Sat, Apr 27, 2024
Whatsapp

ਕਾਂਗਰਸ ਪਾਰਟੀ ਭਾਜਪਾ ਨਾਲ ਰਲੀ, ਇਸੇ ਲਈ ਸੰਸਦ ਵਿਚ ਕਿਸਾਨਾਂ ਦੀ ਆਵਾਜ਼ ਨਹੀਂ ਚੁੱਕੀ : ਹਰਸਿਮਰਤ ਕੌਰ ਬਾਦਲ

Written by  Jashan A -- August 11th 2021 07:44 PM
ਕਾਂਗਰਸ ਪਾਰਟੀ ਭਾਜਪਾ ਨਾਲ ਰਲੀ, ਇਸੇ ਲਈ  ਸੰਸਦ ਵਿਚ ਕਿਸਾਨਾਂ ਦੀ ਆਵਾਜ਼ ਨਹੀਂ ਚੁੱਕੀ : ਹਰਸਿਮਰਤ ਕੌਰ ਬਾਦਲ

ਕਾਂਗਰਸ ਪਾਰਟੀ ਭਾਜਪਾ ਨਾਲ ਰਲੀ, ਇਸੇ ਲਈ ਸੰਸਦ ਵਿਚ ਕਿਸਾਨਾਂ ਦੀ ਆਵਾਜ਼ ਨਹੀਂ ਚੁੱਕੀ : ਹਰਸਿਮਰਤ ਕੌਰ ਬਾਦਲ

ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਯਾਨੀ ਭਾਜਪਾ ਨਾਲ ਰਲੀ ਹੋਈ ਹੈ ਤੇ ਇਸੇ ਕਾਰਨ ਉਸਨੇ ਸੰਸਦ ਵਿਚ ਕਿਸਾਨਾਂ ਦੀ ਆਵਾਜ਼ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਸਰਕਾਰ ਨੁੰ ਖੇਤੀਬਾੜੀ ਕਾਨੂੰਨਾਂ ’ਤੇ ਚਰਚਾ ਕਰਨ ਲਈ ਮਜਬੂਰ ਕਰਨ ਦੀ ਥਾਂ ਆਪਣੀ ਮਰਜ਼ੀ ਨਾਲ ਚਰਚਾ ਕਰਨ ਦਾ ਮੌਕਾ ਦੇ ਰਹੀ ਹੈ। ਇਥੇ ਜਾਰੀਕੀਤੇ ਇਕ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੰਸਦ ਦੇ ਬਾਹਰ ਕਾਂਗਰਸ ਝੁਠੇ ਰੋਸ ਵਿਖਾਵੇ ਕਰ ਰਹੀ ਹੈ ਜਦਕਿ ਸੰਸਦ ਦੇ ਅੰਦਰ ਮਾਮਲਾ ਚੁੱਕਣ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਰੋਜ਼ਾਨਾ ਸੰਸਦ ਦੇ ਅੰਦਰ ਪੈਗਾਸਸ ’ਤੇਚਰਚਾ ਵਾਸਤੇ ਤਾਂ ਅੜੀ ਰਹੀ ਪਰ ਖੇਤੀਬਾੜੀ ਕਾਨੂੰਨਾਂ ਬਾਰੇ ਅਜਿਹਾ ਸਟੈਂਡ ਲੈਣ ਤੋਂ ਇਨਕਾਰੀ ਰਹੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਭਾਜਪਾ ਨਾਲ ਰਲੇ ਹੋਣ ਦੀ ਗੱਲ ਇਥੋਂ ਵੀ ਸਾਬਤ ਹੁੰਦੀ ਹੈ ਕਿ ਜਦੋਂ ਸਰਕਾਰ ਨੇ 127ਵੀਂ ਸੋਧ ਪਾਸ ਕਰਵਾਉਣ ਲਈ ਉਸ ਤੋਂ ਸਹਿਯੋਗ ਮੰਗਿਆ ਤਾਂ ਕਾਂਗਰਸ ਪਾਰਟੀ ਬਿਨਾਂ ਕਿਸੇ ਸ਼ਰਤ ਦੇ ਖਾਸ ਤੌਰ ’ਤੇ ਪਹਿਲਾਂ ਖੇਤੀ ਬਿੱਲਾਂ ’ਤੇ ਚਰਚਾ ਕਰਵਾਉਣ ਦੀ ਮੰਗ ਕਰਨ ਦੀ ਥਾਂ ਆਪ ਮੰਨ ਗਈ। ਉਹਨਾਂ ਕਿਹਾ ਕਿ ਕੱਲ੍ਹ ਵੀ ਰਾਜ ਸਭਾ ਵਿਚ ਚੇਅਰਪਰਸਨ ਨੇ ਖੇਤੀ ਕਾਨੁੰਨਾਂ ’ਤੇ ਚਰਚਾ ਦੀ ਆਗਿਆ ਦੇ ਦਿੱਤੀ ਪਰ ਕਾਂਗਰਸ ਦੇ ਮੈਂਬਰਾਂ ਨੇ ਐਨ ਡੀ ਏ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਉਜਾਗਰ ਕਰਨ ਲਈ ਪਲੈਟਫਾਰਮ ਵਰਤਣ ਦੀ ਥਾਂ ਤੌਰ ਤਰੀਕਿਆਂ ਦਾ ਰੌਲਾ ਪਾ ਲਿਆ। ਉਹਨਾਂ ਕਿਹਾ ਕਿ ਕਾਂਗਰਸੀ ਵਾਰ ਵਾਰ ਸਦਨ ਮੁਲਤਵੀ ਕਰਨ ਲਈ ਮਜਬੂਰ ਕਰਕੇ ਸਰਕਾਰ ਦੇ ਹੱਥਾਂ ਵਿਚ ਖੇਡਦੇ ਰਹੇ ਤੇਅੱਜ ਸੈਸ਼ਨ ਖਤਮ ਹੋ ਗਿਆ ਜੋ ਭਾਜਪਾ ਲਈ ਠੀਕ ਸੀ।ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਉਦੋਂ ਤੋਂ ਇਹ ਖੇਡਾਂ ਖੇਡ ਰਹੀ ਹੈ ਜਦੋਂ ਤੋਂ ਸੰਸਦ ਵਿਚ ਖੇਤੀ ਬਿੱਲ ਪ੍ਰਵਾਨਗੀ ਲਈ ਪੇਸ਼ ਹੋਏ ਸਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਆਪ ਮੁਲਕ ਵਿਚੋਂ ਬਾਹਰ ਚਲੇ ਗਏ ਤੇ ਲੋਕ ਸਭਾ ਵਿਚ ਹਾਜ਼ਰ ਨਹੀਂ ਹੋਏ। ਹੋਰ ਪੜ੍ਹੋ: ਨਵਜੋਤ ਸਿੱਧੂ ਨੇ ਨਿਯੁਕਤ ਕੀਤੇ 4 ਸਲਾਹਕਾਰ, ਜਾਣੋ ਕਿਸ ਦੇ ਨਾਮ ਨੇ ਸ਼ਾਮਿਲ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਰਾਜ ਸਭਾ ਵਿਚ ਕਾਂਗਰਸ ਦੇ ਬਹੁਤ ਸਾਰੇ ਸੰਸਦ ਮੈਂਬਰ ਹਨ ਜਿਥੇ ਸੱਤਾਧਾਰੀ ਪਾਰਟੀ ਕਮਜ਼ੋਰ ਹੈ ਪਰ ਜਦੋਂ ਖੇਤੀ ਬਿੱਲਾਂ ’ਤੇ ਵੋਟਿੰਗ ਹੋ ਰਹੀ ਸੀ ਤਾਂ ਇਹ ਜਾਣ ਬੁੱਝ ਕੇ ਗੈਰ ਹਾਜ਼ਰ ਹੋ ਗਏ ਤੇ ਬਿੱਲ ਆਸਾਨੀ ਨਾਲ ਪਾਸ ਕਰਵਾ ਦਿੱਤੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਲਈ ਇਕਜੁੱਟ ਹੋ ਕੇ ਰੋਸ ਪ੍ਰਦਰਸ਼ਨ ਕਰਨ ਦਾ ਯਤਨ ਹੀ ਨਹੀਂ ਕੀਤਾ। ਉਹਨਾਂ ਕਿਹਾ ਕਿ ਪਾਰਟੀ ਦੇ 52 ਸੰਸਦ ਮੈਂਬਰਾਂ ਵਿਚੋਂ ਸਿਰਫ ਚਾਰ ਜਾਂ ਪੰਜ ਹੀ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਉਹ ਵੀ ਸਿਰਫ ਅਖੀਰਲੇ ਤਿੰਨ ਦਿਨਾਂ ਦੌਰਾਨ ਅਜਿਹਾ ਕੀਤਾ। ਉਹਨਾਂ ਕਿਹਾ ਕਿ ਅਜਿਹਾ ਸਾਰੇ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਅਕਾਲੀ ਦਲ ਤੇ ਬਸਪਾ ਸੰਸਦ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇਜਵਾਬ ਵਿਚ ਕੀਤਾ ਗਿਆ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਉਦੋਂਤੱਕ ਇਹ ਰੋਸ ਪ੍ਰਦਰਸ਼ਨ ਜਾਰੀ ਰੱਖੇਗਾ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ। -PTC News


Top News view more...

Latest News view more...