Fri, Apr 26, 2024
Whatsapp

ਪੁਲਵਾਮਾ ਅੱਤਵਾਦੀ ਹਮਲੇ ਦੇ ਦੋਸ਼ੀ ਨੂੰ ਰਾਹੁਲ ਗਾਂਧੀ ਨੇ ਦਿੱਤਾ ਸਨਮਾਨ, ਕਿਹਾ ਮਸੂਦ ਅਜ਼ਹਰ 'ਜੀ', ਦੇਖੋ ਵੀਡੀਓ

Written by  Jashan A -- March 12th 2019 09:31 AM
ਪੁਲਵਾਮਾ ਅੱਤਵਾਦੀ ਹਮਲੇ ਦੇ ਦੋਸ਼ੀ ਨੂੰ ਰਾਹੁਲ ਗਾਂਧੀ ਨੇ ਦਿੱਤਾ ਸਨਮਾਨ, ਕਿਹਾ ਮਸੂਦ ਅਜ਼ਹਰ 'ਜੀ', ਦੇਖੋ ਵੀਡੀਓ

ਪੁਲਵਾਮਾ ਅੱਤਵਾਦੀ ਹਮਲੇ ਦੇ ਦੋਸ਼ੀ ਨੂੰ ਰਾਹੁਲ ਗਾਂਧੀ ਨੇ ਦਿੱਤਾ ਸਨਮਾਨ, ਕਿਹਾ ਮਸੂਦ ਅਜ਼ਹਰ 'ਜੀ', ਦੇਖੋ ਵੀਡੀਓ

ਪੁਲਵਾਮਾ ਅੱਤਵਾਦੀ ਹਮਲੇ ਦੇ ਦੋਸ਼ੀ ਨੂੰ ਰਾਹੁਲ ਗਾਂਧੀ ਨੇ ਦਿੱਤਾ ਸਨਮਾਨ, ਕਿਹਾ ਮਸੂਦ ਅਜ਼ਹਰ 'ਜੀ', ਦੇਖੋ ਵੀਡੀਓ,ਨਵੀਂ ਦਿੱਲੀ: ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬੀਤੇ ਦਿਨ ਪਾਰਟੀ ਦੇ ਪ੍ਰੋਗਰਾਮ ਮੇਰਾ ਬੂਥ, ਮੇਰਾ ਮਾਣ ਪ੍ਰੋਗਰਾਮ 'ਚ ਇੱਕ ਵਿਵਾਦਿਤ ਬਿਆਨ ਦਿੱਤਾ। ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਉਹਨਾਂ ਦੀ ਨਿੰਦਾ ਹੋ ਰਹੀ ਹੈ। ਦਰਅਸਲ ਰਾਹੁਲ ਗਾਂਧੀ ਨੇ ਅੱਤਵਾਦੀ ਸੰਗਠਨ ਦੇ ਸਰਗਨਾ ਅਤੇ ਪੁਲਵਾਮਾ ਹਮਲੇ ਦੇ ਦੋਸ਼ੀ ਮਸੂਦ ਅਜਹਰ ਨੂੰ ਜੀ ਕਹਿ ਕੇ ਸੰਬੋਧਿਤ ਕੀਤਾ। ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ 'ਤੇ ਦੋਸ਼ ਲਗਾਉਂਦੇ ਲਗਾਉਂਦੇ ਅੱਤਵਾਦ ਦੇ ਆਕਾ ਅਜਹਰ ਮਸੂਦ ਨੂੰ ਜੀ ਕਹਿ ਕੇ ਸਨਮਾਨ ਦੇ ਗਏ।

ਜਿਸ ਤੋਂ ਬਾਅਦ ਵਿਰੋਧੀ ਦਲਾਂ ਨੇ ਰਾਹੁਲ ਗਾਂਧੀ ਨੂੰ ਘੇਰ ਲਿਆ। ਰਾਹੁਲ 'ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸ਼ਾਦ ਨੇ ਕਿਹਾ ਕਿ ਪਹਿਲਾਂ ਦਿਗਵਿਜੇ ਸਿੰਘ ਨੇ "ਓਸਾਮਾ ਜੀ" ਤੇ "ਹਾਫਿਜ਼ ਜੀ" ਕਿਹਾ, ਹੁਣ ਰਾਹੁਲ ਗਾਂਧੀ "ਅਜਹਰ ਮਸੂਦ ਜੀ" ਕਹਿ ਰਹੇ ਹਨ ,ਕਾਂਗਰਸ ਪਾਰਟੀ ਨੂੰ ਕੀ ਹੋ ਗਿਆ? ਉਥੇ ਹੀ ਕੇਂਦਰੀ ਮੰਤਰੀ ਸਮਿਤੀ ਇਰਾਨੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਜਾਰੀ ਕਰ ਕਿਹਾ ਕਿ ਰਾਹੁਲ ਤੇ ਪਾਕਿ 'ਚ ਕੀ ਸਾਂਝੀ ਗੱਲ ਹੈ? ਇਹ ਅੱਤਵਾਦੀਆਂ ਲਈ ਉਹਨਾਂ ਦਾ ਪਿਆਰ ਹੈ, ਨੋਟ ਕਰੋ ਕਿ ਮਸੂਦ ਅਜ਼ਹਰ ਦੇ ਪ੍ਰਤੀ ਸ਼ਰਧਾ...... ਇਸ ਗੱਲ ਦਾ ਸਬੂਤ ਕਿ ਰਾਹੁਲ ਅੱਤਵਾਦੀਆਂ ਨੂੰ ਪਿਆਰ ਕਰਦੇ ਹਨ। -PTC News

Top News view more...

Latest News view more...