ਫ਼ਾਜ਼ਿਲਕਾ -ਫ਼ਿਰੋਜ਼ਪੁਰ ਰੋਡ ‘ਤੇ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ, ਪਤੀ ਪਤਨੀ ਦੀ ਮੌਤ

Couple dies in a road accident on Fazilka-Ferozepur road
ਫ਼ਾਜ਼ਿਲਕਾ -ਫ਼ਿਰੋਜ਼ਪੁਰ ਰੋਡ 'ਤੇ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ, ਪਤੀ ਪਤਨੀ ਦੀ ਮੌਤ

ਫ਼ਾਜ਼ਿਲਕਾ -ਫ਼ਿਰੋਜ਼ਪੁਰ ਰੋਡ ‘ਤੇ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ, ਪਤੀ ਪਤਨੀ ਦੀ ਮੌਤ:ਜਲਾਲਾਬਾਦ : ਪੰਜਾਬ ‘ਚ ਲਾਕਡਾਊਨ ‘ਚ ਢਿੱਲ ਮਿਲਦਿਆਂ ਆਵਾਜਾਈ ਸ਼ੁਰੂ ਹੋ ਗਈ ਹੈ ਅਤੇ ਸੜਕੀ ਹਾਦਸਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ‘ਤੇ ਪਿੰਡ ਜੀਵਾਂ ਅਰਾਈਂ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਤੀ ਪਤਨੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।

ਮਿਲੀ ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਦੇ ਪਿੰਡ ਮਿਆਣੀ ਬਸਤੀ ਦੇ ਰਹਿਣ ਵਾਲੇ ਪਤਨੀ ਪੂਰਨ ਸਿੰਘ ਅਤੇ ਰੇਸ਼ਮਾ ਬਾਈ ਫ਼ਿਰੋਜ਼ਪੁਰ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆਪਣੇ ਪਰਤ ਰਹੇ ਸਨ। ਇਸ ਦੌਰਾਨ ਜਦੋਂ ਉਹ ਜੀਵਾਂ ਅਰਾਈਂ ਕੋਲ ਪੁੱਜੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਾਰ ਨੇ ਟੱਕਰ ਮਾਰ ਦਿੱਤੀ।

ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਪਤੀ ਪਤਨੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਦੱਸਿਆ ਜਾਂ ਰਿਹਾ ਹੈ ਕਿ ਕਾਰ ਜਲਾਲਾਬਾਦ ਵਾਲ਼ਿਓਂ ਪਾਸੇ ਤੋਂ ਫ਼ਿਰੋਜ਼ਪੁਰ ਵੱਲ ਜਾ ਰਹੀ ਸੀ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
-PTCNews