CWC 2019 : ਭਾਰਤ-ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਮੀਂਹ ਕਾਰਨ ਹੋਇਆ ਰੱਦ, ਦੋਹਾਂ ਟੀਮਾਂ ਨੂੰ ਮਿਲਿਆ 1-1 ਅੰਕ

CWC 2019 : ਭਾਰਤ-ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਮੀਂਹ ਕਾਰਨ ਹੋਇਆ ਰੱਦ, ਦੋਹਾਂ ਟੀਮਾਂ ਨੂੰ ਮਿਲਿਆ 1-1 ਅੰਕ,ਲੰਡਨ: ਵਿਸ਼ਵ ਕੱਪ 2019 ਦਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਨਾਟਿੰਘਮ ਦੇ ਟ੍ਰੈਂਟ ਬ੍ਰਿਜ ਮੈਦਾਨ ‘ਤੇ ਖੇਡਿਆ ਜਾਣ ਵਾਲਾ ਮੁਕਾਬਲਾ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਨੂੰ 1-1 ਅੰਕ ਦਿੱਤਾ ਗਿਆ ਹੈ।

ਮੀਂਹ ਕਾਰਣ ਟਾਸ ਵੀ ਨਹੀਂ ਹੋ ਸਕੀ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਵਰਲਡ ਕੱਪ ਵਿਚ ਇਹ ਚੌਥਾ ਮੈਚ ਹੈ ਜੋ ਰੱਦ ਹੋਇਆ ਹੈ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਨੇ ਆਪਣੇ ਦੋਵੇਂ ਮੈਚਾਂ ਵਿਚ ਜਿੱਤ ਹਾਸਲ ਕੀਤੀ ਸੀ ਅਤੇ ਉੱਥੇ ਹੀ ਨਿਊਜ਼ੀਲੈਂਡ ਆਪਣੇ ਤਿਨੋ ਮੈਚ ਜਿੱਤ ਕੇ ਪਹਿਲੇ ਨੰਬਰ ‘ਤੇ ਹੈ।

ਹੋਰ ਪੜ੍ਹੋ:ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ, ਨਿਰੰਕਾਰੀ ਭਵਨ ‘ਤੇ ਗ੍ਰਨੇਡ ਹਮਲਾ ਕਰਨ ਵਾਲਾ ਗ੍ਰਿਫਤਾਰ

ਇਸ ਮੈਚ ਤੋਂ ਬਾਅਦ ਭਾਰਤ ਦੇ 5 ਅੰਕ ਅਤੇ ਨਿਊਜ਼ੀਲੈਂਡ ਦੇ 7 ਅੰਕ ਹੋ ਗਏ ਹਨ। ਦੱਸਣਯੋਗ ਹੈ ਕਿ ਦੋਵੇਂ ਹੀ ਟੀਮਾਂ ਵਿਸ਼ਵ ਕੱਪ ਜਿੱਤਣ ਦੀਆਂ ਮਜ਼ਬੂਤ ਦਾਅਵੇਦਾਰ ਹਨ।

-PTC News