Sat, Apr 27, 2024
Whatsapp

‘ਜਨਤਾ ਕਰਫਿਊ’ ਦੌਰਾਨ ਚਾਹ ਤੇ ਪਾਣੀ ਦੀ ਸੇਵਾ ਨਿਭਾ ਰਿਹੈ ਇਹ ਸਿੱਖ

Written by  Rajan Nath -- March 22nd 2020 03:03 PM
‘ਜਨਤਾ ਕਰਫਿਊ’ ਦੌਰਾਨ ਚਾਹ ਤੇ ਪਾਣੀ ਦੀ ਸੇਵਾ ਨਿਭਾ ਰਿਹੈ ਇਹ ਸਿੱਖ

‘ਜਨਤਾ ਕਰਫਿਊ’ ਦੌਰਾਨ ਚਾਹ ਤੇ ਪਾਣੀ ਦੀ ਸੇਵਾ ਨਿਭਾ ਰਿਹੈ ਇਹ ਸਿੱਖ

ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋ ਵੀ ਦੇਸ਼ ਜਾਂ ਦੁਨੀਆ 'ਤੇ ਕੋਈ ਮੁਸੀਬਤ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਕੌਮ ਮਦਦ ਲਈ ਹੱਥ ਵਧਾਉਂਦੀ ਹੈ। ਅਜਿਹੀ ਹੀ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਸਿੱਖ ਆਪਣੀ ਸਕੂਟਰੀ 'ਤੇ ਚਾਹ ਤੇ ਪਾਣੀ ਦੀ ਸੇਵਾ ’ਤੇ ਨਿਕਲਿਆ ਹੈ। ਇਸ ਵਿਅਕਤੀ ਦਾ ਨਾਮ ਮਨਜੀਤ ਸਿੰਘ ਹੈ, ਜੋ ਜਨਤਾ ਕਰਫਿਊ ਦੌਰਾਨ ਚਾਹ ਤੇ ਪਾਣੀ ਦੀ ਸੇਵਾ ਨਿਭਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਨਹੀਂ ਜਾਣਕਾਰੀ ਮਿਲੀ ਕਿ ਇਹ ਤਸਵੀਰ ਕਿਥੋਂ ਦੀ ਹੈ, ਪਰ ਮਨਜੀਤ ਸਿੰਘ ਨੇ ਸਿੱਖਾਂ ਦਾ ਮਾਣ ਇੱਕ ਵਾਰ ਫਿਰ ਤੋਂ ਵਧਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਯਾਨੀ ਕਿ 22 ਮਾਰਚ ਨੂੰ “ਜਨਤਾ ਕਰਫਿਊ” ਦਾ ਸੱਦਾ ਦਿੱਤਾ ਸੀ। ਅੱਜ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਕਰਫਿਊ ਲਾਗੂ ਹੋ ਗਿਆ ਹੈ, ਜਿਸ ਨੂੰ ਆਮ ਜਨਤਾ ਸਹਿਯੋਗ ਦੇ ਰਹੀ ਹੈ। ਇਸ ਕਰਫਿਊ ‘ਚ ਅਸੀਂ ਖੁਦ ਨੂੰ ਆਪਣੇ ਸੁਰੱਖਿਅਤ ਘਰ ‘ਚ ਰੱਖਣਾ ਹੈ ਅਤੇ ਦੇਸ਼ ‘ਚ ਇਸ ਵਾਇਰਸ ਨੂੰ ਫੈਲਣ ਤੋਂ ਰੋਕਣਾ ਹੈ। -PTC News


  • Tags

Top News view more...

Latest News view more...