ਜੇਕਰ ਤੁਹਾਡੇ ਬੱਚਿਆਂ ਦੇ ਵੀ ਪੇਟ ‘ਚ ਹਨ ਕੀੜੇ ਤਾਂ ਅਪਣਾਓ ਇਹ ਘਰੇਲੂ ਨੁਸਖੇ!!

stoamch problems

ਜੇਕਰ ਤੁਹਾਡੇ ਬੱਚਿਆਂ ਦੇ ਵੀ ਪੇਟ ‘ਚ ਹਨ ਕੀੜੇ ਤਾਂ ਅਪਣਾਓ ਇਹ ਘਰੇਲੂ ਨੁਸਖੇ!!,ਬਚਪਨ ‘ਚ ਬੱਚੇ ਮਿੱਟੀ ‘ਚ ਖੇਡਣਾ ਪਸੰਦ ਕਰਦੇ ਹਨ ‘ਤਾਂ ਮਿੱਟੀ ਖਾਣ ਜਾਂ ਕੁਝ ਗ਼ਲਤ ਚੀਜਾਂ ਖਾਣ ਨਾਲ ਬੱਚਿਆਂ ਦੇ ਪੇਟ ਵਿੱਚ ਕੀੜੇ ਪੈਦਾ ਹੋ ਜਾਂਦੇ ਹਨ। ਜਿਸ ਨਾਲ ਬੱਚਿਆਂ ਦੇ ਪੇਟ ‘ਚ ਦਰਦ ਹੋਣਾ, ਬੱਚੇ ਦਾ ਚਿੜਚੜਾ ਪਣ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਬੱਚਿਆਂ ਦੀ ਸਿਹਤ ਤੇ ਕਈ ਮਾੜੇ ਪ੍ਰਭਾਵ ਪੈ ਸਕਦੇ ਹਨ। ਜਿਵੇਂ ਬੱਚਿਆਂ ਨੂੰ ਜਰੂਰੀ ਪੋਸ਼ਣ ਤੱਤ ਨਹੀਂ ਮਿਲ ਪਾਉਂਦੇ ਹਨ।

stomach problemsਸਰੀਰ ‘ਚ ਖੂਨ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਅਨੀਮੀਆ ਦੀ ਸਕਾਇਤ ਹੋ ਸਕਦੀ ਹੈ। ਬੱਚਿਆਂ ਦਾ ਇਮਿਊਨ ਵੀ ਕਮਜ਼ੋਰ ਹੋ ਸਕਦਾ ਹੈ ਜਿਸ ਨਾਲ ਨੋਰਮਲ ਬੱਚਿਆਂ ਨਾਲੋਂ ਭਾਰ ਘੱਟ ਜਾਂਦਾ ਹੈ।

stomach problemsਜੇਕਰ ਸਮਾਂ ਰਹਿੰਦੇ ਇਹਨਾਂ ਲੱਛਣਾਂ ਦੀ ਪਛਾਣ ਕਰ ਕੇ ਡਾਕਟਰੀ ਇਲਾਜ਼ ਨਾ ਕਰਵਾਇਆ ਜਾਵੇ ਤਾਂ ਇਸ ਨਾਲ ਬੱਚਿਆਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਸਕਦੀਆ ਹਨ। ਇਹਨਾਂ ਬਿਮਾਰੀਆਂ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਤੁਸੀ ਘਰ ਦੀਆ ਕੁਝ ਘਰੇਲੁ ਚੀਜਾਂ ਦੀ ਵਰਤੋਂ ਕਰ ਕੇ ਪੇਟ ਦੇ ਕੀੜਿਆਂ ਤੋਂ ਛੁਟਕਰਾ ਪਾ ਸਕਦੇ ਹੋ।

stomach painਪੇਟ ਦੇ ਕੀੜੇ ਮਾਰਨ ਲਈ ਬੱਚੇ ਨੂੰ ਗਰਮ ਦੁੱਧ ਵਿੱਚ ਤੁਲਸੀ ਦੇ ਪਤੇ ਪਾਕੇ ਪਿਉਣੇ ਚਾਹੀਦੇ ਹਨ ਜਾਂ ਫਿਰ ਨਾਰੀਅਲ ਦਾ ਪਾਣੀ ਪਿਉਣਾ ਚਾਹੀਦਾ ਹੈ। ਕਿਉਂਕਿ ਨਾਰੀਅਲ ਦਾ ਪਾਣੀ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। ਨਾਲ ਇਸ ਬਿਮਾਰੀ ਲਈ ਗਾਜਰ ਵੀ ਸਹਾਈ ਹੁੰਦੀ ਹੈ, ਜਿਸ ਦੌਰਾਨ ਬੱਚਿਆਂ ਨੂੰ ਹਰ ਰੋਜ਼ ਸਵੇਰ ਦੇ ਸਮੇਂ ਗਾਜਰ ਦਾ ਜੂਸ ਪਿਉਣਾ ਚਾਹੀਦਾ ਹੈ।

ਜਿਸ ਨਾਲ ਪੇਟ ਦਾ ਦਰਦ ਖ਼ਤਮ ਹੁੰਦਾ ਹੈ ਤੇ ਨਾਲ ਹੀ ਪੇਟ ਦੇ ਕੀੜੇ ਵੀ ਮਰ ਜਾਂਦੇ ਹਨ। ਸ਼ਹਿਦ ਵੀ ਪੇਟ ਦੇ ਕੀੜਿਆਂ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦਾ ਹੈ। ਰੋਜ਼ਾਨਾ ਸਵੇਰੇ ਉੱਠਦੇ ਹੀ ਬੱਚਿਆਂ ਨੂੰ ਸ਼ਹਿਦ ਪਿਲਾਓ। ਅਜਿਹਾ ਕਰਨ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ।

—PTC News