Advertisment

CUET 2022: ਕੇਂਦਰੀ ਯੂਨੀਵਰਸਿਟੀ ਵਿੱਚ ਦਾਖਲਾ ਲਈ ਹੁਣ ਨਹੀਂ ਦਿੱਤਾ ਜਾਣਾ12ਵੀਂ ਜਮਾਤ ਦੇ ਨੰਬਰਾਂ 'ਤੇ ਜ਼ੋਰ

author-image
Manu Gill
New Update
CUET 2022: ਕੇਂਦਰੀ ਯੂਨੀਵਰਸਿਟੀ ਵਿੱਚ ਦਾਖਲਾ ਲਈ ਹੁਣ ਨਹੀਂ ਦਿੱਤਾ ਜਾਣਾ12ਵੀਂ ਜਮਾਤ ਦੇ ਨੰਬਰਾਂ 'ਤੇ ਜ਼ੋਰ
Advertisment
ਨਵੀਂ ਦਿੱਲੀ: ਦੇਸ਼ ਭਰ ਦੇ ਵਿਦਿਆਰਥੀਆਂ ਦੇ ਲਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਦੱਸ ਦੇਈਏ ਕਿ ਹੁਣ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਦੇ ਅੰਡਰ ਗਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਲਈ ਬੋਰਡ ਪ੍ਰੀਖਿਆ ਭਾਵ 12ਵੀਂ ਵਿੱਚ ਪ੍ਰਾਪਤ ਅੰਕਾਂ ਨੂੰ ਕੋਈ ਵਜੂਦ ਨਹੀਂ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਨਿਯਮ ਅਕਾਦਮਿਕ ਸੈਸ਼ਨ 2022-23 ਤੋਂ ਸ਼ੁਰੂ ਹੋਣਗੇ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC ) ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਇਸ ਸਾਲ ਕੇਂਦਰੀ ਯੂਨੀਵਰਸਿਟੀਆਂ ਵਿੱਚ ਅੰਡਰਗਰੈਜੂਏਟ ਕੋਰਸਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਯੂਨੀਵਰਸਿਟੀ ਜੁਆਇੰਟ ਐਂਟਰੈਂਸ ਟੈਸਟ (CUET) ਵਿੱਚ ਪ੍ਰਾਪਤ ਅੰਕਾਂ ਦੇ ਅਧਾਰ 'ਤੇ ਹੋਵੇਗਾ। ਹਾਲਾਂਕਿ, ਯੂਨੀਵਰਸਿਟੀਆਂ ਨੂੰ ਬੋਰਡ ਪ੍ਰੀਖਿਆ ਦੇ ਅੰਕਾਂ 'ਤੇ ਘੱਟੋ-ਘੱਟ ਯੋਗਤਾ ਨਿਰਧਾਰਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
Advertisment
Students-take-note-3.jpg (750×390) ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC ) ਦੇ ਚੇਅਰਮੈਨ ਐਮ. ਜਗਦੀਸ਼ ਕੁਮਾਰ ਨੇ ਦੱਸਿਆ ਕਿ CUET ਜੁਲਾਈ ਦੇ ਪਹਿਲੇ ਹਫ਼ਤੇ ਕਰਵਾਈ ਜਾਵੇਗੀ। ਕੁਮਾਰ ਨੇ ਕਿਹਾ, “ਅਕਾਦਮਿਕ ਸਾਲ 2022-23 ਤੋਂ, ਰਾਸ਼ਟਰੀ ਪ੍ਰੀਖਿਆ ਏਜੰਸੀ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਸੀ.ਯੂ.ਈ.ਟੀ. ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਨੂੰ ਆਪਣੇ ਕੋਰਸਾਂ ਵਿੱਚ ਦਾਖ਼ਲੇ ਲਈ CUET ਵਿੱਚ ਪ੍ਰਾਪਤ ਅੰਕਾਂ ਨੂੰ ਵਿਚਾਰਨਾ ਹੋਵੇਗਾ। Students-take-note-4.jpg (750×390) 45 ਕੇਂਦਰੀ ਯੂਨੀਵਰਸਿਟੀਆਂ ਨੂੰ UGC ਤੋਂ ਵਿੱਤੀ ਸਹਾਇਤਾ ਮਿਲਦੀ ਹੈ। ਕੁਮਾਰ ਨੇ ਕਿਹਾ ਕਿ CUET ਦਾ ਸਿਲੇਬਸ NCERT ਦੇ 12ਵੀਂ ਜਮਾਤ ਦੇ ਸਿਲੇਬਸ ਵਰਗਾ ਹੀ ਹੋਵੇਗਾ। CUET ਵਿੱਚ ਸੈਕਸ਼ਨ-1A, ਸੈਕਸ਼ਨ-1B, ਜਨਰਲ ਇਮਤਿਹਾਨ ਅਤੇ ਕੋਰਸ-ਵਿਸ਼ੇਸ਼ ਵਿਸ਼ੇ ਹੋਣਗੇ। ਸੈਕਸ਼ਨ-1A ਲਾਜ਼ਮੀ ਹੋਵੇਗਾ, ਜੋ ਕਿ 13 ਭਾਸ਼ਾਵਾਂ ਵਿੱਚ ਹੋਵੇਗਾ ਅਤੇ ਉਮੀਦਵਾਰ ਆਪਣੀ ਪਸੰਦ ਦੀ ਭਾਸ਼ਾ ਚੁਣ ਸਕਦੇ ਹਨ। Students-take-note-5.jpg (750×390) ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਕੋਲ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਦੀ ਚੋਣ ਹੋਵੇਗੀ। UGC ਚੇਅਰਮੈਨ ਨੇ ਕਿਹਾ ਕਿ ਯੂਨੀਵਰਸਿਟੀਆਂ ਦੀ ਰਿਜ਼ਰਵੇਸ਼ਨ ਨੀਤੀ 'ਤੇ CUET ਦਾ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ CUET ਤੋਂ ਬਾਅਦ ਕੋਈ ਕੇਂਦਰੀ ਕੌਂਸਲਿੰਗ ਨਹੀਂ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਸਰਕਾਰੀ ਛੁੱਟੀ, ਵਿਧਾਨ ਸਭਾ 'ਚ ਤਿੰਨ ਮਹੀਨਿਆਂ ਦਾ ਬਜਟ ਵੀ ਹੋਇਆ ਪੇਸ਼ publive-image -PTC News-
ugc university-grants-commission class-12 central-universities cuet common-university-entrance-test
Advertisment

Stay updated with the latest news headlines.

Follow us:
Advertisment