੍ਹਾਂ ਦੇ ਕਬਜ਼ੇ ਵਿਚ ਹੈ। ਨਕਸਲਵਾਦੀਆਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਜਵਾਨ ਸੁਰੱਖਿਅਤ ਹੈ ਅਤੇ ਸਰਕਾਰ ਨੂੰ ਉਸ ਨੂੰ ਰਿਹਾਅ ਕਰਾਉਣ ਲਈ ਸਾਲਸ (ਵਿਚੋਲੇ) ਦੇ ਨਾਮ ਦਾ ਫੈਸਲਾ ਕਰਨਾ ਪਵੇਗਾ।

ਮੰਗਲਵਾਰ ਨੂੰ ਇੱਕ ਖੁੱਲ੍ਹੀ ਚਿੱਠੀ ਜਾਰੀ ਕਰਦਿਆਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸੰਗਠਨ ਨੇ ਅਗਵਾ ਕੀਤੇ ਗਏ ਜਵਾਨ ਨੂੰ ਰਿਹਾਅ ਕਰਨ ਲਈ ਵਿਚੋਲਿਆ ਨੂੰ ਨਿਯੁਕਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਦੋ ਪੇਜ਼ਾਂ ਦੀ ਚਿੱਠੀ ‘ਚ ਕਿਹਾ ਗਿਆ ਹੈ, “ਬੀਜਾਪੁਰ ਹਮਲੇ ‘ਚ 24 ਸੁਰੱਖਿਆ ਬਲਾਂ ਦੀ ਜਾਨ ਗਈ, 31 ਜ਼ਖ਼ਮੀ ਹੋਏ, 1 ਹਿਰਾਸਤ ‘ਚ ਹੈ।
ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ ‘ਚ ਹੁਣ ਕਾਰ ‘ਚ ਇਕੱਲੇ ਬੈਠੇ ਵਿਅਕਤੀ ਲਈ ਵੀ ਮਾਸਕ ਲਾਜ਼ਮੀ

ਪੀਪਲਜ਼ ਲਿਬਰੇਸ਼ਨ ਗੁਰਿੱਲਾ ਆਰਮੀ ਦੇ 4 ਜਵਾਨਾਂ ਦੀ ਜਾਨ ਚਲੀ ਗਈ। ਅਸੀਂ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਉਹ ਵਿਚੋਲਿਆਂ ਦੀ ਘੋਸ਼ਣਾ ਕਰ ਸਕਦੇ ਹਨ। ਅਸੀਂ ਉਸ ਨੂੰ ਛੱਡ ਦਿਆਂਗੇ। ਜਵਾਨ ਸਾਡੇ ਦੁਸ਼ਮਣ ਨਹੀਂ ਹਨ। ਗੌਰਤਲਬ ਹੈ ਕਿ ਬੀਤੇ ਦਿਨੀ ਬਸਤਰ ਦੇ ਆਈ.ਜੀ. ਸੁੰਦਰਰਾਜ ਪੀ. ਨੇ ਦੱਸਿਆ ਕਿ ਮੀਡੀਆ ਸਮੇਤ ਪਿੰਡ ਦੇ ਵਿਚੋਲਿਆਂ ਨੂੰ ਇਸ ਕੰਮ ‘ਚ ਲਗਾਇਆ ਗਿਆ ਹੈ। ਅਗਵਾ ਜਵਾਨ ਦੀ ਅਸਲ ਲੋਕੇਸ਼ਨ ਬਾਰੇ ਪਤਾ ਨਹੀਂ ਲੱਗਿਆ ਹੈ, ਪਰ ਛੇਤੀ ਹੀ ਉਸ ਨੂੰ ਰਿਹਾਅ ਕਰਵਾ ਲਿਆ ਜਾਵੇਗਾ।