ਹੋਰ ਖਬਰਾਂ

ਚਿੰਪਾਂਜ਼ੀ ਦੇ ਇਸ਼ਕ 'ਚ ਪਾਗਲ ਹੋਈ ਔਰਤ , ਚਿੜੀਆਘਰ ਵਾਲਿਆਂ ਨੇ ਐਂਟਰੀ 'ਤੇ ਲਾਈ ਰੋਕ

By Shanker Badra -- August 24, 2021 4:22 pm -- Updated:August 24, 2021 4:25 pm

ਬੈਲਜੀਅਮ : ਪਿਆਰ ਕਦੇ ਵੀ ਕਿਸੇ ਨਾਲ ਵੀ ਹੋ ਸਕਦਾ ਹੈ। ਪਿਆਰ ਕਰਨਾ ਕੋਈ ਬੁਰੀ ਗੱਲ ਨਹੀਂ ਹੈ ਪਰ ਕਈ ਵਾਰ ਇਹ ਪਿਆਰ ਤੁਹਾਨੂੰ ਵੱਡੀ ਮੁਸੀਬਤ ਵਿੱਚ ਪਾ ਸਕਦਾ ਹੈ। ਅਜਿਹੀ ਹੀ ਇੱਕ ਘਟਨਾ ਬੈਲਜੀਅਮ ਤੋਂ ਸਾਹਮਣੇ ਆਈ ਹੈ। ਬੈਲਜੀਅਮ ਦੇ ਇੱਕ ਚਿੜੀਆਘਰ ਵਿੱਚ ਘੁੰਮਣ ਆਈ ਇੱਕ ਔਰਤ ਨੂੰ ਚਿੜੀਆਘਰ ਦੇ ਇੱਕ ਜਾਨਵਰ ਨਾਲ ਪਿਆਰ ਹੋ ਗਿਆ ਹੈ। ਬੈਲਜੀਅਮ ਦੇ ਚਿੜੀਆਘਰ ਦੇ ਇਕ ਚਿੰਪਾਂਜ਼ੀ ਨਾਲ ਇਕ ਔਰਤ ਨੂੰ ਬੇਤਹਾਸ਼ਾ ਮੁਹੱਬਤ (Love With Chimpanzee) ਹੋ ਗਈ ਹੈ।

ਚਿੰਪਾਂਜ਼ੀ ਦੇ ਇਸ਼ਕ 'ਚ ਪਾਗਲ ਹੋਈ ਔਰਤ , ਚਿੜੀਆਘਰ ਵਾਲਿਆਂ ਨੇ ਐਂਟਰੀ 'ਤੇ ਲਾਈ ਰੋਕ

ਪੜ੍ਹੋ ਹੋਰ ਖ਼ਬਰਾਂ : ਹੁਣ ਨਹੀਂ ਰਹਿਣਗੇ ਟੋਲ ਪਲਾਜ਼ਾ , ਫਿਰ ਵੀ ਹਾਈਵੇ 'ਤੇ ਚੱਲਣ ਲਈ ਦੇਣੇ ਪੈਣਗੇ ਪੈਸੇ , ਜਾਣੋ ਕਿਵੇਂ

ਇਹ ਘਟਨਾ ਬੈਲਜੀਅਮ ਦੇ ਇੱਕ ਮਸ਼ਹੂਰ ਚਿੜੀਆਘਰ ਦੀ ਹੈ। ਚਿੜੀਆਘਰ ਵਿੱਚ ਜੋ ਮਹਿਲਾ ਚਿੰਪਾਂਜ਼ੀ ਨੂੰ ਮਿਲਣ ਆਉਂਦੀ ਹੈ , ਉਸਦਾ ਨਾਮ ਐਡੀ ਟਿਮਰਮੈਨਸ ਹੈ। ਇਹ ਔਰਤ ਕੁਝ ਦਿਨ ਪਹਿਲਾਂ ਆਪਣੇ ਕੁਝ ਦੋਸਤਾਂ ਨਾਲ ਇਸ ਚਿੜੀਆਘਰ ਵਿੱਚ ਆਈ ਸੀ ,ਜਿੱਥੇ ਉਹ ਘੁੰਮਦੇ ਹੋਏ ਚਿੰਪਾਂਜ਼ੀ ਕੋਲ ਗਈ। ਜਿਸਦੇ ਬਾਅਦ ਉਸਨੂੰ ਚਿੰਪਾਂਜ਼ੀ ਨੂੰ ਵੇਖ ਕੇ ਇੰਝ ਮਹਿਸੂਸ ਹੋਇਆ ਕਿ ਉਸਨੇ ਇਸ ਚਿੰਪਾਂਜ਼ੀ ਨੂੰ ਪਹਿਲਾਂ ਕਿਤੇ ਵੇਖਿਆ ਸੀ। ਕੁਝ ਦੇਰ ਬਾਅਦ ਉਹ ਔਰਤ ਫਿਰ ਚਿੜੀਆਘਰ ਵਿੱਚ ਆ ਗਈ। ਮਹਿਲਾ ਨੂੰ ਦੇਖ ਕੇ ਚਿੰਪਾਂਜ਼ੀ ਨੇ ਵੀ ਉਸ ਔਰਤ ਨੂੰ ਪਛਾਣ ਲਿਆ ਹੈ।

ਚਿੰਪਾਂਜ਼ੀ ਦੇ ਇਸ਼ਕ 'ਚ ਪਾਗਲ ਹੋਈ ਔਰਤ , ਚਿੜੀਆਘਰ ਵਾਲਿਆਂ ਨੇ ਐਂਟਰੀ 'ਤੇ ਲਾਈ ਰੋਕ

ਖ਼ਬਰਾਂ ਮੁਤਾਬਕ ਇਹ ਔਰਤ ਲਗਭਗ ਚਾਰ ਸਾਲਾਂ ਤੋਂ ਉਸ ਚਿੜੀਆਘਰ ਵਿੱਚ ਚਿੰਪਾਂਜ਼ੀ ਨੂੰ ਮਿਲਣ ਆ ਰਹੀ ਸੀ। ਔਰਤ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਚਿੰਪਾਂਜ਼ੀ ਨਾਲ ਪਿਆਰ ਹੋ ਗਿਆ ਹੈ ਅਤੇ ਉਹ ਚਿੰਪਾਂਜ਼ੀ ਵੀ ਔਰਤ ਨੂੰ ਪਿਆਰ ਕਰਦਾ ਹੈ। ਇੰਨਾ ਹੀ ਨਹੀਂ ਔਰਤ ਦੇ ਅਨੁਸਾਰ ਚਿੰਪਾਂਜ਼ੀ ਅਤੇ ਔਰਤ ਇੱਕ ਦੂਜੇ ਨਾਲ ਇਸ਼ਾਰਿਆਂ ਵਿੱਚ ਗੱਲ ਵੀ ਕਰਦੇ ਹਨ। ਨਾਲ ਹੀ ਉਹ ਇੱਕ ਦੂਜੇ ਨੂੰ ਫਲਾਇੰਗ ਕਿੱਸ ਵੀ ਕਰਦੇ ਹਨ।

ਚਿੰਪਾਂਜ਼ੀ ਦੇ ਇਸ਼ਕ 'ਚ ਪਾਗਲ ਹੋਈ ਔਰਤ , ਚਿੜੀਆਘਰ ਵਾਲਿਆਂ ਨੇ ਐਂਟਰੀ 'ਤੇ ਲਾਈ ਰੋਕ

ਇਨ੍ਹਾਂ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਚਿੜੀਆਘਰ ਦੇ ਅਧਿਕਾਰੀਆਂ ਨੇ ਫੈਸਲਾ ਕੀਤਾ ਕਿ ਔਰਤ ਦੇ ਚਿੜੀਆਘਰ ਵਿੱਚ ਆਉਣ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚਿੜੀਆਘਰ ਦੇ ਪ੍ਰਬੰਧਕਾਂ ਨੇ ਔਰਤ 'ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਤੋਂ ਬਾਅਦ ਉਸਨੂੰ ਚਿੜੀਆਘਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਮੈਨੇਜਮੈਂਟ ਨੇ ਦੱਸਿਆ ਹੈ ਕਿ ਔਰਤ ਦਾ ਚਿੰਪਾਂਜ਼ੀ 'ਤੇ ਬੁਰਾ ਪ੍ਰਭਾਵ ਪੈ ਰਿਹਾ ਸੀ। ਦੂਜੇ ਪਾਸੇ ਪਾਬੰਦੀ ਦੇ ਬਾਅਦ ਔਰਤ ਨੇ ਕਿਹਾ ਹੈ ਕਿ ਮੈਂ ਅਤੇ ਚਿੰਪਾਂਜ਼ੀ ਦੋਵੇਂ ਇਸ ਫੈਸਲੇ ਤੋਂ ਪਰੇਸ਼ਾਨ ਹੋਵਾਂਗੇ।

ਚਿੰਪਾਂਜ਼ੀ ਦੇ ਇਸ਼ਕ 'ਚ ਪਾਗਲ ਹੋਈ ਔਰਤ , ਚਿੜੀਆਘਰ ਵਾਲਿਆਂ ਨੇ ਐਂਟਰੀ 'ਤੇ ਲਾਈ ਰੋਕ

ਪੜ੍ਹੋ ਹੋਰ ਖ਼ਬਰਾਂ : ਪਾਕਿਸਤਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਇਨ੍ਹਾਂ ਸ਼ਰਤਾਂ ਤਹਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਉਣ ਦੀ ਦਿੱਤੀ ਇਜਾਜ਼ਤ

ਓਧਰ ਚਿੜੀਘਰ ਦੇ ਅਧਿਕਾਰੀ ਆਪਣੇ ਫੈਸਲੇ 'ਤੇ ਕਾਇਮ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਚਿੰਪੈਜੀ ਚਿਤਾ ਸੈਲਾਨੀਆਂ ਨਾਲ ਬਿਜ਼ੀ ਰਹਿੰਦਾ ਹੈ ਤਾਂ ਦੂਜੇ ਚਿੰਪੈਂਜੀ ਉਸ ਨੂੰ ਨਜ਼ਰ ਅੰਦਾਜ਼ ਕਰਦੇ ਹਨ। ਉਸ ਨੂੰ ਸਮੂਹ ਦਾ ਹਿੱਸਾ ਨਹੀਂ ਮੰਨਦੇ। ਫਿਰ ਉਹ ਆਪਣੇ ਆਪ ਬਾਹਰ ਬੈਠ ਜਾਂਦਾ ਹੈ। ਓਧਰ ਐਡੀ ਚਿੜੀਆਘਰ ਦੇ ਫੈਸਲੇ ਨਾਲ ਸਹਿਮਤ ਨਹੀਂ ਤੇ ਉਹ ਆਪਣੇ ਆਪ ਨਾਲ ਭੇਦਭਾਵ ਮਹਿਸੂਸ ਕਰਦੀ ਹੈ
-PTCNews

  • Share