ਮੁੱਖ ਖਬਰਾਂ

ਸਿੱਖ ਨਸਲਕੁਸ਼ੀ: ਸੱਜਣ ਕੁਮਾਰ ਦਾ ਹੋਇਆ (ਝੂਠ-ਡਿਟੈਕਟਰ) ਪੌਲੀਗ੍ਰਾਫ ਟੈਸਟ

By Joshi -- May 30, 2018 12:34 pm -- Updated:May 30, 2018 12:36 pm

ਸਿੱਖ ਨਸਲਕੁਸ਼ੀ: ਸੱਜਣ ਕੁਮਾਰ ਦਾ ਹੋਇਆ ਝੂਠ-ਡਿਟੈਕਟਰ ਟੈਸਟ (ਪੌਲੀਗ੍ਰਾਫ ਟੈਸਟ)

ਸਿੱਖ ਨਸਲਕੁਸ਼ੀ ਮਾਮਲੇ 'ਚ ਬੁੱਧਵਾਰ ਸਵੇਰੇ ਕਾਂਗਰਸੀ ਆਗੂ ਸੱਜਣ ਕੁਮਾਰ ਦਾ ਝੂਠ-ਡਿਟੈਕਟਰ ਟੈਸਟ (ਪੌਲੀਗ੍ਰਾਫ ਟੈਸਟ) ਕੀਤਾ ਗਿਆ।

ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੇ ਸੰਬੰਧ ਵਿਚ ੩੦ ਮਈ ਨੂੰ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਝੂਠ-ਖੋਜੀ ਜਾਂਚ ਕਰਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ।

ਇਹ ਟੈਸਟ ਸੀਐਫਐਸਐਲ, ਸੀਜੀਓ ਕੰਪਲੈਕਸ, ਲੋਧੀ ਰੋਡ, ਦਿੱਲੀ ਵਿਖੇ ਕੀਤਾ ਗਿਆ।
congress leader sajjan kumar undergoes lie detector testਸੱਜਣ ਕੁਮਾਰ ਤੋਂ ਇਲਾਵਾ, ਸੀ.ਬੀ.ਆਈ. ਨੇ ਹਥਿਆਰਾਂ ਦੇ ਡੀਲਰ ਅਭਿਸ਼ੇਕ ਵਰਮਾ ਉੱਤੇ ਵੀ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ।

ਇਸ ਤੋਂ ਪਹਿਲਾਂ, ਮੈਟਰੋਪੋਲੀਟਨ ਮੈਜਿਸਟਰੇਟ ਸੰਤੋਸ਼ ਕੁਮਾਰ ਸਿੰਘ ਨੇ ਕੁਮਾਰ ਦਾ ਪੋਲੀਗ੍ਰਾਫ ਟੈਸਟ ਕਰਨ ਲਈ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀਐਸਐਸਐਲ), ਲੋਧੀ ਰੋਡ ਦੇ ਡਾਇਰੈਕਟਰ ਨੂੰ ਨਿਰਦੇਸ਼ ਦਿੱਤੇ, ਜਿਸ ਨੂੰ ਪਹਿਲਾਂ ਕੇਸਾਂ ਵਿਚ ਅਗਾਊਂ ਜ਼ਮਾਨਤ ਦਿੱਤੀ ਗਈ ਸੀ ਅਤੇ ਸਰਵ ਉੱਚ ਅਦਾਲਤ ਵੱਲੋਂ ਇਸ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ ਸੀ।
congress leader sajjan kumar undergoes lie detector test14 ਮਈ ਨੂੰ ਮੈਜਿਸਟ੍ਰੇਟ ਨੇ ਕਿਹਾ ਸੀ ਕਿ "ਦੋਸ਼ਾਂ ਦੀ ਜਾਂਚ ਲਈ ਅਦਾਲਤ ਨੇ ਝੂਠ-ਡਿਟੈਕਟਰ ਟੈਸਟ (ਪੌਲੀਗ੍ਰਾਫ ਟੈਸਟ) ਕਰਾਉਣ ਲਈ ਸਹਿਮਤੀ ਦੇਣ ਦੇ ਸੰਬੰਧ ਵਿਚ ਸਿਰਫ ਸਵੈਇੱਛਕਤਾ ਦੀ ਜਾਂਚ ਕੀਤੀ ਹੈ। ਮੁਲਜ਼ਮ ਨੇ ਇਸ ਬਾਰੇ 'ਚ ਖੁਦ ਆਪਣੀ ਮਰਜ਼ੀ ਨਾਲ ਸਹਿਮਤੀ ਦਿੱਤੀ ਹੈ। ਇਸ ਆਰਡਰ ਦੀ ਕਾਪੀ ਜਾਂਚ ਅਧਿਕਾਰੀ, ਮੁਲਜ਼ਮ ਦੇ ਵਕੀਲ ਅਤੇ ਡਾਇਰੈਕਟਰ ਸੀਐਫਐਸਐਲ, ਸੀਜੀਓ ਕੰਪਲੈਕਸ, ਲੋਧੀ ਰੋਡ ਨੂੰ ਦਿੱਤੀ ਜਾ ਸਕਦੀ ਹੈ, ਜਿਸ ਦੀ ਅਗਵਾਈ 'ਚ ੩੦ ਮਈ ਨੂੰ ਦੋਸ਼ੀ ਜਗਦੀਸ਼ ਕੁਮਾਰ 'ਤੇ ਟੈਸਟ ਹੋਣਾ ਹੈ।"

—PTC News

  • Share