adv-img
ਦੁਆਬਾ

ਹਾਕੀ ਖਿਡਾਰੀਆਂ ਦੇ ਓਪਨ ਸਿਲੈਕਸ਼ਨ ਟਰਾਇਲ ਕਰਵਾਏ

By Ravinder Singh -- October 26th 2022 05:16 PM -- Updated: October 26th 2022 05:19 PM

ਹੁਸ਼ਿਆਰਪੁਰ : ਹੁਸ਼ਿਆਰਪੁਰ ਰੇਲਵੇ ਮੰਡੀ ਦੇ ਹਾਕੀ ਗਰਾਊਂਡ ਵਿਖੇ ਹਾਕੀ ਟੀਮ ਦੇ ਗਠਨ ਲਈ ਖਿਡਾਰੀਆਂ ਦਾ ਓਪਨ ਸਿਲੈਕਸ਼ਨ ਟਰਾਇਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਮੀ ਹਾਕੀ ਖਿਡਾਰੀ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਹਾਕੀ ਖਿਡਾਰੀਆਂ ਦਾ ਕਰੀਅਰ ਖ਼ਤਮ ਹੁੰਦਾ ਜਾ ਰਿਹਾ ਹੈ।

ਹਾਕੀ ਖਿਡਾਰੀਆਂ ਦੇ ਓਪਨ ਸਿਲੈਕਸ਼ਨ ਟਰਾਇਲ ਕਰਵਾਏਉਨ੍ਹਾਂ ਕਿਹਾ ਕਿ ਹਾਕੀ ਕੋਚ ਹੋਣ ਦੇ ਨਾਤੇ ਉਹ ਬੱਚਿਆਂ ਨੂੰ ਮੁਫ਼ਤ ਕੋਚਿੰਗ ਦੇ ਰਹੇ ਹਨ ਅਤੇ ਬਾਅਦ ਵਿੱਚ ਸਕੂਲੀ ਟੂਰਨਾਮੈਂਟ ਨਾ ਕਰਵਾ ਕੇ ਖਿਡਾਰੀਆਂ ਦੇ ਨਾਲ ਖਿਲਵਾੜ ਕੀਤੀ ਜਾ ਰਿਹਾ ਹੈ। ਰਾਣਾ ਨੇ ਦੱਸਿਆ ਕਿ ਇਸ ਦੌਰਾਨ ਨਾ ਤਾਂ ਬੱਚਿਆਂ ਲਈ ਕੈਂਪ ਹਨ ਅਤੇ ਨਾ ਹੀ ਜ਼ਿਲ੍ਹਾ ਹਾਕੀ ਖੇਡੀ ਜਾ ਰਹੀ ਹੈ। ਰਾਣਾ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਏਈਓ ਦਲਜੀਤ ਸਿੰਘ ਨਾਲ ਵੀ ਗੱਲ ਕੀਤੀ ਹੈ ਅਤੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ : NIA ਵੱਲੋਂ ਪੁੱਛਗਿੱਛ ਮਗਰੋਂ ਲਾਈਵ ਹੋ ਕੇ ਅਫ਼ਸਾਨਾ ਖ਼ਾਨ ਕੀਤੇ ਅਹਿਮ ਖ਼ੁਲਾਸੇ

ਰਾਣਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰੀਬ ਤਿੰਨ ਸਕੂਲਾਂ ਦੇ ਬੱਚਿਆਂ ਨੂੰ ਮੁਫ਼ਤ ਹਾਕੀ ਦੀ ਕੋਚਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨ ਦੀ ਗੱਲ ਕਰਦੀ ਹੈ। ਦੂਜੇ ਪਾਸੇ ਖੇਡਾਂ ਵਿੱਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਬੱਚਿਆਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਮੰਗ ਕੀਤੀ ਹੈ ਕਿ ਟਰਾਇਲਾਂ ਦੇ ਆਧਾਰ ਉਤੇ ਬੱਚਿਆਂ ਦੀਆਂ ਟੀਮਾਂ ਨਾ ਭੇਜੀਆਂ ਜਾਣ ਅਤੇ ਟੂਰਨਾਮੈਂਟ ਕਰਵਾ ਕੇ ਉਨ੍ਹਾਂ ਵਿੱਚੋਂ ਬੱਚਿਆਂ ਦੀ ਚੋਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਾਕੀ ਨੂੰ ਜ਼ਮੀਨ ਉਤੇ ਖ਼ਤਮ ਕੀਤਾ ਜਾ ਰਿਹਾ ਹੈ ਜਿਸ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।

-PTC News

 

  • Share