Advertisment

ਬੁੱਧਵਾਰ ਤੋਂ 12-14 ਸਾਲ ਦੇ ਸਮੂਹ ਲਈ ਵੈਕਸੀਨ ਸ਼ੁਰੂ ਅਤੇ 60 ਤੋਂ ਉੱਪਰ ਸਾਰਿਆਂ ਲਈ ਬੂਸਟਰ

author-image
ਜਸਮੀਤ ਸਿੰਘ
Updated On
New Update
ਬੁੱਧਵਾਰ ਤੋਂ 12-14 ਸਾਲ ਦੇ ਸਮੂਹ ਲਈ ਵੈਕਸੀਨ ਸ਼ੁਰੂ ਅਤੇ 60 ਤੋਂ ਉੱਪਰ ਸਾਰਿਆਂ ਲਈ ਬੂਸਟਰ
Advertisment
ਨਵੀਂ ਦਿੱਲੀ, 14 ਮਾਰਚ: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਭਾਰਤ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ 16 ਮਾਰਚ ਤੋਂ ਟੀਕਾਕਰਨ ਕਰਨਾ ਸ਼ੁਰੂ ਕਰ ਦੇਵੇਗਾ। ਇਸ ਕਦਮ ਨਾਲ ਭਾਰਤ ਆਪਣੀ ਕੋਵਿਡ-19 ਟੀਕਾਕਰਨ ਕਵਰੇਜ ਦਾ ਵਿਸਥਾਰ ਕਰ ਰਿਹਾ ਹੈ।
Advertisment
ਇਹ ਵੀ ਪੜ੍ਹੋ: ਪੰਜਾਬ ਸਰਕਾਰ ਚਲਾਉਣ ਲਈ 'ਆਪ' ਕੋਲ ਕਾਫੀ ਤਜ਼ਰਬਾ ਹੈ - ਭਗਵੰਤ ਮਾਨ publive-image ਬੂਸਟਰ ਖੁਰਾਕ ਲੈਣ ਲਈ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਸਹਿ-ਰੋਗ ਦੀ ਸਥਿਤੀ ਨੂੰ ਵੀ ਹਟਾ ਦਿੱਤਾ ਜਾਵੇਗਾ, ਇਸ ਉਮਰ ਵਰਗ ਵਿੱਚ ਹਰ ਕੋਈ ਹੁਣ ਬੂਸਟਰ ਸ਼ਾਟ ਲੈ ਸਕਦਾ ਹੈ। ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ “ਕੇਂਦਰ ਸਰਕਾਰ ਨੇ ਵਿਗਿਆਨਕ ਸੰਸਥਾਵਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ 12-13 ਸਾਲ ਅਤੇ 13-14 ਸਾਲ ਦੀ ਉਮਰ ਸਮੂਹਾਂ (2008, 2009 ਅਤੇ 2010 ਵਿੱਚ ਪੈਦਾ ਹੋਏ) ਲਈ ਕੋਵਿਡ-19 ਟੀਕਾਕਰਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।" publive-image ਬੱਚਿਆਂ ਨੂੰ ਲਗਨ ਵਾਲੀ ਕੋਵਿਡ-19 ਵੈਕਸੀਨ ਹੈਦਰਾਬਾਦ ਬਾਇਓਲਾਜੀਕਲ ਇਵਾਨਸ ਦੁਆਰਾ ਨਿਰਮਿਤ 'ਕੋਰਬੇਵੈਕਸ' ਹੋਵੇਗੀ। ਸੋਸ਼ਲ ਮੀਡੀਆ ਪਲੇਟਫਾਰਮ ਕੂ 'ਤੇ ਹਿੰਦੀ ਵਿਚ ਘੋਸ਼ਣਾ ਕਰਦੇ ਹੋਏ ਮੰਤਰੀ ਨੇ ਕਿਹਾ "ਜੇਕਰ ਬੱਚੇ ਸੁਰੱਖਿਅਤ ਹਨ ਤਾਂ ਦੇਸ਼ ਸੁਰੱਖਿਅਤ ਹੈ! ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 12 ਤੋਂ 13 ਸਾਲ ਦੀ ਉਮਰ ਦੇ ਬੱਚਿਆਂ ਦਾ ਕੋਵਿਡ-19 ਟੀਕਾਕਰਨ ਅਤੇ 13 ਤੋਂ 14 ਮਾਰਚ 16 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ। ਨਾਲ ਹੀ 60+ ਸਾਲ ਦੀ ਉਮਰ ਦੇ ਹਰ ਵਿਅਕਤੀ ਨੂੰ ਹੁਣ ਸਾਵਧਾਨੀ ਦੀਆਂ ਖੁਰਾਕਾਂ ਲੈਣ ਦੇ ਯੋਗ ਹੋ ਜਾਵੇਗਾ।"
Advertisment
Advertisment
ਇਹ ਵੀ ਪੜ੍ਹੋ: ਭਗਵੰਤ ਸਿੰਘ ਮਾਨ ਨੇ ਸੰਸਦ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ publive-image ਉਨ੍ਹਾਂ ਬੱਚਿਆਂ ਦੇ ਪਰਿਵਾਰਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। - ਏ.ਐਨ.ਆਈ ਦੇ ਸਹਿਯੋਗ ਨਾਲ publive-image -PTC News-
punjabi-news punjab india covid19 booster-dose latest-updates india-fights-corona corona-virus-update covid-restrictions india-update
Advertisment

Stay updated with the latest news headlines.

Follow us:
Advertisment