19 ਸਤੰਬਰ ਨੂੰ ਬੁਲਾਈ ਗਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ : ਸੂਤਰ

By Riya Bawa - September 18, 2021 10:09 pm

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ, ਸੂਤਰਾਂ ਦੇ ਮੁਤਾਬਿਕ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ 19 ਸਤੰਬਰ ਨੂੰ ਬੁਲਾਈ ਗਈ ਹੈ। ਸੂਤਰਾਂ ਅਨੁਸਾਰ, AICC ਨਿਗਰਾਨ ਚੰਡੀਗੜ੍ਹ ਵਿੱਚ ਰਹਿਣਗੇ ਅਤੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਨੂੰ ਸ਼ਨੀਵਾਰ ਰਾਤ ਜਾਂ ਐਤਵਾਰ ਸਵੇਰ ਤੱਕ ਅੰਤਿਮ ਫੈਸਲਾ ਲਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਮੰਤਰੀ ਮੰਡਲ ਵਿੱਚ ਸ਼ਾਮਲ ਚਿਹਰਿਆਂ ਦੇ ਨਾਮ ਵੀ ਕੱਲ੍ਹ ਪੇਸ਼ ਕੀਤੇ ਜਾ ਸਕਦੇ ਹਨ।

Who will succeed Amarinder Singh? Cong resolution at CLP meeting authorises Sonia Gandhi | Latest News India - Hindustan Times

ਸੂਤਰਾਂ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੇ ਰਾਜਪਾਲ ਨੂੰ ਮਿਲਣ ਲਈ ਕੱਲ੍ਹ ਦਾ ਸਮਾਂ ਮੰਗਿਆ ਹੈ। ਸੁਨੀਲ ਜਾਖੜ ਇਸ ਅਹੁਦੇ ਲਈ ਸਭ ਤੋਂ ਅੱਗੇ ਹਨ, ਜਦਕਿ ਹੋਰਨਾਂ ਵਿੱਚ ਅੰਬਿਕਾ ਸੋਨੀ, ਵਿਜੇ ਇੰਦਰ ਸਿੰਗਲਾ ਸ਼ਾਮਲ ਹਨ। ਹਾਲਾਂਕਿ, ਕਾਂਗਰਸ ਅਗਾਮੀ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ (ਨਵੇਂ ਮੁੱਖ ਮੰਤਰੀ) ਅਗਵਾਈ ਹੇਠ ਨਹੀਂ ਲੜੇਗੀ।

Amarinder Resigns Just Before CLP Meeting Begins | Clarion India

ਕਾਂਗਰਸ ਨੇਤਾ ਵਿਜੇ ਇੰਦਰ ਸਿੰਗਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਨਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਿੰਗਲਾ ਨੇ ਕਿਹਾ, "ਮੈਂ ਹਾਈਕਮਾਂਡ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ। ਨਾਲ ਹੀ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਅਗਲਾ ਮੁੱਖ ਮੰਤਰੀ ਕੌਣ ਬਣੇਗਾ ..."

Amid Punjab Cong rift, CLP to meet at 5 pm

adv-img
adv-img