ਕੋਰੋਨਾ ਵਾਇਰਸ ਦੀ ਦਹਿਸ਼ਤ, ਹੁਣ ਤੱਕ ਚੀਨ ’ਚ 3158 ਅਤੇ ਇਟਲੀ ’ਚ 631 ਮੌਤਾਂ, ਪੜ੍ਹੋ ਹੋਰ ਜਾਣਕਾਰੀ

Coronavirus :  80,788 Total Coronavirus Cases in China And 10,149 Cases Italy
ਕੋਰੋਨਾ ਵਾਇਰਸ ਦੀ ਦਹਿਸ਼ਤ, ਹੁਣ ਤੱਕ ਚੀਨ ’ਚ 3158 ਅਤੇ ਇਟਲੀ ’ਚ 631 ਮੌਤਾਂ, ਪੜ੍ਹੋ ਹੋਰ ਜਾਣਕਾਰੀ    

ਕੋਰੋਨਾ ਵਾਇਰਸ ਦੀ ਦਹਿਸ਼ਤ, ਹੁਣ ਤੱਕ ਚੀਨ ’ਚ 3158 ਅਤੇ ਇਟਲੀ ’ਚ 631 ਮੌਤਾਂ, ਪੜ੍ਹੋ ਹੋਰ ਜਾਣਕਾਰੀ:ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। ਚੀਨ ਚ ਭਿਆਨਕ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3158 ਹੋ ਗਈ ਜਦੋਂ ਕਿ 80,770 ਲੋਕ ਵਾਇਰਸ ਨਾਲ ਪੀੜਤ ਹਨ ਤੇ 61,000 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਸਬੰਧੀ ਸੂਬੇ ਦੀ ਸਿਹਤ ਕਮੇਟੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਸਿਹਤ ਕਮੇਟੀ ਅਨੁਸਾਰ ਦੇਸ਼ ਦੇ 31 ਸੂਬਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਤਕਰੀਬਨ 80,778 ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਤਕਰੀਬਨ 16,145 ਮਰੀਜ਼ਾਂ ਨੂੰ ਸਖਤ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜਿਨ੍ਹਾਂ ਚੋਂ 4492 ਦੀ ਹਾਲਤ ਗੰਭੀਰ ਹੈ। ਸਿਹਤਯਾਬ ਹੋਣ ਤੋਂ ਬਾਅਦ ਤਕਰੀਬਨ 61,475 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਟਲੀ ‘ਚ 10,149 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ, ਜਦੋਂਕਿ ਇਸ ਘਾਤਕ ਵਾਇਰਸ ਕਾਰਨ 631 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 1004 ਲੋਕਾਂ ਦੀ ਸਥਿਤੀ ਹੁਣ ਸਥਿਰ ਹੈ। ਜਾਣਕਾਰੀ ਮੁਤਾਬਕ ਇਟਲੀ ਵਿੱਚ 5038 ਵਿਅਕਤੀਆਂ ਨੂੰ ਹਸਪਤਾਲਾਂ ਚ, 877 ਲੋਕਾਂ ਨੂੰ ਸਖਤ ਨਿਗਰਾਨੀ ਚ ਅਤੇ 2599 ਘਰਾਂ ਚ ਅਲੱਗ-ਥਲੱਗ ਰੱਖਿਆ ਗਿਆ ਹੈ।
-PTCNews