Sat, Apr 27, 2024
Whatsapp

ਸੀ.ਆਈ.ਐੱਸ.ਐੱਫ ਦੇ ਜਵਾਨਾਂ ਨੇ ਅਫੀਮ ਵੇਚਣ ਵਾਲੇ ਕੋਲੋਂ ਲੱਖਾਂ ਰੁਪਏ ਦੀ ਨਕਦੀ ਕੀਤੀ ਬਰਾਮਦ

Written by  Shanker Badra -- April 02nd 2019 11:15 AM
ਸੀ.ਆਈ.ਐੱਸ.ਐੱਫ ਦੇ ਜਵਾਨਾਂ ਨੇ ਅਫੀਮ ਵੇਚਣ ਵਾਲੇ ਕੋਲੋਂ ਲੱਖਾਂ ਰੁਪਏ ਦੀ ਨਕਦੀ ਕੀਤੀ ਬਰਾਮਦ

ਸੀ.ਆਈ.ਐੱਸ.ਐੱਫ ਦੇ ਜਵਾਨਾਂ ਨੇ ਅਫੀਮ ਵੇਚਣ ਵਾਲੇ ਕੋਲੋਂ ਲੱਖਾਂ ਰੁਪਏ ਦੀ ਨਕਦੀ ਕੀਤੀ ਬਰਾਮਦ

ਸੀ.ਆਈ.ਐੱਸ.ਐੱਫ ਦੇ ਜਵਾਨਾਂ ਨੇ ਅਫੀਮ ਵੇਚਣ ਵਾਲੇ ਕੋਲੋਂ ਲੱਖਾਂ ਰੁਪਏ ਦੀ ਨਕਦੀ ਕੀਤੀ ਬਰਾਮਦ:ਅੰਮ੍ਰਿਤਸਰ : ਸੀ.ਆਈ.ਐੱਸ.ਐੱਫ ਦੇ ਜਵਾਨਾਂ ਨੇ ਅਫੀਮ ਵੇਚਣ ਵਾਲੇ ਇੱਕ ਵਿਅਕਤੀ ਕੋਲੋਂ 10.50 ਲੱਖ ਦੀ ਨਕਦੀ ਬਰਾਮਦ ਕਰਕੇ ਉਸਨੂੰ ਗ੍ਰਿਫ਼ਤਾਰ ਕੇ ਲਿਆ ਹੈ।ਸੀ.ਆਈ.ਐੱਸ.ਐੱਫ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪੰਡੋਰੀ ਸਿੱਧਵਾਂ ਜ਼ਿਲਾ ਤਰਨਤਾਰਨ ਵਜੋਂ ਹੋਈ ਹੈ। [caption id="attachment_277479" align="aligncenter" width="300"]CISF jawans Opium Sellers Lakhs rupees cash recovered ਸੀ.ਆਈ.ਐੱਸ.ਐੱਫ ਦੇ ਜਵਾਨਾਂ ਨੇ ਅਫੀਮ ਵੇਚਣ ਵਾਲੇ ਕੋਲੋਂ ਲੱਖਾਂ ਰੁਪਏ ਦੀ ਨਕਦੀ ਕੀਤੀ ਬਰਾਮਦ[/caption] ਜਾਣਕਾਰੀ ਅਨੁਸਾਰ ਦੋਸ਼ੀ ਸਰਬਜੀਤ ਸਿੰਘ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਅੰਮ੍ਰਿਤਸਰ ਤੋਂ ਦਿੱਲੀ ਅਤੇ ਦਿੱਲੀ ਤੋਂ ਇਮਫਾਲ ਜਾਣ ਦੀ ਤਾਂਗ ਵਿੱਚ ਸੀ।ਇਸ ਦੌਰਾਨ ਸੀ.ਆਈ.ਐੱਸ.ਐੱਫ. ਦੇ ਜਵਾਨਾਂ ਨੇ ਉਨ੍ਹਾਂ ਕੋਲੋਂ 10.50 ਲੱਖ ਦੀ ਨਕਦੀ ਬਰਾਮਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।ਜਿਸ ਤੋਂ ਬਾਅਦ ਦੋਸ਼ੀ ਸਰਬਜੀਤ ਸਿੰਘ ਨੂੰ ਥਾਣਾ ਏਅਰਪੋਰਟ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜਦਕਿ ਉਸ ਦਾ ਦੂਜਾ ਸਾਥੀ ਕਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਚਿਤਰਿਆ ਕਲਾਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਿਚ ਕਾਮਯਾਬ ਹੋ ਗਿਆ ਹੈ। [caption id="attachment_277480" align="aligncenter" width="300"]CISF jawans Opium Sellers Lakhs rupees cash recovered ਸੀ.ਆਈ.ਐੱਸ.ਐੱਫ ਦੇ ਜਵਾਨਾਂ ਨੇ ਅਫੀਮ ਵੇਚਣ ਵਾਲੇ ਕੋਲੋਂ ਲੱਖਾਂ ਰੁਪਏ ਦੀ ਨਕਦੀ ਕੀਤੀ ਬਰਾਮਦ[/caption] ਇਸ ਦੌਰਾਨ ਪੁਲਿਸ ਦੇ ਦੱਸਣ ਮੁਤਾਬਕ ਜਦੋਂ ਮੁਲਜ਼ਮ ਸਰਬਜੀਤ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਅਫੀਮ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਮਫਾਲ ਤੋਂ ਅਫੀਮ ਖਰੀਦ ਕੇ ਪੰਜਾਬ, ਗੁਜਰਾਤ ਵਿਚ ਵੇਚਦੇ ਸਨ।ਇਸ ਤੋਂ ਪਹਿਲਾਂ ਵੀ ਉਹ ਪੰਜ ਵਾਰ ਅਫੀਮ ਲਿਆ ਕੇ ਵੇਚ ਚੁੱਕੇ ਹਨ।ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੂਜੇ ਸਾਥੀ ਕਰਮਜੀਤ ਸਿੰਘ ਦੇ ਕੋਲ ਵੀ ਸੱਤ ਲੱਖ ਰੁਪਏ ਦੀ ਨਕਦੀ ਸੀ। -PTCNews


Top News view more...

Latest News view more...