CWC 2019: ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਨੌਜਵਾਨਾਂ ‘ਚ ਭਾਰੀ ਉਤਸ਼ਾਹ, ਭਾਰਤੀ ਟੀਮ ਦੀ ਜਿੱਤ ਲਈ ਕਰਵਾਏ ਜਾ ਰਹੇ ਨੇ ਹਵਨ (ਤਸਵੀਰਾਂ)

CWC 2019: ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਨੌਜਵਾਨਾਂ ‘ਚ ਭਾਰੀ ਉਤਸ਼ਾਹ, ਭਾਰਤੀ ਟੀਮ ਦੀ ਜਿੱਤ ਲਈ ਕਰਵਾਏ ਜਾ ਰਹੇ ਨੇ ਹਵਨ (ਤਸਵੀਰਾਂ),ਮੋਹਾਲੀ: ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਇੰਗਲੈਂਡ ਦੀ ਧਰਤੀ ‘ਤੇ ਚੱਲ ਰਿਹਾ ਹੈ।ਜਿਸ ‘ਚ ਵੱਖ -ਵੱਖ ਦੇਸ਼ਾਂ ਦੀਆਂ ਟੀਮਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਵਿਸ਼ਵ ਕੱਪ 2019 ‘ਚ ਹੁਣ ਤੱਕ ਦੇ ਸਾਰੇ ਹੀ ਮੁਕਾਬਲੇ ਦਿਲ ਖਿੱਚਵੇਂ ਰਹੇ ਹਨ।

ਪਰ ਇਸ ਮਹਾਕੁੰਭ ਦਾ ਸਭ ਤੋਂ ਫਸਵਾਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਯਾਨੀ ਸੁਪਰ ਸੰਡੇ ਨੂੰ ਖੇਡਿਆ ਜਾਵੇਗਾ। ਲੋਕਾਂ ਵੱਲੋਂ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ। ਉਥੇ ਹੀ ਕ੍ਰਿਕਟ ਪ੍ਰੇਮੀਆਂ ਵੱਲੋਂ ਭਾਰਤ ਦੀ ਜਿੱਤ ਲਈ ਅਰਦਾਸਾਂ ਪ੍ਰਾਥਨਾਵਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਨੌਜਵਾਨ ਹਵਨ ਵੀ ਕਰਵਾ ਰਹੇ ਹਨ।

ਪੰਜਾਬ ਦੇ ਪਠਾਨਕੋਟ ਅਤੇ ਨੰਗਲ ‘ਚ ਨੌਜਵਾਨਾਂ ਵੱਲੋਂ ਮੰਦਰਾਂ ‘ਚ ਜਾ ਕੇ ਭਾਰਤੀ ਟੀਮ ਦੀ ਜਿੱਤ ਲਈ ਪੂਜਾ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਬੇਸ਼ੱਕ ਵਰਲਡ ਕੱਪ ਨਾ ਜਿੱਤੇ।

ਹੋਰ ਪੜ੍ਹੋ:ਸੋਸ਼ਲ ਮੀਡੀਆ ਸਾਈਟ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਨਾਬਾਲਗਾਂ ‘ਤੇ

ਪਰ ਉਹ ਵਰਲਡ ਕਪ ਵਿੱਚ ਪਾਕਿਸਤਾਨ ਨੂੰ ਹਰਾਉਣਾ ਚਾਹੀਦਾ ਹੈ,ਕਿਉਂਕਿ ਪਾਕਿਸਤਾਨ ਨਾਲ ਹਮੇਸ਼ਾ ਭਾਰਤ ਨੇ ਪਿਆਰ ਦੇ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਪਾਕਿਸਤਾਨ ਨੇ ਇਸਦਾ ਕਦੇ ਵੀ ਮਾਨਨਹੀਂ ਰੱਖਿਆ।ਜਿਸ ਦਾ ਜਵਾਬ ਅਸੀ ਅੱਜ ਉਨ੍ਹਾਂ ਨੂੰ ਕ੍ਰਿਕਟ ਮੈਚ ਵਿੱਚ ਬੁਰੀ ਤਰ੍ਹਾਂ ਹਰਾ ਕੇ ਦੇਣਾ ਹੈ।

ਭਾਰਤੀ ਟੀਮ ਇਸ ਤਰ੍ਹਾਂ -ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ, ਵਿਜੇ ਸ਼ੰਕਰ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਹਾਰਦਿਕ ਪੰਡਯਾ, ਕੇਦਾਰ ਜਾਧਵ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਦਿਨੇਸ਼ ਕਾਰਤਿਕ, ਰਵਿੰਦਰ ਜਡੇਜਾ, ਸ਼ਿਖਰ ਧਵਨ।

ਪਾਕਿਸਤਾਨੀ ਟੀਮ ਇਸ ਤਰ੍ਹਾਂ —ਸਰਫਰਾਜ਼ ਅਹਿਮਦ (ਕਪਤਾਨ), ਫਖਰ ਜ਼ਮਾਂ, ਇਮਾਮ ਉਲ ਹੱਕ, ਬਾਬਰ ਆਜ਼ਮ, ਹੈਰਿਸ ਸੋਹੇਲ, ਹਸਨ ਅਲੀ, ਸ਼ਾਹਦਾਬ ਖਾਨ, ਮੁਹੰਮਦ ਹਫੀਜ਼, ਮੁਹੰਮਦ ਹਸਨੈਨ, ਸ਼ਾਹਿਨ ਸ਼ਾਹ ਅਫਰੀਦੀ, ਵਹਾਬ ਰਿਆਜ਼, ਮੁਹੰਮਦ ਆਮਿਰ, ਸ਼ੋਏਬ ਮਲਿਕ, ਇਮਾਮ ਵਸੀਮ ਅਤੇ ਆਸਿਫ ਅਲੀ।

-PTC News