Sun, Apr 5, 2026
Whatsapp

ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਨੂੰ ਸਰਕਾਰੀ ਕੋਠੀ ਖਾਲੀ ਕਰਨ ਲਈ ਦੂਜੀ ਵਾਰ ਭੇਜਿਆ ਨੋਟਿਸ

Reported by:  PTC News Desk  Edited by:  Shanker Badra -- April 27th 2018 02:38 PM
ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਨੂੰ ਸਰਕਾਰੀ ਕੋਠੀ ਖਾਲੀ ਕਰਨ ਲਈ ਦੂਜੀ ਵਾਰ ਭੇਜਿਆ ਨੋਟਿਸ

ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਨੂੰ ਸਰਕਾਰੀ ਕੋਠੀ ਖਾਲੀ ਕਰਨ ਲਈ ਦੂਜੀ ਵਾਰ ਭੇਜਿਆ ਨੋਟਿਸ

ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਨੂੰ ਸਰਕਾਰੀ ਕੋਠੀ ਖਾਲੀ ਕਰਨ ਲਈ ਦੂਜੀ ਵਾਰ ਭੇਜਿਆ ਨੋਟਿਸ:ਕਾਂਗਰਸ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। Congress Ex Minister Rana Gurjeet Govt House Empty Sent noticeਰਾਣਾ ਗੁਰਜੀਤ ਨੇ 4 ਮਹੀਨੇ ਪਹਿਲਾਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਉਹ ਫ਼ਿਰ ਵੀ ਸਰਕਾਰੀ ਕੋਠੀ ਦੇ ਵਿੱਚ ਹੀ ਰਹਿ ਰਹੇ ਸਨ।Congress Ex Minister Rana Gurjeet Govt House Empty Sent noticeਹੁਣ ਵਿਭਾਗ ਨੇ ਚੰਡੀਗੜ੍ਹ ਦੇ ਸੈਕਟਰ-7 ਸਥਿਤ ਸਰਕਾਰੀ ਕੋਠੀ ਨੰਬਰ-69 ਨਵੇਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅਲਾਟ ਕਰ ਦਿੱਤੀ ਹੈ।ਜਿਸ ਦੇ ਲਈ ਰਾਣਾ ਗੁਰਜੀਤ ਨੂੰ ਹੁਣ ਸਰਕਾਰੀ ਕੋਠੀ ਖਾਲੀ ਕਰਨੀ ਹੋਵੇਗੀ।ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਪ੍ਰਸ਼ਾਸਨ ਵਲੋਂ ਕੋਠੀ ਛੱਡਣ ਲਈ ਨੋਟਿਸ ਭੇਜਿਆ ਗਿਆ ਸੀ ਜਿਸ ਦਾ ਰਾਣਾ ਗੁਰਜੀਤ ਨੇ ਕੋਈ ਜਵਾਬ ਨਹੀਂ ਦਿੱਤਾ ਸੀ।Congress Ex Minister Rana Gurjeet Govt House Empty Sent noticeਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਸੈਕਟਰ-4 ਵਿੱਚ ਐੱਮ.ਐੱਲ ਏ.ਹੋਸਟਲ ਦੇ ਨਜ਼ਦੀਕ ਉਨ੍ਹਾਂ ਦਾ ਆਪਣਾ ਵੱਡਾ ਬੰਗਲਾ ਹੈ।ਹੁਣ ਸਵਾਲ ਇਹ ਉੱਠਦਾ ਹੈ ਕਿ ਆਪਣੀ ਰਿਹਾਇਸ਼ ਹੋਣ ਦੇ ਬਾਵਜੂਦ ਵੀ ਸਾਬਕਾ ਮੰਤਰੀ ਸਰਕਾਰੀ ਕੋਠੀ ਦੇ ਵਿੱਚ ਰਹਿ ਰਹੇ ਹਨ। -PCTNews


Top News view more...

Latest News view more...

PTC NETWORK
PTC NETWORK