Fri, Apr 26, 2024
Whatsapp

#COVID19: ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਕੋਰੋਨਾ ਕਰਕੇ ਦਿਹਾਂਤ

Written by  Shanker Badra -- April 02nd 2020 10:39 AM
#COVID19: ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਕੋਰੋਨਾ ਕਰਕੇ ਦਿਹਾਂਤ

#COVID19: ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਕੋਰੋਨਾ ਕਰਕੇ ਦਿਹਾਂਤ

#COVID19: ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਕੋਰੋਨਾ ਕਰਕੇ ਦਿਹਾਂਤ:ਅੰਮਿ੍ਤਸਰ : ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਿੱਚ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਨਿਰਮਲ ਸਿੰਘ ਖ਼ਾਲਸਾ ਦਾ ਅੰਮ੍ਰਿਤਸਰ 'ਚ ਦਿਹਾਂਤ ਹੋ ਗਿਆ ਹੈ। ਹਾਲੇ ਕੱਲ੍ਹ ਹੀ ਉਨ੍ਹਾਂ ਦੇ ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਦੀ ਖ਼ਬਰ ਆਈ ਸੀ। ਉਹ 68 ਸਾਲਾਂ ਦੇ ਸਨ।ਜਿਸ ਕਰਕੇ ਹੁਣ ਪੰਜਾਬ ਵਿੱਚ ਮੌਤਾਂ ਦਾ ਅੰਕੜਾ  ਹੋ ਗਿਆ ਹੈ। ਦੱਸਣਯੋਗ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਨੂੰ ਪਿਛਲੇ ਦਿਨੀਂ 'ਕੋਰੋਨਾ' ਵਾਇਰਸ ਹੋਣ ਦਾ ਸ਼ੱਕ ਜ਼ਾਹਰ ਹੋਇਆ ਸੀ। ਜਿਸ 'ਤੇ ਉਨ੍ਹਾਂ ਨੇ ਖੁਦ ਹੀ ਗੁਰੂ ਨਾਨਕ ਹਸਪਤਾਲ ਵਿਖੇ ਜਾ ਕੇ ਜਾਂਚ ਕਰਵਾਈ ਸੀ ਪਰ ਉਸ ਸਮੇਂ ਡਾਕਟਰਾਂ ਵੱਲੋਂ ਇਹ ਕਹਿ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਕਿ ਉਨ੍ਹਾਂ ਨੂੰ ਨਾਰਮਲ ਫਲੂ ਦੇ ਲੱਛਣ ਹੀ ਹਨ। ਬੁੱਧਵਾਰ ਸ਼ਾਮ ਉਨ੍ਹਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਸੀ।ਜਿਸ ਤੋਂ ਬਾਅਦ ਰਾਤ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਅੱਜ ਸਵੇਰੇ ਸਾਢੇ ਚਾਰ ਵਜੇ ਉਨ੍ਹਾਂ ਨੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ ਹੈ। ਭਾਈ ਨਿਰਮਲ ਸਿੰਘ ਖਾਲਸਾ 8 ਮਹੀਨਿਆਂ ਬਾਅਦ ਇੰਗਲੈਂਡ ਤੋਂ ਵਾਪਸ ਭਾਰਤ ਆਏ ਸਨ ਅਤੇ 30 ਮਾਰਚ ਨੂੰ ਉਹਨਾਂ ਸਾਹ ਲੈਣ 'ਚ ਤਕਲ਼ਿਫ ਆਉਣ ਕਾਰਨ ਹਸਪਤਾਲ ਦਾਖਿਲ ਕਰਵਾਇਆ ਗਿਆ।ਭਾਈ ਨਿਰਮਲ ਸਿੰਘ ਦੇ ਪਹਿਲੇ ਦੋ ਟੈਸਟ ਨੈਗੇਟਿਵ ਆਏ ਸਨ ਪਰ ਡਾਕਟਰਾਂ ਵੱਲੋਂ ਤੀਜਾ ਟੈਸਟ ਪਾਜ਼ੀਟਿਵ ਪਾਇਆ ਗਿਆ।ਉਨ੍ਹਾਂ ਦੇ ਕੋਰੋਨਾ ਪੌਜੇਟਿਵ ਹੋਣ ਦੇ ਬਾਅਦ ਸੂਬੇ 'ਚ ਦਹਿਸ਼ਤ ਫੈਲ ਗਈ ਹੈ। ਦੱਸਿਆ ਜਾਂਦਾ ਹੈ ਕਿ ਇੰਗਲੈਂਡ ਤੋਂ ਵਾਪਸ ਆਉਣ ਤੋਂ ਬਾਅਦਭਾਈ ਨਿਰਮਲ ਸਿੰਘ ਖਾਲਸਾ ਉਹ ਚੰਡੀਗੜ੍ਹ ਤੇ ਦਿੱਲੀ ਵੀ ਗਏ ਸੀ। ਇਥੇ ਉਨ੍ਹਾਂ ਸਮਾਗਮ ਕੀਤੇ ਜਿਨ੍ਹਾਂ 'ਚ ਹਜ਼ਾਰਾਂ ਲੋਕ ਸ਼ਾਮਲ ਹੋਏ ਸੀ। ਭਾਈ ਨਿਰਮਲ ਸਿੰਘ ਵੱਲੋਂ 19 ਮਾਰਚ ਨੂੰ ਚੰਡੀਗੜ੍ਹ ਵਿੱਚ ਕੀਰਤਨ ਸਮਾਗਮ ਵੀ ਕੀਤਾ ਗਿਆ। ਸਿਹਤ ਵਿਭਾਗ ਵਲੋਂ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਆਈਸੋਲੇਟ ਕਰਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ। -PTCNews


Top News view more...

Latest News view more...