ਨਵਾਂਸ਼ਹਿਰ ਪਹੁੰਚੇ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੂੰ ਕਿਸਾਨਾਂ ਨੇ ਪਾਈਆਂ ਭਾਜੜਾਂ
ਜਿਲ੍ਹਾ ਨਵਾਂਸ਼ਹਿਰ ਦੇ ਵੱਖ-ਵੱਖ ਪਿੰਡਾਂ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਵਿਰੋਧ ਕੀਤਾ ਗਿਆ । ਪਿੰਡ ਭਾਰਟਾ ਕਲਾਂ ਵਿੱਚ ਵੱਡੀ ਗਿ ਣਤੀ ਵਿੱਚ ਕਿਸਾਨਾਂ ਨੇ ਮਨੀਸ਼ ਤਿਵਾੜੀ ਨੂੰ ਗਲੀਆਂ ਦਾ ਉਦਘਾਟਨ ਕਰਨ ਤੋਂ ਬਿਨਾਂ ਹੀ ਜਾਣ ਲਈ ਮਜਬੂਰ ਕੀਤਾ।ਇਸਦੇ ਨਾਲ ਹੀ ਪਿੰਡ ਵਜੀਦਪੁਰ ਵਿੱਚ ਕਿਸਾਨਾਂ ਨੇ ਮਨੀਸ਼ ਤਿਵਾੜੀ ਨੂੰ ਪਿੰਡ ਵਿੱਚ ਦਾਖਿਲ ਹੋਣ ਤੋਂ ਵੀ ਰੋਕਿਆ।
Read more : ਮੁੱਖ ਮੰਤਰੀ ਤੋਂ ਘੁਟਾਲਿਆਂ ਦਾ ਹਿਸਾਬ ਮੰਗਣ ‘ਤੇ ਅਕਾਲੀ ਵਰਕਰਾਂ ਨੂੰ ਮਿਲੀਆਂ ਪਾਣੀ ਦੀਆਂ…
ਮਨੀਸ਼ ਤਿਵਾੜੀ ਨੇ ਪਿੰਡ ਵਜੀਦਪੁਰ ਵਿੱਚ 10 ਕਰੋੜ ਦੀ ਲਾਗਤ ਨਾਲ ਬਨਣ ਵਾਲੀ 10 ਕਿਲੋਮੀਟਰ ਸੜਕ ਦਾ ਰਸਮੀ ਉਦਘਾਟਨ ਵੀ ਕਰਨਾ ਸੀ ਪਰੰਤੂ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਮਨੀਸ਼ ਤਿਵਾੜੀ ਉਸਦਾ ਸੜਕ ਦਾ ਉਦਘਾਟਨ ਨਹੀਂ ਕਰ ਸਕੇ । ਮੌਕੇ ਦੇ ਹਾਲਾਤ ਨੂੰ ਕੰੰਟਰੋਲ ਕਰਨ ਲਈ ਭਾਰੀ ਮਾਤਰਾ ਵਿੱਚ ਪੁਲਿਸ ਤੈਨਾਤ ਕੀਤੀ ਹੋਈ ਸੀ।
Read More : ਇਸ ਕੇਸ ਕਰਕੇ ਨਹੀਂ ਹੋਈ ਕੰਗਣਾ ਰਨੌਤ ਦੀ ਸੁਣਵਾਈ , ਹਾਈ ਕੋਰਟ ਨੇ ਪਾਈ ਝਾੜ
ਜਦੋਂ ਸਾਂਸਦ ਮਨੀਸ਼ ਤਿਵਾੜੀ ਪਿੰਡ ਭਾਰਟਾ ਕਲਾਂ ਵਿੱਚ ਇੱਕ ਸਮਾਗਮ ਲਈ ਪਹੁੰਚੇ ਤਾਂ ਕਿਸਾਨਾਂ ਵਲੋਂ ਉੱਥੇ ਵੀ ਡੱਟਵਾ ਵਿਰੋਧ ਕੀਤਾ ਗਿਆ ਇੱਥੋ ਤੱਕ ਕਿ ਕਿਸਾਨਾਂ ਅਤੇ ਪੁਲਿਸ ਵਿਚਕਾਰ ਕਾਫੀ ਧੱਕਾ ਮੁੱਕੀ ਵੀ ਵੇਖਣ ਨੂੰ ਮਿਲੀ।
ਇਸ ਵਿਰੋਧ ਕਿਸਾਨ ਮਹਿਲਾਵਾਂ, ਮਰਦਾਂ ਅਤੇ ਬੱਚਿਆਂ ਵਲੋਂ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਮਨੀਸ਼ ਤਿਵਾੜੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਜ ਸਮੇਂ ਸਾਂਸਦ ਮਨੀਸ਼ ਤਿਵਾੜੀ ਨਾਲ ਹਲਕਾ ਨਵਾਂਸ਼ਹਿਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅੰਗਦ ਸਿੰਘ ਸੈਣੀ ਵੀ ਮੌਜੂਦ ਸਨ। ਕਿਸਾਨਾਂ ਦਾ ਰੋਸ਼ ਦੇ ਕੇ ਸਾਂਸਦ ਨੂੰ ਇਹ ਦੌਰਾ ਰੱਦ ਕਰਨਾ ਪਿਆ |