Sat, Apr 27, 2024
Whatsapp

ਪੰਜਾਬ 'ਚ ਹੱਡ-ਚੀਰਵੀਂ ਠੰਡ ਦਾ ਕਹਿਰ, ਤਰਨਤਾਰਨ 'ਚ 1 ਵਿਅਕਤੀ ਦੀ ਮੌਤ

Written by  Jashan A -- December 24th 2019 02:57 PM -- Updated: December 24th 2019 02:59 PM
ਪੰਜਾਬ 'ਚ ਹੱਡ-ਚੀਰਵੀਂ ਠੰਡ ਦਾ ਕਹਿਰ, ਤਰਨਤਾਰਨ 'ਚ 1 ਵਿਅਕਤੀ ਦੀ ਮੌਤ

ਪੰਜਾਬ 'ਚ ਹੱਡ-ਚੀਰਵੀਂ ਠੰਡ ਦਾ ਕਹਿਰ, ਤਰਨਤਾਰਨ 'ਚ 1 ਵਿਅਕਤੀ ਦੀ ਮੌਤ

ਪੰਜਾਬ 'ਚ ਹੱਡ-ਚੀਰਵੀਂ ਠੰਡ ਦਾ ਕਹਿਰ, ਤਰਨਤਾਰਨ 'ਚ 1 ਵਿਅਕਤੀ ਦੀ ਮੌਤ,ਤਰਨਤਾਰਨ: ਪਿਛਲੇ ਕਈ ਦਿਨਾਂ ਤੋ ਪੈ ਰਹੀ ਹੱਡ ਕੰਬਾਊ ਠੰਡ ਨੇ ਆਮ ਆਦਮੀ ਦਾ ਜਿਉਣਾ ਮੁਸ਼ਕਿਲ ਕਰ ਰੱਖਿਆ ਹੈ।ਆਮ ਲੋਕ ਸਰਦੀ ਤੋ ਬਚਣ ਲਈ ਬਜਾਰਾਂ ਅਤੇ ਸੜਕਾਂ 'ਤੇ ਅੱਗ ਸੇਕਦੇ ਦੇਖੇ ਜਾ ਰਹੇ ਹਨ। ਭਿਅਨਕ ਸਰਦੀ ਬੇਘਰਿਆਂ ਲਈ ਜਾਨ ਲੇਵਾ ਸਾਬਤ ਹੋ ਰਹੀ ਹੈ, ਜਿਸ ਦੀ ਮਿਸਾਲ ਤਰਨ ਤਾਰਨ ਦੇ ਪਿੰਡ ਬਾਲੇਚੱਕ ਵਿਖੇ ਮਿਲਦੀ ਹੈ। Coldਜਿਥੇ ਇੱਕ ਭਿਖਾਰੀ ਦੀ ਲਾਸ਼ ਪੁਲਿਸ ਨੂੰ ਖੁੱਲੇ ਆਸਮਾਨ ਥੱਲੇ ਲਵਾਰਸ ਹਾਲਤ ਵਿੱਚ ਮਿਲੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਦੀ ਲਾਸ਼ ਲਵਾਰਸ ਹਾਲਤ 'ਚ ਉਹਨਾਂ ਨੂੰ ਮਿਲੀ ਹੈ। ਹੋਰ ਪੜ੍ਹੋ: ਨਸ਼ੇ ਦਾ ਕਹਿਰ: ਅੰਮ੍ਰਿਤਸਰ 'ਚ ਇਸ "ਆਪ" ਨੇਤਾ ਦੇ ਪੁੱਤਰ ਦੀ ਲਾਸ਼ ਮਿਲੀ, ਡਰੱਗ ਓਵਰਡੋਜ਼ ਹੋ ਸਕਦਾ ਹੈ ਕਾਰਨ Coldਜਿਸ ਦੀ ਮੌਤ ਠੰਡ ਕਾਰਨ ਹੋਈ ਜਾਪਦੀ ਹੈ, ਉਹਨਾਂ ਦੱਸਿਆਂ ਕਿ ਪੁਲਿਸ ਧਾਰਾ 174 ਤਹਿਤ ਮਾਮਲਾ ਦਰਜ ਕਰ ਇਸਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। -PTC News


Top News view more...

Latest News view more...