Sat, Apr 27, 2024
Whatsapp

ਕੀ ਮਤਲਬ ਹੈ ਲਾਲ, ਸੰਤਰੀ ਤੇ ਹਰੇ ਰੰਗ ਦੀ ਜ਼ਿਲ੍ਹਾ ਵਾਰ ਕੋਡਿੰਗ ਦਾ?

Written by  Panesar Harinder -- April 28th 2020 12:58 PM
ਕੀ ਮਤਲਬ ਹੈ ਲਾਲ, ਸੰਤਰੀ ਤੇ ਹਰੇ ਰੰਗ ਦੀ ਜ਼ਿਲ੍ਹਾ ਵਾਰ ਕੋਡਿੰਗ ਦਾ?

ਕੀ ਮਤਲਬ ਹੈ ਲਾਲ, ਸੰਤਰੀ ਤੇ ਹਰੇ ਰੰਗ ਦੀ ਜ਼ਿਲ੍ਹਾ ਵਾਰ ਕੋਡਿੰਗ ਦਾ?

ਚੰਡੀਗੜ੍ਹ - Covid -19 ਦੇ ਮਾਮਲਿਆਂ ਦੇ ਅਧਾਰ 'ਤੇ ਜ਼ਿਲ੍ਹਿਆਂ ਨੂੰ ਲਾਲ, ਸੰਤਰੀ ਅਤੇ ਹਰੇ ਰੰਗ ਦੇ ਖੇਤਰ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ।

ਲਾਲ ਰੰਗ ਵਾਲੇ ਜ਼ੋਨ ਜਾਂ ਰੈਡ-ਜ਼ੋਨ ਜ਼ਿਲ੍ਹੇ ਕਿਹੜੇ ਹੁੰਦੇ ਹਨ?

ਇਸ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਣ ਵਾਲੇ ਜ਼ਿਲ੍ਹੇ ਸ਼ਾਮਲ ਹੁੰਦੇ ਹਨ। 15 ਅਪ੍ਰੈਲ ਤੋਂ ਪਹਿਲਾਂ, ਮੰਤਰਾਲਾ ਵੱਲੋਂ ਕਿਸੇ ਜ਼ਿਲ੍ਹੇ ਨੂੰ ਰੈਡ ਜ਼ੋਨ ਵਜੋਂ ਤਾਂ ਸ਼੍ਰੇਣੀਬੱਧ ਕੀਤਾ ਜਾਂਦਾ ਸੀ ਜੇ ਉੱਥੇ 15 ਤੋਂ ਵੱਧ ਕੇਸਾਂ ਦੀ ਰਿਪੋਰਟ ਆਉਂਦੀ ਸੀ। ਹਾਲਾਂਕਿ, ਹੁਣ ਸੂਬੇ ਦੇ ਕੁੱਲ ਮਾਮਲਿਆਂ ਦੇ 80 ਫ਼ੀਸਦੀ ਤੋਂ ਵੱਧ ਕੇਸਾਂ ਨਾਲ ਜਾਂ 4 ਦਿਨ ਤੋਂ ਘੱਟ ਸਮੇਂ ਵਿੱਚ ਮਾਮਲਿਆਂ ਦੀ ਗਿਣਤੀ ਦੁੱਗਣੀ ਹੋਣ 'ਤੇ ਜ਼ਿਲ੍ਹਾ ਰੈੱਡ-ਜ਼ੋਨ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ।

ਔਰੇਂਜ ਭਾਵ ਸੰਤਰੀ ਜਾਂ ਹਰੇ ਭਾਵ ਗ੍ਰੀਨ-ਜ਼ੋਨ ਜ਼ਿਲ੍ਹਿਆਂ ਦਾ ਕੀ ਮਤਲਬ ਹੈ ?

ਜਿਹੜੇ ਜ਼ਿਲ੍ਹੇ ਤੋਂ ਪਿਛਲੇ 14 ਦਿਨਾਂ ਵਿੱਚ ਇੱਕ ਵੀ ਕੇਸ ਦੀ ਰਿਪੋਰਟ ਨਾ ਕੀਤੀ ਜਾਵੇ, ਉਹ ਇੱਕ ਨੂੰ ਔਰੇਂਜ ਜ਼ੋਨ ਜ਼ਿਲ੍ਹਾ ਕਿਹਾ ਜਾਂਦਾ ਹੈ। ਨਾਲ ਹੀ ਜਿਸ ਜ਼ਿਲ੍ਹੇ ਤੋਂ ਪਿਛਲੇ 28 ਦਿਨਾਂ ਵਿੱਚ ਕਿਸੇ ਮਾਮਲੇ ਦੀ ਰਿਪੋਰਟ ਨਾ ਆਵੇ ਉਸ ਨੂੰ ਗ੍ਰੀਨ-ਜ਼ੋਨ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ।

ਕੀ ਜ਼ਿਲ੍ਹੇ ਜ਼ੋਨ ਬਦਲ ਸਕਦੇ ਹਨ ?

ਜਿਨ੍ਹਾਂ ਜ਼ਿਲ੍ਹਿਆਂ ਤੋਂ ਨਵੇਂ ਮਾਮਲਿਆਂ ਦੀ ਰਿਪੋਰਟ ਨਹੀਂ ਆਉਂਦੀ, ਉਹ ਜ਼ਿਲ੍ਹੇ ਜ਼ੋਨ ਬਦਲਦੇ ਹਨ। ਉਦਾਹਰਣ ਵਜੋਂ, ਮਹਾਰਾਸ਼ਟਰਾ ਤੋਂ ਗੌਂਡੀਆ, ਕਰਨਾਟਕਾ ਤੋਂ ਦੇਵਾਂਗਰੇ ਅਤੇ ਬਿਹਾਰ ਦੇ ਲੱਖੀ ਸਰਾਏ ਸੰਤਰੀ ਤੋਂ ਬਦਲ ਕੇ ਹਰੇ ਜ਼ਿਲ੍ਹਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ, ਉੱਤਰ ਪ੍ਰਦੇਸ਼ ਤੋਂ ਪੀਲੀਭੀਤ ਅਤੇ ਪੰਜਾਬ ਤੋਂ ਸ਼ਹੀਦ ਭਗਤ ਸਿੰਘ ਨਗਰ ਦੇ ਮਾਮਲਿਆਂ ਦੀ ਆਈ ਰਿਪੋਰਟ ਤੋਂ ਬਾਅਦ, ਉਹ ਹਰੇ ਤੋਂ ਸੰਤਰੀ ਰੰਗ ਵਿੱਚ ਚਲੇ ਗਏ ਹਨ।

ਕੰਟੇਨਮੈਂਟ ਜ਼ੋਨ ਦੀ ਨਿਸ਼ਾਨਦੇਹੀ ਕਿਵੇਂ ਹੁੰਦੀ ਹੈ ?

4 ਤੋਂ ਵੱਧ ਕੇਸਾਂ ਦੀ ਰਿਪੋਰਟ ਆਉਣ 'ਤੇ ਕੀਤੀ ਕੰਟੇਨਮੈਂਟ ਜ਼ੋਨ ਵਜੋਂ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਜੇ ਇਹ ਕਿਸੇ ਇੱਕ ਇਮਾਰਤ 'ਚੋਂ ਹਨ, ਤਾਂ ਪੂਰੀ ਇਮਾਰਤ ਸੀਲ ਕਰ ਦਿੱਤੀ ਜਾਂਦੀ ਹੈ। ਫਿਰ ਇਸ ਇਮਾਰਤ ਜਾਂ ਘਰ ਨੂੰ ਕੇਂਦਰ ਬਿੰਦੂ ਮੰਨ ਕੇ 0.5 ਕਿਲੋਮੀਟਰ ਦੇ ਘੇਰੇ ਨੂੰ ਭੂਗੋਲਿਕ ਤੌਰ 'ਤੇ ਨਿਸ਼ਾਨਬੱਧ ਕੀਤਾ ਜਾਂਦਾ ਹੈ ਅਤੇ ਇਸੇ ਘੇਰੇ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਜਾਂਦਾ ਹੈ। ਇਸ ਕੰਟੇਨਮੈਂਟ ਜ਼ੋਨ ਦਾ ਪ੍ਰਬੰਧ ਸਿਹਤ ਕਰਮਚਾਰੀ, ਆਸ਼ਾ ਵਰਕਰ ਅਤੇ ਪੁਲਿਸ ਸੰਭਾਲਦੇ ਹਨ। ਇਸ ਜ਼ੋਨ ਅੰਦਰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਕੰਟੇਨਮੈਂਟ ਜ਼ੋਨ ਦੇ ਆਲੇ-ਦੁਆਲੇ 1 ਕਿਲੋਮੀਟਰ ਦੇ ਘੇਰੇ ਨੂੰ ਬਫ਼ਰ ਜ਼ੋਨ ਵਜੋਂ ਚਿੰਨ੍ਹਿਤ ਕੀਤਾ ਜਾਂਦਾ ਹੈ। ਇੱਥੇ ਲੋਕਾਂ ਨੂੰ ਅੰਸ਼ਕ ਤੌਰ 'ਤੇ ਤੁਰਨ-ਫ਼ਿਰਨ ਦੀ ਆਗਿਆ ਹੁੰਦੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿੱਥੋਂ ਤੱਕ ਛੂਟ ਦੇਣ ਜਾਂ ਸਖ਼ਤੀ ਕਰਨ ਦੀ ਆਗਿਆ ਹੈ?

ਜ਼ਮੀਨੀ ਪੱਧਰ ਤੱਕ ਤਾਲਮੇਲ ਬਣਾਏ ਰੱਖਣਾ ਜ਼ਿਲ੍ਹਾ ਮੈਜਿਸਟਰੇਟ ਦੀ ਜ਼ਿੰਮੇਵਾਰੀ ਹੈ। ਗਤੀਵਿਧੀਆਂ ਉੱਤੇ ਹਾਲਾਤਾਂ ਅਨੁਸਾਰ ਸਖ਼ਤੀ ਜਾਂ ਇਜਾਜ਼ਤ ਪੁਲਿਸ ਅਤੇ ਸਿਹਤ ਅਧਿਕਾਰੀ ਦੇ ਵੀ ਸਕਦੇ ਹਨ। ਉਦਾਹਰਣ ਵਜੋਂ, ਜੇ ਕੋਈ ਇਲਾਕਾ ਜਿੱਥੇ ਕੋਰੋਨਾ ਤੋਂ ਮਾਮਲੇ ਦੀ ਰਿਪੋਰਟ ਆਈ ਹੋਵੇ ਅਤੇ ਉਸ ਇਲਾਕੇ ਵਿੱਚ ਸਥਾਨਕ ਸਬਜ਼ੀ ਵਿਕਰੇਤਾ ਰਹਿੰਦੇ ਹੋਣ, ਤਾਂ ਪੁਲਿਸ ਕੰਟੇਨਮੈਂਟ ਜ਼ੋਨ ਦੇ ਨੇੜਲੀਆਂ ਕਾਲੋਨੀਆਂ ਵਿੱਚ ਉਨ੍ਹਾਂ ਦੀ ਆਵਾਜਾਈ 'ਤੇ ਪਾਬੰਦੀਆਂ ਲਾਉਣ ਦਾ ਫੈਸਲਾ ਲੈ ਸਕਦੀ ਹੈ।

ਲਾਲ ਜ਼ੋਨ ਵਿੱਚ ਕਿਹੜੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ?

ਸਾਰੇ ਰੈਡ ਜ਼ੋਨ ਵਿੱਚ ਮੁਕੰਮਲ ਤੌਰ 'ਤੇ ਆਵਾਜਾਈ ਦੀ ਪਾਬੰਦੀ ਨਹੀਂ ਹੁੰਦੀ। ਨਿਗਰਾਨੀ ਟੀਮਾਂ ਦੀ ਸਹਾਇਤਾ ਨਾਲ ਜ਼ਿਲ੍ਹਾ ਪ੍ਰਸ਼ਾਸਨ ਰੈਡ ਜ਼ੋਨ ਜ਼ਿਲ੍ਹਿਆਂ ਵਿੱਚ ਹਾਲਾਤਾਂ ਦੇ ਮੱਦੇਨਜ਼ਰ ਕੰਟੇਨਮੈਂਟ ਜ਼ੋਨਾਂ ਦੀ ਨਿਸ਼ਾਨਦੇਹੀ ਕਰ ਸਕਦਾ ਹੈ।

Top News view more...

Latest News view more...