Fri, Apr 26, 2024
Whatsapp

ਚੀਨ 'ਚ ਇਸ ਔਰਤ ਤੋਂ ਪੂਰੀ ਦੁਨੀਆ 'ਚ ਫੈਲਿਆ ਕੋਰੋਨਾ ਵਾਇਰਸ, ਦੱਸਿਆ ਕਿਵੇਂ ਹੋਈ ਕੋਰੋਨਾ ਦੀ ਸ਼ਿਕਾਰ

Written by  Shanker Badra -- March 30th 2020 01:09 PM
ਚੀਨ 'ਚ ਇਸ ਔਰਤ ਤੋਂ ਪੂਰੀ ਦੁਨੀਆ 'ਚ ਫੈਲਿਆ ਕੋਰੋਨਾ ਵਾਇਰਸ, ਦੱਸਿਆ ਕਿਵੇਂ ਹੋਈ ਕੋਰੋਨਾ ਦੀ ਸ਼ਿਕਾਰ

ਚੀਨ 'ਚ ਇਸ ਔਰਤ ਤੋਂ ਪੂਰੀ ਦੁਨੀਆ 'ਚ ਫੈਲਿਆ ਕੋਰੋਨਾ ਵਾਇਰਸ, ਦੱਸਿਆ ਕਿਵੇਂ ਹੋਈ ਕੋਰੋਨਾ ਦੀ ਸ਼ਿਕਾਰ

ਚੀਨ 'ਚ ਇਸ ਔਰਤ ਤੋਂ ਪੂਰੀ ਦੁਨੀਆ 'ਚ ਫੈਲਿਆ ਕੋਰੋਨਾ ਵਾਇਰਸ, ਦੱਸਿਆ ਕਿਵੇਂ ਹੋਈ ਕੋਰੋਨਾ ਦੀ ਸ਼ਿਕਾਰ:ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਹੁਣ ਤੱਕ ਵਿਸ਼ਵ ਵਿਚ ਲਗਭਗ 7 ਲੱਖ ਲੋਕ ਕੋਰੋਨਾ ਵਾਇਰਸ ਨਾਲ ਜੂਝ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵਾਇਰਸ ਨੇ 32 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਅਜਿਹੇ 'ਚ ਸਾਰਿਆਂ ਦੇ ਦਿਮਾਗ 'ਚ ਸਵਾਲ ਹੈ ਕਿ ਇਹ ਵਾਇਰਸ ਕਿੱਥੋਂ ਆਇਆ ਅਤੇ ਕੋਰੋਨਾ ਨਾਲ ਪੀੜਤ ਦੁਨੀਆ ਦਾ ਪਹਿਲਾ ਮਰੀਜ਼ ਕੌਣ ਹੈ ? ਦਰਅਸਲ 'ਚ ਚੀਨ ਦੇ ਵੁਹਾਨ ਸ਼ਹਿਰ 'ਚ ਝੀਂਗਾ (ਇੱਕ ਕਿਸਮ ਦੀ ਮੱਛੀ) ਵੇਚਣ ਵਾਲੀ 57 ਸਾਲਾ ਔਰਤ ਸਭ ਤੋਂ ਪਹਿਲਾਂ ਇਸ ਦੀ ਲਪੇਟ 'ਚ ਆਈ ਸੀ। ਵੁਹਾਨ ਉਹੀ ਜਗ੍ਹਾ ਹੈ ਜਿੱਥੋਂ ਵਾਇਰਸ ਫੈਲਣਾ ਸ਼ੁਰੂ ਹੋਇਆ ਅਤੇ ਅੱਜ ਇਹ ਦੁਨੀਆ ਦੇ ਵਿਸ਼ਵ ਦੇ 190 ਤੋਂ ਵੱਧ ਦੇਸ਼ਾਂ 'ਚ ਫੈਲ ਚੁੱਕਾ ਹੈ। ਇਸਦਾ ਨਾਮ ਵੇਈ ਗੁਇਜ਼ਿਆਨ (Wei Guixian) ਹੈ ਅਤੇ ਇਸ ਨੂੰ ਪੇਸ਼ੈਂਟ ਜੀਰੋ ਕਿਹਾ ਜਾ ਰਿਹਾ ਹੈ। ਮਰੀਜ਼ ਜ਼ੀਰੋ ਉਹ ਮਰੀਜ਼ ਹੁੰਦਾ ਹੈ, ਜਿਸ ਵਿਚ ਸਭ ਤੋਂ ਪਹਿਲਾਂ ਕਿਸੇ ਬਿਮਾਰੀ ਦੇ ਲੱਛਣ ਦੇਖੇ ਜਾਂਦੇ ਹਨ। ਹਾਲਾਂਕਿ ਹੁਣ ਕੋਰੋਨਾ ਦੇ ਪੇਂਸ਼ੈਂਟ ਜ਼ੀਰੋ ਵਿਚ ਵਾਇਰਸ ਦੀ ਮੌਜੂਦਗੀ ਖ਼ਤਮ ਹੋ ਗਈ ਹੈ।ਇੱਕ ਮਹੀਨੇ ਤੋਂ ਵੱਧ ਲੰਮੇ ਸਮੇਂ ਤੱਕ ਚਲੇ ਇਲਾਜ ਤੋਂ ਬਾਅਦ ਠੀਕ ਹੋਈ ਔਰਤ ਨੇ ਇਹ ਭਰੋਸਾ ਪ੍ਰਗਟਾਇਆ ਹੈ ਕਿ ਜੇ ਚੀਨ ਦੀ ਸਰਕਾਰ ਨੇ ਛੇਤੀ ਕਾਰਵਾਈ ਕੀਤੀ ਹੁੰਦੀ ਤਾਂ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ। ਜਦੋਂਉਹ ਵੁਹਾਨ ਦੀ ਸੀ-ਫੂਡ ਮਾਰਕਿਟ ਵਿਚ ਝੀਂਗੇ ਵੇਚ ਰਹੀ ਸੀ ਤਾਂਉਸ ਸਮੇਂ ਕੋਰੋਨਾ ਪੀੜਤ ਹੋਈ ਸੀ। ਇਸ ਔਰਤ ਨੇ ਕਿਹਾ, ' 'ਮੈਨੂੰ ਹਰ ਵਾਰ ਠੰਡ ਦੇ ਮੌਸਮ ਵਿਚ ਜ਼ੁਕਾਮ ਹੁੰਦਾ ਹੈ। ਇਹ ਵਾਇਰਸ ਮੈਨੂੰ 10 ਦਸੰਬਰ ਨੂੰ ਹੋਇਆ ਸੀ ,ਮੈਂ ਥੋੜ੍ਹਾ ਥੱਕਿਆ ਮਹਿਸੂਸ ਕਰਨਾ ਸ਼ੁਰੂ ਕੀਤਾ, ਮੈਂ ਉਸੇ ਦਿਨ ਨੇੜਲੇ ਕਲੀਨਿਕ ਵਿਚ ਗਈ ਅਤੇ ਦਵਾਈ ਲੈਣ ਤੋਂ ਬਾਅਦ ਦੁਬਾਰਾ ਮਾਰਕਿਟ ਵਿਚ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੇਰੀ ਹਾਲਤ ਵਿਗੜਨ ਲੱਗੀ ਤਾਂ ਵੁਹਾਨ ਦੇ 'ਦਾ ਅਲੈਵਨਥ' ਹਸਪਤਾਲ ਵਿੱਚ ਡਾਕਟਰ ਨੂੰ ਦਿਖਾਇਆ। ਉਥੇ ਵੀ ਮੇਰੀ ਬਿਮਾਰੀ ਦਾ ਪਤਾ ਨਹੀਂ ਲੱਗਿਆ ਅਤੇ ਮੈਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ 31 ਦਸੰਬਰ ਨੂੰ ਇਹ ਔਰਤ ਕੋਰੋਨਾ ਵਾਇਰਸ ਤੋਂ ਪੀੜਤ ਦੱਸੀ ਗਈ ਸੀ। ਇਹ ਔਰਤ ਉਨ੍ਹਾਂ 27 ਮਰੀਜ਼ਾਂ ਵਿੱਚੋਂ ਇੱਕ ਸੀ ,ਜੋ ਪਹਿਲੀ ਵਾਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸੀ। ਇਸ ਦੌਰਾਨ ਸ਼ੁਰੂ ਵਿਚ ਚੀਨੀ ਪ੍ਰਸ਼ਾਸਨ ਨੇ ਲਾਪਰਵਾਹੀ ਵਰਤੀ ਅਤੇ ਇਸ ਔਰਤ ਤੋਂ ਉਸ ਦੇ ਪਰਿਵਾਰ ਅਤੇ ਫਿਰ ਕਈਆਂ ਨੂੰ ਲਾਗ ਲੱਗ ਗਈ। ਜਿਸ ਤੋਂ ਬਾਅਦ ਚੀਨੀ ਪ੍ਰਸ਼ਾਸਨ ਨੇ ਦਸੰਬਰ ਦੇ ਅਖੀਰ ਵਿੱਚ ਇਸ ਔਰਤ ਨੂੰ ਵੱਖ ਕਰ ਦਿੱਤਾ ਸੀ। ਰਿਪੋਰਟਾਂ ਅਨੁਸਾਰ ਚੀਨ ਨੇ ਘੱਟੋ -ਘੱਟ 250 ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ 2019 ਵਿਚ ਹੀ ਕੋਰੋਨਾ ਵਾਇਰਸ ਦੀ ਲਾਗ ਲੱਗ ਗਈ ਸੀ। ਅਮਰੀਕੀ ਮੀਡੀਆ ਨੇ ਵੀ ਇਸ ਔਰਤ ਨੂੰ ਪਹਿਲਾਂ ਮਰੀਜ਼ ਦੱਸਿਆ ਸੀ ਪਰ ਚੀਨ ਦੀ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਇਹ ਔਰਤ ਮਰੀਜ਼ ਸਿਫ਼ਰ ਹੈ। ਉੱਥੇ ਹੀ ਚੀਨ ਦਾ ਸਿਧਾਂਤ ਇਹ ਹੈ ਕਿ ਇਹ ਵਾਇਰਸ ਅਮਰੀਕੀ ਸੈਨਾ ਦੀ ਪ੍ਰਯੋਗਸ਼ਾਲਾ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਸ਼ਬਦੀ ਲੜਾਈ ਹੋ ਗਈ। ਇਸ 57 ਸਾਲਾ ਔਰਤ ਨੇ ਕਿਹਾ ਹੈ ਕਿ ਜੇਕਰ ਚੀਨੀ ਸਰਕਾਰ ਸਮੇਂ ਸਿਰ ਕਦਮ ਚੁੱਕ ਲੈਂਦੀ ਤਾਂ ਮਰਨ ਵਾਲਿਆਂ ਦੀ ਗਿਣਤੀ ਘੱਟ ਹੁੰਦੀ। -PTCNews


Top News view more...

Latest News view more...