ਮੁੱਖ ਖਬਰਾਂ

ਦੇਖੋ ਸ੍ਰੀ ਹਰਿਮੰਦਰ ਸਾਹਿਬ ਤੋਂ ਕਿਵੇਂ ਅਗਵਾ ਹੋਈ ਬੱਚੀ!

By Joshi -- August 10, 2017 6:08 pm -- Updated:Feb 15, 2021

Child kidnapping Golden Temple Amritsar: woman arrested by police!

ਅੰਮ੍ਰਿਤਸਰ ਪੁਲਿਸ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜਿਸਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਬੱਚੇ ਨੂੰ ਚੋਰੀ ਕੀਤਾ ਸੀ।ਅੱਠ ਸਾਲ ਦੀ ਲੜਕੀ ਨੂੰ ਉਸ ਦੇ ਮਾਪਿਆਂ ਕੋਲ ਸੌਂਪ ਦਿੱਤਾ ਗਿਆ ਹੈ।

ਔਰਤ ਨੂੰ ਫੜਨ ਅਤੇ ਬੱਚੇ ਨੂੰ ਬਰਾਮਦ ਕਰਨ ਲਈ, ਹਰਿਮੰਦਿਰ ਦੇ ਸੱਜੇ ਇਮਾਰਤ ਵਿਚ ਸੀਸੀਟੀਵੀ ਕੈਮਰੇ ਦੀ ਮਦਦ ਲਈ ਗਈ, ਜਿਸ ਨਾਲ ਮਸਲਾ ਜਲਦੀ ਹਲ ਹੋ ਗਿਆ ਸੀ।

ਫੜੀ ਗਈ ਔਰਤ ਦਾ ਨਾਮ ਰੇਸ਼ਮਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ, ਪਿੰਕੀ ਨਾਂ ਦੀ ਔਰਤ, ਨਾਰਾਇਣਗੜ, ਅੰਮ੍ਰਿਤਸਰ ਤੋਂ ਸ੍ਰੀ ਹਰਿਮੰਦਰ ਸਾਹਿਬ, ਆਪਣੇ ਪਤੀ ਅਤੇ ਬੱਚੇ ਨਾਲ ਮੱਥਾ ਟੇਕਣ ਆਈ ਸੀ। ਜੋੜਾ ਘਰ ਜੋੜ੍ਹੇ ਜਮ੍ਹਾਂ ਕਰਾਉਣ ਤੋਂ ਬਾਅਦ ਉਸਨੂੰ ਆਪਣਾ ਬੱਚਾ ਨਹੀਂ ਮਿਲ ਰਿਹਾ ਸੀ।

ਲੜਕੀ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਅਤੇ ਸੀ.ਸੀ.ਟੀ.ਵੀ. ਕੈਮਰੇ ਦੇ ਫੁਟੇਜ ਨਾਲ ਔਰਤ ਦੀ ਪਛਾਣ ਕੀਤੀ ਗਈ ਅਤੇ ਪੁਲਿਸ ਨੇ ਰੇਸ਼ਮਾ ਨਾਮੀ ਔਰਤ ਨੂੰ ਗ੍ਰਿਫਤਾਰ ਕੀਤਾ।

Child kidnapping Golden Temple Amritsar: woman arrested by police!

—PTC News