ਬਚਪਨ ਦੀ ਕਦੇ ਨਾ ਭੁੱਲਣ ਵਾਲੀ ਖੇਡ ਬਾਂਦਰ ਕਿੱਲਾ ,ਦੇਖੋ ਕਿਵੇਂ ਖੇਡਦੇ ਨੇ ਇਹ ਦੇਸੀ ਖੇਡ

childhood-never-forgets-game-monkey-kila

ਬਚਪਨ ਦੀ ਕਦੇ ਨਾ ਭੁੱਲਣ ਵਾਲੀ ਖੇਡ ਬਾਂਦਰ ਕਿੱਲਾ ,ਦੇਖੋ ਕਿਵੇਂ ਖੇਡਦੇ ਨੇ ਇਹ ਦੇਸੀ ਖੇਡ:ਖੇਡਾਂ ਦਾ ਸਾਡੇ ਮਨੁੱਖੀ ਜੀਵਨ ਨਾਲ ਡੂੰਘਾ ਰਿਸ਼ਤਾ ਹੈ।ਜੇਕਰ ਪੇਂਡੂ ਸੱਭਿਆਚਾਰ ਦੀਆਂ ਖੇਡਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚੋਂ ਬਹੁਤ ਖੇਡਾਂ ਅੱਜ ਲੋਪ ਹੋ ਗਈਆਂ ਹਨ।ਉਨ੍ਹਾਂ ਖੇਡਾਂ ਵਿੱਚੋਂ ਲੋਪ ਹੋਈ ਇੱਕ ਖੇਡ ਹੈ ਬਾਂਦਰ ਕਿੱਲਾ।ਉਸ ਵਕਤ ਨਾ ਟੈਲੀਵਿਜ਼ਨ ਸੀ ਤੇ ਨਾ ਹੀ ਟੈਲੀਫੋਨ ਹੁੰਦੇ ਸਨ।ਉਸ ਸਮੇਂ ਬੱਚੇ ਤੇ ਨੌਜਵਾਨ ਇਹੋ ਜਿਹੀਆਂ ਰਵਾਇਤੀ ਖੇਡਾਂ ਖੇਡਦੇ ਹੁੰਦੇ ਸਨ।

ਬਾਂਦਰ ਕਿੱਲਾ ਪੰਜਾਬ ਵਿੱਚ ਖੇਡੀ ਜਾਣ ਵਾਲੀ ਬਹੁਤ ਮਸ਼ਹੂਰ ਖੇਡ ਹੈ।ਬਾਂਦਰ ਕਿੱਲਾ ਖੇਡ ਇੱਕ ਟੋਲੀ ਦੇ ਰੂਪ ਵਿੱਚ ਖੇਡੀ ਜਾਂਦੀ ਹੈ।ਇਸ ਖੇਡ ਨੂੰ ਖੇਡਣ ਵਾਲਿਆਂ ਦੀ ਕੋਈ ਗਿਣਤੀ ਨਹੀਂ ਹੁੰਦੀ ਸੀ।ਇਸ ਨੂੰ ਖੇਡਣ ਤੋਂ ਪਹਿਲਾਂ ਖੇਡ ਦਾ ਗਰਾਊਂਡ ਤਿਆਰ ਕੀਤਾ ਜਾਂਦਾ ਹੈ।ਜਿਸ ਤੋਂ ਬਾਅਦ ਖੁੱਲ੍ਹੇ ਮੈਦਾਨ ਵਿੱਚ ਇੱਕ ਕਿੱਲਾ ਗੱਡ ਕੇ ਆਲੇ-ਦੁਆਲੇ ਉਸ ਨਾਲ ਇੱਕ ਪੰਜ-ਛੇ ਫੁੱਟ ਦੀ ਰੱਸੀ ਬੰਨ੍ਹ ਲਈ ਜਾਂਦੀ ਸੀ।ਰੱਸੀ ਦੀ ਲੰਬਾਈ ਇੰਨੀ ਹੁੰਦੀ ਹੈ ਕਿ ਜਿਸ ਨੂੰ ਫੜ ਕੇ ਵਾਰੀ (ਦਾਈ) ਦੇਣ ਵਾਲਾ ਖਿਡਾਰੀ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦਾ।ਇਸ ਮਗਰੋਂ ਕਿੱਲੇ ਦੇ ਦੁਆਲੇ ਆਪਣੇ ਪੈਰਾਂ ਵਿੱਚੋਂ ਜੁੱਤੀਆਂ, ਬੂਟ, ਚੱਪਲਾਂ ਕੱਢ ਕੇ ਚਿਣ ਲਏ ਜਾਂਦੇ ਸਨ।

ਇਸ ਤੋਂ ਬਾਅਦ ਵਾਰੀ (ਦਾਈ) ਦੇਣ ਵਾਲਾ ਖਿਡਾਰੀ ਰੱਸੀ ਨੂੰ ਫੜ ਕੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ।ਵਾਰੀ ਦੇਣ ਵਾਲੇ ਦਾ ਮੁੱਖ ਕੰਮ ਇਹ ਹੁੰਦਾ ਹੈ, ਕਿ ਉਸ ਨੇ ਹਰ ਤਰੀਕੇ ਨਾਲ ਜੁੱਤੀਆਂ ਨੂੰ ਚੱਕਰ ਤੋਂ ਬਾਹਰ ਜਾਣ ਤੋਂ ਰੋਕਣਾ ਅਤੇ ਇਸ ਦੇ ਉਲਟ ਜੋ ਬੱਚੇ ਚੱਕਰ ਦੇ ਬਾਹਰ ਹੁੰਦੇ ਹਨ, ਉਹ ਦਾਈ ਵਾਲੇ ਨੂੰ ਝਕਾਨੀ ਦੇ ਕੇ ਕਿੱਲੇ ਦੇ ਆਲੇ-ਦੁਆਲੇ ਤੋਂ ਜੋੜੇ, ਚੱਪਲਾਂ ਆਦਿ ਚੁੱਕਣ ਦੀ ਕੋਸ਼ਿਸ਼ ਕਰਦੇ ਸਨ।ਦਾਈ ਵਾਲਾ ਚੱਪਲਾਂ ਚੁੱਕਣ ਵਾਲਿਆਂ ਨੂੰ ਕਿੱਲੇ ਦੁਆਲੇ ਗੇੜੇ ਦਿੰਦਾ ਹੋਇਆ ਛੂਹਣ ਦੀ ਕੋਸ਼ਿਸ਼ ਕਰਦਾ ਸੀ।ਜੇ ਗੇੜੇ ਦਿੰਦੇ ਹੋਏ ਸਾਰੇ ਜੁੱਤੀਆਂ, ਚੱਪਲਾਂ ਚੁੱਕੇ ਜਾਂਦੇ ਅਤੇ ਕੋਈ ਛੂਹਿਆ ਨਾ ਜਾਂਦਾ ਤਾਂ ਉਸ ਨੇ ਮਿਥੇ ਹੋਏ ਟੀਚੇ ਨੂੰ ਹੱਥ ਲਾ ਕੇ ਮੁੜਨਾ ਹੁੰਦਾ ਸੀ।ਜਦ ਦਾਈ ਵਾਲਾ ਰੱਸੀ ਛੱਡ ਕੇ ਉਸ ਟੀਚੇ ਵੱਲ ਨੂੰ ਭੱਜਦਾ ਤਾਂ ਦੂਜੇ ਸਾਰੇ ਖਿਡਾਰੀ, ਜਿਨ੍ਹਾਂ ਦੇ ਹੱਥਾਂ ਵਿੱਚ ਜੋੜੇ, ਜੁੱਤੀਆਂ ਚੁੱਕੇ ਹੁੰਦੇ ਸਨ, ਦਾਈ ਦੇਣ ਵਾਲੇ ਉੱਪਰ ਉਨ੍ਹਾਂ ਦੀ ਬਰਸਾਤ ਕਰ ਦਿੰਦੇ ਸਨ।

ਬਚਪਨ ਦੀ ਕਦੇ ਨਾ ਭੁੱਲਣ ਵਾਲੀ ਖੇਡ ਬਾਂਦਰ ਕਿੱਲਾ

ਬਚਪਨ ਦੀ ਕਦੇ ਨਾ ਭੁੱਲਣ ਵਾਲੀ ਖੇਡ ਬਾਂਦਰ ਕਿੱਲਾ

Posted by Shanker Badra on Monday, September 10, 2018

-PTCNews