ਨਿਊ ਅੰਮ੍ਰਿਤਸਰ ‘ਚ ਵਧਿਆ ਕੋਰੋਨਾ ਦਾ ਕਹਿਰ, ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰਨ ਦੇ ਹੁਕਮ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗ ਗਿਆ ਹੈ। ਹਰ ਦਿਨ ਇਸ ਦੇ ਮਾਮਲੇ ਪਹਿਲਾਂ ਨਾਲੋਂ ਵਧ ਹੀ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਉਥੇ ਹੀ ਵਧੇਰੇ ਪਾਜ਼ੀਟਿਵ ਮਾਮਲੇ ਸਾਹਮਣੇ ਆਉਂਦੀਆਂ ਦੇਖ ਜਿਥੇ ਦੇਸ਼ ਵਿਚ ਸਖਤੀ ਕੀਤੀ ਜਾ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਾਮਲਿਆਂ ‘ਚ ਵਾਧੇ ਨੇ ਵਧਾਈਆਂ ਦਿੱਲੀ ਦੀਆਂ ਪਾਬੰਦੀਆਂ

ਸੂਬਿਆਂ ਦੇ ਵਿਚ ਸਖਤੀ ਕੀਤੀ ਜਾ ਰਹੀ ਹੈ ਉਥੇ ਹੀ ਅੱਜ ਕੋਰੋਨਾ ਨਾਲ ਹੋਈਆਂ ਮੌਤਾਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾਈ ਹੈ | ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਇਥੇ ਮਜਿਸਟ੍ਰੇਟ ਵੱਲੋਂ ਸਖਤੀ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਜਿੰਨਾ ਇਲਾਕਿਆਂ ਚ ਕੋਰੋਨਾ ਦੇ ਵਧੇਰੇ ਕੇਸ ਪਾਏ ਗਏ ਹਨ ਉਸ ਇਲਾਕਿਆਂ ਨੂੰ ਕੰਟੇਂਨਮੈਂਟ ਜ਼ੋਨ ਐਲਾਨ ਕਰਨ ਦਾ ਆਰਡਰ ਦਿੱਤਾ ਹੈ।

ਇਹ ਇਲਾਕੇ ਹੇਠ ਦਿੱਤੇ ਹਨOrder to declare Amritsar as Containment Zone

Order to declare Amritsar as Containment Zoneਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ/

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਬਲਾਕ ਬੀ ਵਿਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਆ ਰੇ ਹਨ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਇਹ ਫੈਸਲਾਂ ਲੈਣਾ ਪਿਆ ਅਤੇ ਇਸ ਇਲਾਕੇ ਨੂੰ ਸਿਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਹੋਰਨਾਂ ਮਾਮਲਿਆਂ ਦੀ ਜਾਂਚ ਲਈ ਟੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਹਰ ਇਕ ਦੀ ਜਾਂਚ ਕੀਤੀ ਜਾਵੇ ਅਤੇ ਕੀਨੇ ਲੋਕ ਇਸ ਲਾਗ ਨਾਲ ਗ੍ਰਸਤ ਹਨ ਇਸ ਦਾ ਪਤਾ ਕੀਤਾ ਜਾ ਸਕੇ।ਜ਼ਿਕਰਯੋਗ ਹੈ ਕਿ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਤੋਂ ਸੁਰੱਖਿਅਤ ਰਹਿਣ ਲਈ ਲੋੜ ਹੈ ਨਿਯਮਾਂ ਦੀ ਪਾਲਣਾ ਕਰਨ ਦੀ ਮਾਸਕ ਪਹਿਨਣ ਦਾ ਧਿਆਨ ਰੱਖੋ ਕਿਉਂਕਿ ਇਹ ਤੁਹਾਡੇ ਲਈ ਸੁਰੱਖਿਆ ਕਵਚ ਹੈ। ਸਿਹਤ ਮਹਿਕਮੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਖੁਦ ਵੀ ਮਾਸਕ ਪਹਿਨੋ ਅਤੇ ਦੂਜਿਆਂ ਨੂੰ ਵੀ ਸਲਾਹ ਦਿਓ ਤਾਂ ਕਿ ਸਮਾਜ ਵੀ ਸੁਰੱਖਿਅਤ ਰਹਿ ਸਕੇ ਕਿਉਂਕਿ ਕੋਰੋਨਾ ਜਿਸ ਤਰ੍ਹਾਂ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ, ਜੋ ਕਿ ਸਾਡੇ ਸਮਾਜ ਲਈ ਖਤਰੇ ਤੋਂ ਘੱਟ ਨਹੀਂ ਹੈ।