Sat, Apr 27, 2024
Whatsapp

ਪੰਜਾਬ 'ਚ 1 ਘੰਟੇ ਲਈ ਸੜਕਾਂ 'ਤੇ ਨਹੀਂ ਚੱਲਣਗੇ ਕੋਈ ਵੀ ਵਾਹਨ , ਧਾਰਿਆ ਗਿਆ ਮੌਨ ,ਜਾਣੋਂ ਕਿਉਂ     

Written by  Shanker Badra -- March 27th 2021 11:14 AM -- Updated: March 27th 2021 11:21 AM
ਪੰਜਾਬ 'ਚ 1 ਘੰਟੇ ਲਈ ਸੜਕਾਂ 'ਤੇ ਨਹੀਂ ਚੱਲਣਗੇ ਕੋਈ ਵੀ ਵਾਹਨ , ਧਾਰਿਆ ਗਿਆ ਮੌਨ ,ਜਾਣੋਂ ਕਿਉਂ     

ਪੰਜਾਬ 'ਚ 1 ਘੰਟੇ ਲਈ ਸੜਕਾਂ 'ਤੇ ਨਹੀਂ ਚੱਲਣਗੇ ਕੋਈ ਵੀ ਵਾਹਨ , ਧਾਰਿਆ ਗਿਆ ਮੌਨ ,ਜਾਣੋਂ ਕਿਉਂ     

ਚੰਡੀਗੜ੍ਹ : ਪੰਜਾਬ 'ਚ ਅੱਜ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ 1 ਘੰਟੇ ਲਈ ਸੜਕਾਂ 'ਤੇ ਆਵਾਜਾਈ ਬੰਦ ਰਹੇਗੀ। ਇਸ ਦੌਰਾਨ ਦੁਪਹਿਰ 12 ਵਜੇ ਤੱਕ1 ਘੰਟੇ ਲਈ ਸੜਕਾਂ 'ਤੇ ਵਾਹਨ ਨਹੀਂ ਚੱਲਣਗੇ ,ਕਿਉਂਕਿ ਇਸ ਦੌਰਾਨ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਕੋਰੋਨਾ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ [caption id="attachment_484408" align="aligncenter" width="300"]Curfew In Punjab : Silence will be observed from 11 a.m. to 12 p.m. in memory of those killed in the COVID-19 pandemic ਪੰਜਾਬ 'ਚ 1 ਘੰਟੇ ਲਈ ਸੜਕਾਂ 'ਤੇ ਨਹੀਂ ਚੱਲਣਗੇ ਕੋਈ ਵੀ ਵਾਹਨ , ਧਾਰਿਆ ਗਿਆ ਮੌਨ ,ਜਾਣੋਂ ਕਿਉਂ[/caption]   ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੌਨ ਰੱਖਣ ਦੀ ਅਪੀਲ ਕੀਤੀ ਗਈ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕਮੌਨ ਧਾਰ ਕੇ ਕੋਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਗਈ ਹੈ। [caption id="attachment_484410" align="aligncenter" width="300"]Curfew In Punjab : Silence will be observed from 11 a.m. to 12 p.m. in memory of those killed in the COVID-19 pandemic ਪੰਜਾਬ 'ਚ 1 ਘੰਟੇ ਲਈ ਸੜਕਾਂ 'ਤੇ ਨਹੀਂ ਚੱਲਣਗੇ ਕੋਈ ਵੀ ਵਾਹਨ , ਧਾਰਿਆ ਗਿਆ ਮੌਨ ,ਜਾਣੋਂ ਕਿਉਂ[/caption] ਇਸ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਦੇ ਡੀ. ਸੀਜ਼. ਨੇ ਲੋਕਾਂ ਨੂੰ ਇਸ ਸਮੇਂ ਦੌਰਾਨ ਸੜਕੀ ਆਵਾਜਾਈ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਜ਼ਿਲ੍ਹਿਆਂ ਦੇ ਸਮੂਹ ਸਰਪੰਚਾਂ ਅਤੇ ਪੰਚਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਉਹ ਆਪਣੇ-ਆਪਣੇ ਪਿੰਡਾਂ 'ਚ ਲੋਕਾਂ ਨੂੰ ਜਾਗਰੂਕ ਕਰਕੇ ਸ਼ਨੀਵਾਰ ਨੂੰ 11 ਤੋਂ 12 ਵਜੇ ਤੱਕ ਚੁੱਪੀ ਧਾਰਨ ਕਰਨ। ਪੜ੍ਹੋ ਹੋਰ ਖ਼ਬਰਾਂ : ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ [caption id="attachment_484409" align="aligncenter" width="300"]Curfew In Punjab : Silence will be observed from 11 a.m. to 12 p.m. in memory of those killed in the COVID-19 pandemic ਪੰਜਾਬ 'ਚ 1 ਘੰਟੇ ਲਈ ਸੜਕਾਂ 'ਤੇ ਨਹੀਂ ਚੱਲਣਗੇ ਕੋਈ ਵੀ ਵਾਹਨ , ਧਾਰਿਆ ਗਿਆ ਮੌਨ ,ਜਾਣੋਂ ਕਿਉਂ[/caption] ਓਧਰ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਦੇ ਮੱਦੇਨਜ਼ਰ ਨਵੇਂ ਆਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਕੋਰੋਨਾ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਯਾਦ ਵਿਚ ਹਰ ਸ਼ਨੀਵਾਰ ਯਾਨੀ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤਕ ਇਕ ਘੰਟੇ ਲਈ Silence ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਸਮੇਂ ਦੌਰਾਨ ਕੋਈ ਵਾਹਨ ਸੜਕਾਂ 'ਤੇ ਨਹੀਂ ਚੱਲੇਗਾ। ਇਸ Silence ਦੀ ਸ਼ੁਰੂਆਤ ਪੁਲਿਸ ਦੀ ਸਾਈਰਨ ਨਾਲ ਸ਼ੁਰੂ ਹੋਵੇਗੀ ਅਤੇ ਪੁਲਿਸ ਦੀ ਸਾਈਰਨ ਨਾਲ ਹੀ ਖਤਮ ਹੋਵੇਗੀ। -PTCNews


Top News view more...

Latest News view more...