ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਭਾਰਤ ਵੱਲੋਂ ਸ਼ਾਨਦਾਰ ਪ੍ਰਦਰਸ਼ਨ, ਪਾਕਿਤਸਾਨ ਨੂੰ 337 ਦੌੜਾਂ ਦਾ ਦਿੱਤਾ ਟੀਚਾ

ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਭਾਰਤ ਵੱਲੋਂ ਸ਼ਾਨਦਾਰ ਪ੍ਰਦਰਸ਼ਨ, ਪਾਕਿਤਸਾਨ ਨੂੰ 337 ਦੌੜਾਂ ਦਾ ਦਿੱਤਾ ਟੀਚਾ,ਮੈਨਚੈਸਟ: ਵਰਲਡ ਕੱਪ 2019 ਦਾ ਸਭ ਤੋਂ ਰੋਮਾਂਚਕ ਮੁਕਾਬਲਾ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਨਚੈਸਟਰ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਪਾਕਿਸਤਾਨ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।


ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ। ਭਾਰਤ ਦੀ ਸਲਾਮੀ ਜੋੜੀ ਨੇ ਬਿਨਾ ਵਿਕਟ ਗੁਆਏ 100 ਅੰਕੜਾ ਪਾਰ ਕੀਤਾ। ਜਿਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ 337 ਦੌੜਾ ਦਾ ਟੀਚਾ ਦਿੱਤਾ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ, ਜਿਸ ਦੀ ਬਦੋਲਤ ਭਾਰਤੀ ਟੀਮ 5 ਵਿਕਟਾਂ ਗਵਾ ਕੇ 336 ਦੌੜਾਂ ਤੱਕ ਪਹੁੰਚ ਸਕੀ।


ਸਲਾਮੀ ਬੱਲੇਬਾਜ਼ ਕੇ ਐੱਲ ਰਾਹੁਲ ਨੇ 57 ਦੌੜਾਂ, ਰੋਹਿਤ ਸ਼ਰਮਾ ਨੇ 140 ਦੌੜਾਂ, ਕਪਤਾਨ ਕੋਹਲੀ ਨੇ 77 ਹਾਰਦਿਕ ਪੰਡਿਆ ਨੇ 26 ਦੌੜਾਂ, ਮਹਿੰਦਰ ਸਿੰਘ ਧੋਨੀ ਨੇ 1 ਅਤੇ ਵਿਜੇ ਸ਼ੰਕਰ 15 ਅਤੇ ਕੇਦਾਰ ਯਾਦਵ ਨੇ 9 ਦੌੜਾਂ ਦਾ ਯੋਗਦਾਨ ਦਿੱਤਾ। ਹੁਣ ਦੇਖਣਾ ਇਹ ਹੋਵੇਗਾ ਕਿ ਪਾਕਿਸਤਾਨ ਟੀਮ ਇਸ ਟੀਚੇ ਤੱਕ ਪਹੁੰਚ ਸਕੇਗੀ ਜਾ ਨਹੀਂ।


ਟੀਮਾਂ:
ਭਾਰਤ : ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਵਿਰਾਟ ਕੋਹਲੀ, ਵਿਜੇ ਸ਼ੰਕਰ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।

ਪਾਕਿਸਤਾਨ : ਇਮਾਮ-ਉਲ-ਹੱਕ, ਫਖ਼ਰ ਜਮਾਨ, ਬਾਬਰ ਆਜ਼ਮ, ਮੁਹੰਮਦ ਹਫੀਜ਼, ਸਰਫਰਾਜ਼ ਅਹਿਮਦ (ਕਪਤਾਨ), ਸ਼ੋਏਬ ਮਲਿਕ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਵਹਾਬ ਰਿਆਜ਼, ਮੁਹੰਮਦ ਆਮਿਰ।

-PTC News