ਮੁੱਖ ਖਬਰਾਂ

ਫਿਲੌਰ 'ਚ ਇੱਕ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਸੀ.ਐੱਮ.ਸੀ. ਹਸਪਤਾਲ 'ਚ ਹੋਈ ਮੌਤ

By Shanker Badra -- April 12, 2021 4:41 pm

ਫਿਲੌਰ : ਫਿਲੌਰ ਦੇ ਗੜ੍ਹਾ ਰੋਡ ਨੇੜੇ ਇੱਕ ਪ੍ਰੇਮੀ ਜੋੜੇ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਦੀ ਲੁਧਿਆਣਾ ਦੇ ਹਸਪਤਾਲ 'ਚ ਜਾ ਕੇ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ 6 ਵਜੇ ਸ਼ਹਿਰ ਦੇ ਗੜ੍ਹਾ ਰੋਡ ਨੇੜੇ ਲੜਕਾ-ਲੜਕੀ ਨੇ ਜ਼ਹਿਰ ਨਿਗਲ ਲਿਆ ਹੈ।

couple death after poison in Phillaur , Died at the CMC Hospital Ludhiana ਫਿਲੌਰ 'ਚ ਇੱਕ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਸੀ.ਐੱਮ.ਸੀ. ਹਸਪਤਾਲ 'ਚ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ

ਇਸ ਦੌਰਾਨ ਲੋਕਾਂ ਨੇ ਲੜਕਾ-ਲੜਕੀ ਨੂੰ ਨਸ਼ੇ ਦੀ ਹਾਲਤ ਵਿਚ ਵੇਖਿਆ ਤੇ ਲੜਕੀ ਨੇ ਇਕ ਰਾਹ ਜਾਂਦੇ ਵਿਅਕਤੀ ਨੂੰ ਹੱਥ ਹਿਲਾਉਂਦੇ ਆਪਣੇ ਵੱਲ ਬੁਲਾਇਆ ਅਤੇ ਇਹ ਕਹਿੰਦੇ-ਕਹਿੰਦੇ ਉਹ ਜ਼ਮੀਨ 'ਤੇ ਡਿੱਗ ਪਈ ਕਿ ਉਨ੍ਹਾਂ ਨੇ ਜ਼ਹਿਰੀਲੀ ਵਸਤੂ ਨਿਗਲ ਲਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਸਥਾਨਕ ਫਿਲੌਰ ਪੁਲਸ ਮੌਕੇ 'ਤੇ ਪੁੱਜ ਗਈ।

couple death after poison in Phillaur , Died at the CMC Hospital Ludhiana ਫਿਲੌਰ 'ਚ ਇੱਕ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਸੀ.ਐੱਮ.ਸੀ. ਹਸਪਤਾਲ 'ਚ ਹੋਈ ਮੌਤ

ਇਸ ਮਗਰੋਂ ਪੁਲਿਸ ਨੇ ਜੋੜੇ ਨੂੰ ਸਥਾਨਕ ਸਿਵਲ ਹਸਪਤਾਲ 'ਚ ਪਹੁੰਚਾ ਦਿੱਤਾ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਾਤ ਵੇਖਦੇ ਹੋਏ ਉਨ੍ਹਾਂ ਨੂੰ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਇਸ ਦੌਰਾਨ ਲੜਕੀ ਦੀ ਮੌਤ ਹੋ ਚੁੱਕੀ ਸੀ ਅਤੇ ਕੁਝ ਚਿਰ ਬਾਅਦ ਲੜਕੇ ਨੇ ਵੀ ਦਮ ਤੋੜ ਦਿੱਤਾ। ਲੜਕੀ ਦੀ ਉਮਰ 13 ਅਤੇ ਲੜਕੇ ਦੀ 20 ਸਾਲ ਦੱਸੀ ਜਾ ਰਹੀ ਹੈ, ਜੋ ਨਕੋਦਰ ਇਲਾਕੇ ਦੇ ਵਾਸੀ ਦੱਸੇ ਜਾ ਰਹੇ ਹਨ।

couple death after poison in Phillaur , Died at the CMC Hospital Ludhiana ਫਿਲੌਰ 'ਚ ਇੱਕ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਸੀ.ਐੱਮ.ਸੀ. ਹਸਪਤਾਲ 'ਚ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਕੀ ਦਿੱਲੀ 'ਚ ਲੱਗੇਗਾ ਲਾਕਡਾਊਨ , ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤਾ ਇਹ ਬਿਆਨ

ਜਦੋਂ ਪੁਲਿਸ ਨੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਪਤਾ ਲੱਗਾ ਕਿ ਲੜਕੇ ਪਰਿਵਾਰ ਵਾਲਿਆਂ ਨੇ ਸਾਫ਼ ਤੌਰ 'ਤੇ ਮਨ੍ਹਾ ਕਰਦਿਆਂ ਇਹ ਕਹਿ ਦਿੱਤਾ ਕਿ ਲੜਕੇ ਨੇ ਉਨ੍ਹਾਂ ਦਾ ਪਿੰਡ 'ਚੋਂ ਨਾਬਾਲਗ ਕੁੜੀ ਨੂੰ ਭਜਾ ਕੇ ਨੱਕ ਵਢਾ ਦਿੱਤਾ ਹੈ। ਉਨ੍ਹਾਂ ਦਾ ਉਸ ਨਾਲ ਹੁਣ ਕੋਈ ਲੈਣਾ-ਦੇਣਾ ਨਹੀਂ, ਉਹ ਉਸ ਦੀ ਲਾਸ਼ ਲੈਣ ਵੀ ਨਹੀਂ ਆਉਣਗੇ।

-PTCNews

  • Share