Tue, May 21, 2024
Whatsapp

ਦੁਨੀਆ ਭਰ ਦੇ ਸਿਹਤ ਕਰਮਚਾਰੀਆਂ ਦੀ ਜਾਨ ਖਤਰੇ ਵਿੱਚ ਨਾ ਕੋਰੋਨਾਵਾਇਰਸ ਨਾ ਸਵਾਈਨ ਫਲੂ, ਜਾਣੋ ਅਸਲ ਕਾਰਨ

Written by  PTC NEWS -- March 06th 2020 01:12 PM -- Updated: March 06th 2020 01:38 PM
ਦੁਨੀਆ ਭਰ ਦੇ ਸਿਹਤ ਕਰਮਚਾਰੀਆਂ ਦੀ ਜਾਨ ਖਤਰੇ ਵਿੱਚ ਨਾ ਕੋਰੋਨਾਵਾਇਰਸ ਨਾ ਸਵਾਈਨ ਫਲੂ, ਜਾਣੋ ਅਸਲ ਕਾਰਨ

ਦੁਨੀਆ ਭਰ ਦੇ ਸਿਹਤ ਕਰਮਚਾਰੀਆਂ ਦੀ ਜਾਨ ਖਤਰੇ ਵਿੱਚ ਨਾ ਕੋਰੋਨਾਵਾਇਰਸ ਨਾ ਸਵਾਈਨ ਫਲੂ, ਜਾਣੋ ਅਸਲ ਕਾਰਨ

ਸੰਸਾਰ ਭਰ 'ਚ ਨਿੱਜੀ ਸੁਰੱਖਿਆ ਉਪਕਰਨਾਂ ਦੀ ਵਧ ਰਹੀ ਮੰਗ ਨੂੰ ਦੇਖਦੇ ਹੋਏ ਡਬਲਿਯੂਐਚਓ ਭਾਵ ਵਿਸ਼ਵ ਸਿਹਤ ਸੰਗਠਨ ਨੇ ਸੰਬੰਧਿਤ ਉਦਯੋਗ ਵਰਗ ਅਤੇ ਸਰਕਾਰਾਂ ਨੂੰ ਨਿਰਮਾਣ ਵਿੱਚ 40 ਪ੍ਰਤੀਸ਼ਤ ਦਾ ਵਾਧਾ ਕਰਨ ਦੀ ਗੱਲ ਕਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਵਸਤਾਂ ਦੀ ਵਧ ਰਹੀ ਮੰਗ, ਜਮ੍ਹਾਂਖੋਰੀ ਅਤੇ ਦੁਰਵਰਤੋਂ ਕਾਰਨ ਵਿਸ਼ਵਵਿਆਪੀ ਸਪਲਾਈ ਵਿੱਚ ਵੱਡੀ ਰੁਕਾਵਟ ਆਈ ਹੈ ਅਤੇ ਇਸ ਕਰਕੇ ਕੋਰੋਨਾਵਾਇਰਸ ਅਤੇ ਅਨੇਕਾਂ ਹੋਰ ਛੂਤ ਦੀਆਂ ਬਿਮਾਰੀਆਂ ਦੇ ਚੱਲਦਿਆਂ ਸਿਹਤ ਖੇਤਰ ਨਾਲ ਜੁੜੇ ਕਾਮਿਆਂ ਦੀਆਂ ਜ਼ਿੰਦਗੀਆਂ ਉੱਤੇ ਭਾਰੀ ਖ਼ਤਰਾ ਮੰਡਰਾ ਰਿਹਾ ਹੈ। ਸੰਕ੍ਰਮਣ ਤੋਂ ਸਿਹਤ ਸੰਭਾਲ ਨਾਲ ਜੁੜੇ ਕਰਮਚਾਰੀਆਂ ਦੀ ਖ਼ੁਦ ਦੀ ਅਤੇ ਉਨ੍ਹਾਂ ਦੇ ਮਰੀਜ਼ਾਂ ਸਮੇਤ ਹੋਰਨਾਂ ਲੋਕਾਂ ਦੀ ਸੁਰੱਖਿਆ ਵੀ, ਨਿੱਜੀ ਸੁਰੱਖਿਆ ਉਪਕਰਣਾਂ 'ਤੇ ਨਿਰਭਰ ਕਰਦੀ ਹੈ। ਪਰ ਦਸਤਾਨੇ, ਮੈਡੀਕਲ ਨਕਾਬ, ਸਾਹ ਦੇਣ ਵਾਲੇ ਯੰਤਰ, ਐਨਕਾਂ, ਚਿਹਰੇ ਦੇ ਗਾਰਡ, ਗਾਊਨ ਤੇ ਐਪਰਨ ਵਰਗੀਆਂ ਵਸਤਾਂ ਦੀ ਸੀਮਤ ਸਪਲਾਈ ਕਾਰਨ ਡਾਕਟਰ, ਨਰਸਿੰਗ ਸਟਾਫ਼ ਅਤੇ ਇਨ੍ਹਾਂ ਨਾਲ ਜੁੜੀਆਂ ਟੀਮਾਂ ਦੇ ਮੈਂਬਰ ਦਾ ਕੋਰੋਨਾਵਾਇਰਸ ਸਮੇਤ ਛੂਤ ਦੀਆਂ ਹੋਰਨਾਂ ਬਿਮਾਰੀਆਂ ਦੀ ਲਪੇਟ 'ਚ ਆਉਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਡਾ. ਟੇਡਰੋਸ ਅਡਾਨਮ ਗੇਬਰੀਏਸਸ ਦਾ ਕਹਿਣਾ ਹੈ ਕਿ ਲੋੜੀਂਦੇ ਸਾਜ਼ੋ-ਸਮਾਨ ਦੀ ਲੜੀਬੱਧ ਸੁਰੱਖਿਅਤ ਸਪਲਾਈ ਤੋਂ ਬਿਨਾਂ, ਵਿਸ਼ਵ ਭਰ ਦੇ ਸਿਹਤ ਕਰਮਚਾਰੀਆਂ ਦੀ ਸਿਹਤ ਸੁਰੱਖਿਆ ਸੱਚਮੁੱਚ ਵੱਡੇ ਜੋਖਮ ਵਿੱਚ ਹੈ। ਇਨ੍ਹਾਂ ਦੀ ਸਪਲਾਈ ਵਧਾਉਣ ਲਈ ਸਨਅਤਾਂ ਅਤੇ ਸਰਕਾਰਾਂ ਨੂੰ ਲੋੜੀਂਦੇ ਠੋਸ ਕਦਮ ਤੁਰੰਤ ਚੁੱਕਣੇ ਚਾਹੀਦੇ ਹਨ। ਨਿਰਯਾਤ ਦੀਆਂ ਪਾਬੰਦੀਆਂ ਨੂੰ ਅਸਾਨ ਬਣਾਉਣਾ ਚਾਹੀਦਾ ਹੈ ਅਤੇ ਨਾਲ ਹੀ ਇਨ੍ਹਾਂ ਦੀ ਕਾਲਾਬਜ਼ਾਰੀ ਤੇ ਜਮ੍ਹਾਂਖੋਰੀ ਰੋਕਣ ਲਈ ਉਪਾਅ ਕਰਨੇ ਚਾਹੀਦੇ ਹਨ। ਸਿਹਤ ਕਰਮਚਾਰੀਆਂ ਦੀ ਸੁਰੱਖਿਆ ਬਗ਼ੈਰ ਕੋਰੋਨਾਵਾਇਰਸ, ਜਿਸ ਨੂੰ ਹੁਣ ਕੋਵਿਡ -19 (COVID-19) ਵਜੋਂ ਜਾਣਿਆ ਜਾਂਦਾ ਹੈ, ਰੋਕਿਆ ਨਹੀਂ ਜਾ ਸਕਦਾ। ਕੋਵਿਡ -19 ਦੀ ਸ਼ੁਰੂਆਤ ਤੋਂ ਹੀ ਕੀਮਤਾਂ ਵਿੱਚ ਅਚਾਨਕ ਤੇਜ਼ੀ ਆਈ ਹੈ। ਸਰਜੀਕਲ ਮਾਸਕ ਦੀ ਮੰਗ ਵਿੱਚ ਛੇ ਗੁਣਾ, ਸਾਹ ਲੈਣ ਵਾਲੇ ਐਨ95 (N95) ਯੰਤਰਾਂ ਵਿੱਚ ਤਿੰਨ ਗੁਣਾ ਅਤੇ ਗਾਉਨ ਦੀ ਮੰਗ ਵਿੱਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ। ਸਪਲਾਈ ਪਹੁੰਚਣ ਵਿੱਚ ਕਈ ਮਹੀਨਿਆਂ ਦਾ ਸਮਾਂ ਵੀ ਲੱਗ ਸਕਦਾ ਹੈ ਅਤੇ ਬਜ਼ਾਰ ਵਿੱਚ ਹੇਰਾਫੇਰੀ ਦਾ ਬੋਲਬਾਲਾ ਹੈ, ਕਿਉਂ ਕਿ ਤਿਆਰ ਮਾਲ ਅਕਸਰ ਸਭ ਤੋਂ ਵੱਧ ਮੁੱਲ ਦੇਣ ਵਾਲੇ ਨੂੰ ਹੀ ਵੇਚਣ ਨੂੰ ਪਹਿਲ ਦਿੱਤੀ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਹੁਣ ਤੱਕ 47 ਵੱਖ-ਵੱਖ ਦੇਸ਼ਾਂ ਨੂੰ 5 ਲੱਖ ਨਿੱਜੀ ਸਿਹਤ ਸੁਰੱਖਿਆ ਉਪਕਰਣ ਭੇਜੇ ਜਾ ਚੁੱਕੇ ਹਨ, ਪਰ ਪਿੱਛੋਂ ਆਉਣ ਵਾਲੀ ਸਪਲਾਈ ਲਗਾਤਾਰ ਗਿਰਾਵਟ 'ਚ ਹੈ। ਵਿਸ਼ਵ ਸਿਹਤ ਸੰਗਠਨ ਦੇ ਆਦਰਸ਼ਾਂ ਤਹਿਤ, ਕੋਰੋਨਾਵਾਇਰਸ ਦੇ ਵਾਧੇ ਨੂੰ ਦੇਖਦੇ ਹੋਏ ਹਰ ਮਹੀਨੇ 89 ਮਿਲੀਅਨ ਮੈਡੀਕਲ ਮਾਸਕਾਂ ਦੀ ਲੋੜ ਹੈ। ਹਰ ਮਹੀਨੇ ਦੁਨੀਆ ਭਰ 'ਚ ਜਾਂਚ ਲਈ ਵਰਤੇ ਜਾਂਦੇ ਦਸਤਾਨਿਆਂ ਦੀ 76 ਮਿਲੀਅਨ ਅਤੇ ਐਨਕਾਂ ਦੀ 1.6 ਮਿਲੀਅਨ ਦੀ ਮੰਗ ਹੈ। ਇਨ੍ਹਾਂ ਅੰਕੜਿਆਂ ਨੂੰ ਮੁੱਖ ਰੱਖਦੇ ਹੋਏ ਵਿਸ਼ਵ ਸਿਹਤ ਸੰਗਠਨ ਸਿਹਤ ਸੰਭਾਲ਼ ਦੇ ਨਿੱਜੀ ਸਾਜ਼ੋ-ਸਮਾਨ ਦੇ ਉਤਪਾਦਨ ਦੇ ਵਾਧੇ, ਸਹੀ ਵਰਤੋਂ, ਅਤੇ ਸਪਲਾਈ ਦੇ ਢੁਕਵੇਂ ਪ੍ਰਬੰਧਾਂ ਲਈ ਮਹਾਂਮਾਰੀ ਦੀ ਚਪੇਟ 'ਚ ਆਏ ਦੇਸ਼ਾਂ ਨਾਲ ਨੈਟਵਰਕ ਬਣਾ ਕੇ ਕੰਮ ਕਰ ਰਿਹਾ ਹੈ ਅਤੇ ਇਸ ਸੰਬੰਧੀ ਵਿਸ਼ਵ ਪੱਧਰ 'ਤੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਵਧ ਰਹੀ ਮੰਗ ਵਿਸ਼ਵਵਿਆਪੀ ਨੂੰ ਪੂਰਾ ਕਰਨ ਲਈ ਵਿਸ਼ਵ ਸਿਹਤ ਸੰਗਠਨ ਇਸ ਖੇਤਰ ਨਾਲ ਜੁੜੇ ਉਦਯੋਗਾਂ ਨੂੰ ਨਿਰਮਾਣ ਵਿੱਚ 40 ਪ੍ਰਤੀਸ਼ਤ ਦਾ ਵਾਧਾ ਕਰਨ ਦੀ ਸਿਫ਼ਾਰਿਸ਼ ਕਰਦਾ ਹੈ। Panesar Harinder (ਪਨੇਸਰ ਹਰਿੰਦਰ)


  • Tags

Top News view more...

Latest News view more...

LIVE CHANNELS
LIVE CHANNELS