Fri, Apr 26, 2024
Whatsapp

ਕਾਂਗਰਸ ਸਰਕਾਰ ਜੀਐਸਟੀ ਮਾਲੀਆ ਉਗਰਾਹੀ 'ਚ ਆਪਣੀ ਨਾਕਾਮੀ ਨੂੰ ਲੁਕੋਣ ਲਈ ਝੂਠਾ ਪ੍ਰਚਾਰ ਕਰ ਰਹੀ ਹੈ: ਸ਼੍ਰੋਮਣੀ ਅਕਾਲੀ ਦਲ

Written by  Jashan A -- November 29th 2019 06:40 PM
ਕਾਂਗਰਸ ਸਰਕਾਰ ਜੀਐਸਟੀ ਮਾਲੀਆ ਉਗਰਾਹੀ 'ਚ ਆਪਣੀ ਨਾਕਾਮੀ ਨੂੰ ਲੁਕੋਣ ਲਈ ਝੂਠਾ ਪ੍ਰਚਾਰ ਕਰ ਰਹੀ ਹੈ: ਸ਼੍ਰੋਮਣੀ ਅਕਾਲੀ ਦਲ

ਕਾਂਗਰਸ ਸਰਕਾਰ ਜੀਐਸਟੀ ਮਾਲੀਆ ਉਗਰਾਹੀ 'ਚ ਆਪਣੀ ਨਾਕਾਮੀ ਨੂੰ ਲੁਕੋਣ ਲਈ ਝੂਠਾ ਪ੍ਰਚਾਰ ਕਰ ਰਹੀ ਹੈ: ਸ਼੍ਰੋਮਣੀ ਅਕਾਲੀ ਦਲ

ਕਾਂਗਰਸ ਸਰਕਾਰ ਜੀਐਸਟੀ ਮਾਲੀਆ ਉਗਰਾਹੀ 'ਚ ਆਪਣੀ ਨਾਕਾਮੀ ਨੂੰ ਲੁਕੋਣ ਲਈ ਝੂਠਾ ਪ੍ਰਚਾਰ ਕਰ ਰਹੀ ਹੈ: ਸ਼੍ਰੋਮਣੀ ਅਕਾਲੀ ਦਲ ਕਿਹਾ ਕਿ ਜੀਐਸਟੀ ਉਗਰਾਹੀ 'ਚ 44 ਫੀਸਦੀ ਗਿਰਾਵਟ ਕਾਂਗਰਸ ਸਰਕਾਰ ਦੀ ਦੇਸ਼ 'ਚ ਸਭ ਤੋਂ ਮਾੜੀ ਕਾਰਗੁਜ਼ਾਰੀ ਦੀ ਨਿਸ਼ਾਨੀ ਹੈ ਕਿਹਾ ਕਿ ਕੇਂਦਰ ਵੱਲ ਦੋ ਮਹੀਨੇ ਦਾ ਸਿਰਫ 2100 ਕਰੋੜ ਰੁਪਏ ਦਾ ਜੀਐਸਟੀ ਮੁਆਵਜ਼ਾ ਬਕਾਇਆ ਬਾਕੀ ਹੈ ਜਾਖੜ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਪੁੱਛੇ ਕਿ ਟੈਕਸ ਉਗਰਾਹੀ ਇੰਨੀ ਘੱਟ ਕਿਉਂ ਹੋ ਰਹ ਹੈ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਅਤੇ ਜੀਐਸਟੀ ਉਗਰਾਹੀ ਦੀ ਦਰ ਪੂਰੇ ਦੇਸ਼ ਅੰਦਰ ਸਭ ਤੋਂ ਮਾੜੀ ਹੈ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਕੈਪਟਨ ਸਰਕਾਰ ਆਪਣੀ ਨਾਕਾਮੀਆਂ ਲੁਕੋਣ ਲਈ ਕੇਂਦਰ ਸਰਕਾਰ ਉੱਤੇ ਜੀਐਸਟੀ ਮੁਆਵਜ਼ਾ ਜਾਰੀ ਨਾ ਕਰਨ ਦਾ ਦੋਸ਼ ਲਾ ਕੇ ਝੂਠਾ ਪ੍ਰਚਾਰ ਕਰ ਰਹੀ ਹੈ, ਜਦਕਿ ਇਹ ਬਕਾਇਆ ਸਿਰਫ ਦੋ ਮਹੀਨੇ ਦਾ ਹੀ ਬਾਕੀ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਗੱਲ ਰਿਕਾਰਡ ਵਿਚ ਪਈ ਹੈ ਕਿ ਪੰਜਾਬ ਨੂੰ ਸਾਲ 2019-20 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਜੀਐਸਟੀ ਮਾਲੀਅਦ ਉਗਰਾਹੀ ਵਿਚ 44 ਫੀਸਦੀ ਦੀ ਗਿਰਾਵਟ ਵੇਖਣੀ ਪਈ ਹੈ। ਉਹਨਾਂ ਕਿਹਾ ਕਿ ਪੂਰੇ ਦੇਸ਼ ਅੰਦਰ ਇਸ ਗਿਰਾਵਟ ਦੀ ਔਸਤ 21 ਫੀਸਦੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਨਲਾਇਕੀ ਅਤੇ ਮਾੜੀ ਵਿਉਂਤਬੰਦੀ ਕਰਕੇ ਸੂਬੇ ਦੇ ਜੀਐਸਟੀ ਮਾਲੀਏ ਵਿਚ ਆਈ ਗਿਰਾਵਟ 12 ਹਜ਼ਾਰ ਕਰੋੜ ਰੁਪਏ ਦਾ ਅੰਕੜਾ ਛੂਹ ਚੁੱਕੀ ਹੈ। ਉਹਨਾਂ ਕਿਹਾ ਕਿ ਅਗਲੇ ਦੋ ਸਾਲਾਂ ਵਿਚ ਇਹ ਗਿਰਾਵਟ ਵਧ ਕੇ 20 ਹਜ਼ਾਰ ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਪੰਜਾਬ ਵਿਚ ਵਿੱਤੀ ਐਮਰਜੰਸੀ ਸਾਹਮਣੇ ਖੜ੍ਹੀ ਵਿਖਾਈ ਦੇ ਰਹੀ ਹੈ। ਢੀਂਡਸਾ ਨੇ ਕਿਹਾ ਕਿ ਸਾਹਮਣੇ ਦਿਸ ਰਹੀ ਵਿੱਤੀ ਐਮਰਜੰਸੀ ਕਾਂਗਰਸ ਸਰਕਾਰ ਵੱਲੋਂ ਟੈਕਸ ਉਗਰਾਹੀ 'ਚ ਵਿਖਾਈ ਨਾਕਾਮੀ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਸਰਕਾਰ ਨੇ ਸਿਰਫ 34 ਫੀਸਦੀ ਟੈਕਸ ਟੀਚਿਆਂ ਨੂੰ ਹੀ ਪੂਰਾ ਕੀਤਾ ਹੈ ਅਤੇ ਟੈਕਸ ਉਗਰਾਹੀ ਵਿਚ 14 ਫੀਸਦੀ ਗਿਰਾਵਟ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਗੈਰਯੋਜਨਾਬੱਧ ਸੈਕਟਰ, ਜਿਸ ਵਿਚ ਸੀਐਲਯੂ ਅਤੇ ਮਾਈਨਿੰਗ ਸ਼ਾਮਿਲ ਹਨ, ਦੀ ਹਾਲਤ ਹੋਰ ਵੀ ਮਾੜੀ ਹੈ, ਜਿੱਥੇ ਹੁਣ ਤਕ ਸਿਰਫ 14 ਫੀਸਦੀ ਟੈਕਸ ਟੀਚਿਆਂ ਦੀ ਪੂਰਤੀ ਹੋਈ ਹੈ। ਅਕਾਲੀ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਾਂਗਰਸ ਸਰਕਾਰ ਅਜਿਹੇ ਬਿਆਨ ਦੇ ਕੇ ਕਿ ਜੀਐਸਟੀ ਮੁਆਵਜ਼ੇ ਦਾ ਕੇਂਦਰ ਵੱਲ 4100 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ, ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਵੱਲ ਖੜ੍ਹੀ ਦੋ ਮਹੀਨੇ ਦੇ ਜੀਐਸਟੀ ਮੁਆਵਜ਼ੇ ਦੀ ਬਕਾਇਆ ਰਾਸ਼ੀ ਸਿਰਫ 2100 ਕਰੋੜ ਰੁਪਏ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਕੀ 2 ਹਜ਼ਾਰ ਕਰੋੜ ਦੀ ਮੰਗ ਕਿਸੇ ਹੋਰ ਰੂਪ ਵਿਚ ਕੀਤੀ ਜਾ ਰਹੀ ਹੈ, ਜਿਸ ਬਾਰੇ ਕੇਂਦਰ ਵੱਲੋਂ ਨਾਂਹ ਕੀਤੀ ਜਾ ਚੁੱਕੀ ਹੈ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ 2100 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਕੇਂਦਰ ਵੱਲੋਂ ਵੈਟ ਖ਼ਤਮ ਕਰਨ ਦੇ ਬਦਲੇ ਹਰ ਸਾਲ 14 ਫੀਸਦੀ ਮੁਆਵਜ਼ਾ ਦੇਣ ਦੇ ਕੀਤੇ ਵਾਅਦੇ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਵੈਟ ਵਿਚ ਸਾਲਾਨਾ ਔਸਤ ਵਾਧਾ 13 ਫੀਸਦੀ ਹੁੰਦਾ ਸੀ। ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਜ਼ੀਰੋ ਵਿਕਾਸ ਹੋਇਆ ਹੈ, ਸਰਦਾਰ ਢੀਡਸਾ ਨੇ ਪੁੱਛਿਆ ਕਿ ਜਦੋਂ ਦੋ ਸਾਲਾਂ ਬਾਅਦ ਕੇਂਦਰ ਨੇ ਜੀਐਸਟੀ ਮੁਆਵਜ਼ਾ ਦੇਣਾ ਬੰਦ ਕਰ ਦਿੱਤਾ, ਫਿਰ ਕੀ ਹੋਵੇਗਾ? ਸਾਬਕਾ ਵਿੱਤ ਮੰਤਰੀ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਕਿਹਾ ਕਿ ਪਹਿਲਾਂ ਉਹ ਆਪਣੀ ਸਰਕਾਰ ਦੇ ਖ਼ਿਲਾਫ ਧਰਨੇ ਉੱਤੇ ਬੈਠੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੇ ਕਿ ਉਹਨਾਂ ਦੀ ਸਰਕਾਰ ਦਾ ਟੈਕਸ ਉਗਰਾਹੀ ਵਿਚ ਇੰਨੀ ਮਾੜੀ ਕਾਰਗੁਜ਼ਾਰੀ ਕਿਉਂ ਰਹੀ ਹੈ? ਉਹਨਾਂ ਕਿਹਾ ਕਿ ਤਮਾਸ਼ਾ ਕਰਨ ਦੀ ਬਜਾਇ ਜਾਖੜ ਨੂੰ ਇੱਕ ਨੈਤਿਕ ਅਤੇ ਲੋਕ ਪੱਖੀ ਸਟੈਂਡ ਲੈਣਾ ਚਾਹੀਦਾ ਹੈ ਅਤੇ ਆਪਣੀ ਸਰਕਾਰ ਉੱਤੇ ਫਜ਼ੂਲਖਰਚੀ ਘਟਾਉਣ ਅਤੇ ਹਾਲਾਤ ਮੁਤਾਬਿਕ ਵਿੱਤੀ ਵਿਉਂਤਬੰਦੀ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ। ਇਹ ਟਿੱਪਣੀ ਕਰਦਿਆਂ ਕਿ ਪੰਜਾਬੀਆਂ ਨੂੰ ਸਰਕਾਰ ਦੀ ਮਾੜੀ ਵਿੱਤੀ ਵਿਉਂਤਬੰਦੀ ਦੀ ਕੀਮਤ ਤਾਰਨੀ ਪੈ ਰਹੀ ਹੈ, ਸਰਦਾਰ ਢੀਂਡਸਾ ਨੇ ਕਿਹਾ ਕਿ ਟੈਕਸ ਉਗਰਾਹੀ ਵਿਚ ਆਈ ਗਿਰਾਵਟ ਕਰਕੇ ਵਿਕਾਸ ਕਾਰਜ ਪੂਰੀ ਤਰ੍ਹਾਂ ਰੁਕ ਗਏ ਹਨ ਅਤੇ ਪ੍ਰਸਾਸ਼ਨ ਉੱਤੇ ਵੀ ਇਸ ਦਾ ਅਸਰ ਵਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਆਪਣੀਆਂ ਨਾਕਾਮੀਆਂ ਲਈ ਕਿਸੇ ਹੋਰ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਬਜਾਇ ਆਪਣੀ ਉਲਝੀ ਤਾਣੀ ਸੁਲਝਾਉਣੀ ਚਾਹੀਦੀ ਹੈ। -PTC News


Top News view more...

Latest News view more...