Sat, Apr 27, 2024
Whatsapp

ABG Shipyard ਦੀ 22,842 ਕਰੋੜ ਦੀ ਧੋਖਾਧੜੀ 'ਤੇ ਕਾਂਗਰਸ ਦਾ ਭਾਜਪਾ ਦੀ ਸਰਕਾਰ 'ਤੇ ਕਸਿਆ ਤੰਜ

Written by  Riya Bawa -- February 13th 2022 04:04 PM
ABG Shipyard ਦੀ 22,842 ਕਰੋੜ ਦੀ ਧੋਖਾਧੜੀ 'ਤੇ ਕਾਂਗਰਸ ਦਾ ਭਾਜਪਾ ਦੀ ਸਰਕਾਰ 'ਤੇ ਕਸਿਆ ਤੰਜ

ABG Shipyard ਦੀ 22,842 ਕਰੋੜ ਦੀ ਧੋਖਾਧੜੀ 'ਤੇ ਕਾਂਗਰਸ ਦਾ ਭਾਜਪਾ ਦੀ ਸਰਕਾਰ 'ਤੇ ਕਸਿਆ ਤੰਜ

ਨਵੀਂ ਦਿੱਲੀ: ਏਬੀਜੀ ਗਰੁੱਪ (ABG Shipyard) ਦੇ ਦੋ ਦਰਜਨ ਤੋਂ ਵੱਧ ਬੈਂਕਾਂ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਕਾਂਗਰਸ ਨੇ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ 7 ਸਾਲਾਂ 'ਚ ਬੈਂਕਾਂ ਦੇ ਐਨਪੀਏ 'ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਹੈ ਕਿ ਬੈਂਕਾਂ ਦਾ ਪੈਸਾ ਲੁੱਟੋ ਤੇ ਭੱਜੋ। ABG Shipyard ਦੀ 22,842 ਕਰੋੜ ਦੀ ਧੋਖਾਧੜੀ 'ਤੇ ਕਾਂਗਰਸ ਦਾ ਭਾਜਪਾ ਦੀ ਸਰਕਾਰ 'ਤੇ ਕਸਿਆ ਤੰਜ ਰਣਦੀਪ ਸੁਰਜੇਵਾਲਾ ਨੇ ਕਿਹਾ, "ਇਹ ਹੁਣ ਤੱਕ ਦਾ ਸਭ ਤੋਂ ਵੱਡਾ ਬੈਂਕ ਧੋਖਾਧੜੀ ਦਾ ਮਾਮਲਾ ਹੈ ਜਿਸ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਨਾਲ ਏਬੀਜੀ ਸ਼ਿਪਯਾਰਡ ਲਿਮਟਿਡ ਅਤੇ ਇਸ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਿਸ਼ੀ ਕਮਲੇਸ਼ ਅਗਰਵਾਲ ਦੀ ਅਗਵਾਈ ਵਾਲੇ ਬੈਂਕਾਂ ਦੇ ਇੱਕ ਸੰਘ ਨੂੰ 22,842 ਕਰੋੜ ਰੁਪਏ ਸ਼ਾਮਲ ਹਨ। ਸੁਰਜੇਵਾਲਾ ਦਾ ਕਹਿਣਾ ਹੈ ਕਿ ਧੋਖਾਧੜੀ ਕਰਨ ਵਾਲੇ ਨੂੰ ਧੋਖਾਧੜੀ ਦਾ ਪੂਰਾ ਮੌਕਾ ਦਿੱਤਾ ਜਾ ਰਿਹਾ ਹੈ। ABG Shipyard ਦੀ 22,842 ਕਰੋੜ ਦੀ ਧੋਖਾਧੜੀ 'ਤੇ ਕਾਂਗਰਸ ਦਾ ਭਾਜਪਾ ਦੀ ਸਰਕਾਰ 'ਤੇ ਕਸਿਆ ਤੰਜ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, '2,20,00,00,00,842 ਲੋਕਾਂ ਦੇ ਪੈਸੇ ਦੀ ਧੋਖਾਧੜੀ ਕੀਤੀ ਗਈ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੀ ਨਿਗਰਾਨੀ 'ਚ ਇਹ 75 ਸਾਲਾਂ 'ਚ ਭਾਰਤ ਦਾ ਸਭ ਤੋਂ ਵੱਡਾ ਬੈਂਕ ਫਰਾਡ ਹੈ।' ਪਿਛਲੇ 7 ਸਾਲਾਂ ਵਿੱਚ ₹ 5,35,000 ਕਰੋੜ ਨੇ ਸਾਡੀ 'ਬੈਂਕਿੰਗ ਪ੍ਰਣਾਲੀ' ਨੂੰ ਤਬਾਹ ਕਰ ਦਿੱਤਾ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਏਬੀਜੀ ਗਰੁੱਪ ਵੱਲੋਂ ਬੈਂਕਾਂ ਨਾਲ ਕੀਤੀ ਗਈ ਧੋਖਾਧੜੀ ਨੇ ਘੁਟਾਲੇ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਮਾਮਲੇ 'ਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਲਾਏ ਗਏ ਦੋਸ਼ਾਂ 'ਤੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਹ ਭਾਜਪਾ ਦੀ ਸੋਚੀ ਸਮਝੀ ਸਾਜ਼ਿਸ਼ ਹੈ। 5 ਸਾਲ ਪਹਿਲਾਂ ਚਰਨਜੀਤ ਸਿੰਘ ਚੰਨੀ ਦਾ ਕੋਈ ਨਾਮ ਨਹੀਂ ਸੀ ਅਤੇ ਉਹ ਚੋਣਾਂ ਤੋਂ 10 ਦਿਨ ਪਹਿਲਾਂ ਹੀ ਇਹ ਗੱਲ ਸਾਹਮਣੇ ਲਿਆਉਂਦੇ ਹਨ। ABG Shipyard ਦੀ 22,842 ਕਰੋੜ ਦੀ ਧੋਖਾਧੜੀ 'ਤੇ ਕਾਂਗਰਸ ਦਾ ਭਾਜਪਾ ਦੀ ਸਰਕਾਰ 'ਤੇ ਕਸਿਆ ਤੰਜ -PTC News

Top News view more...

Latest News view more...