ਮੁੱਖ ਖਬਰਾਂ

ਦਸੂਹਾ : 6 ਦਿਨਾਂ ਬਾਅਦ ਮਿਲਿਆ ਅਗਵਾ ਹੋਇਆ ਬੱਚਾ , ਮਾਂ ਨੇ ਆਪਣੇ ਹੀ ਬੱਚੇ 'ਤੇ ਰਚੀ ਸਾਜਿਸ਼

By Shanker Badra -- December 17, 2021 2:14 pm

ਦਸੂਹਾ : ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਇਲਾਕੇ ਦੇ ਪਿੰਡ ਬਹਿਬੋਵਾਲ ਛੰਨੀਆਂ ਵਿਖੇ 10 ਦਸੰਬਰ ਨੂੰ ਇੱਕ 9 ਸਾਲਾ ਬੱਚੇ ਨੂੰ ਘਰੋਂ ਅਗਵਾ ਕਰ ਲਿਆ ਸੀ ਪਰ ਵੀਰਵਾਰ ਨੂੰ ਘਟਨਾ ਦੇ 6 ਦਿਨ ਬਾਅਦ ਅਗਵਾ ਕੀਤੇ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਦੋਸ਼ੀ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਦਸੂਹਾ : 6 ਦਿਨਾਂ ਬਾਅਦ ਮਿਲਿਆ ਅਗਵਾ ਹੋਇਆ ਬੱਚਾ , ਮਾਂ ਨੇ ਆਪਣੇ ਹੀ ਬੱਚੇ 'ਤੇ ਰਚੀ ਸਾਜਿਸ਼

ਮਿਲੀ ਜਾਣਕਾਰੀ ਅਨੁਸਾਰ ਪਤੀ ਨਾਲ ਕਿਸੇ ਝਗੜੇ ਕਾਰਨ ਔਰਤ ਨੇ ਹੀ ਆਪਣੇ 9 ਸਾਲਾ ਬੇਟੇ ਬਲਨੂਰ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਕਾਰ ਸਵਾਰ 5 ਹੋਰ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਅਗਵਾ ਕਰ ਲਿਆ ਸੀ। ਦਸੂਹਾ ਪੁਲਿਸ ਨੇ ਬੱਚੇ ਦੀ ਮਾਤਾ ਨੂੰ ਪਠਾਨਕੋਟ ਨਜ਼ਦੀਕ ਪਿੰਡ ਸੱਲੋਵਾਲ ਵਿਖੇ ਇਕ ਕੋਠੀ ਵਿਚੋਂ ਗ੍ਰਿਫ਼ਤਾਰ ਕਰ ਲਿਆ ਅਤੇ ਅਗਵਾ ਕੀਤੇ ਬੱਚੇ ਬਲਨੂਰ ਨੂੰ ਵੀ ਇਸੇ ਹੀ ਕੋਠੀ ਵਿਚੋਂ ਬਰਾਮਦ ਕਰ ਲਿਆ ਗਿਆ ਹੈ।

ਦਸੂਹਾ : 6 ਦਿਨਾਂ ਬਾਅਦ ਮਿਲਿਆ ਅਗਵਾ ਹੋਇਆ ਬੱਚਾ , ਮਾਂ ਨੇ ਆਪਣੇ ਹੀ ਬੱਚੇ 'ਤੇ ਰਚੀ ਸਾਜਿਸ਼

ਇਸ ਦੌਰਾਨ ਉਕਤ ਬੱਚੇ ਨੇ ਦੱਸਿਆ ਕਿ ਉਸਨੂੰ ਅਗਵਾ ਕਰਨ ਤੋਂ ਬਾਅਦ ਅਗਵਾਕਾਰਾਂ ਨੇ ਪਹਿਲਾਂ ਮੁਕੇਰੀਆਂ ਜਾ ਕਾਰ ਬਦਲੀ ਅਤੇ ਫ਼ਿਰ ਉਸ ਇੱਕ ਹੋਟਲ ਦੇ ਕਮਰੇ ਵਿਚ ਲਿਜਾ ਕੇ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ। ਉਕਤ ਬੱਚੇ ਨੇ ਖ਼ੁਲਾਸਾ ਕੀਤਾ ਹੈ ਕਿ ਉਸ ਤੋਂ ਜ਼ਬਰਦਸਤੀ ਬੁਲਵਾ ਕੇ ਵੀਡੀਓ ਬਣਾਈ ਗਈ ਸੀ।

ਦਸੂਹਾ : 6 ਦਿਨਾਂ ਬਾਅਦ ਮਿਲਿਆ ਅਗਵਾ ਹੋਇਆ ਬੱਚਾ , ਮਾਂ ਨੇ ਆਪਣੇ ਹੀ ਬੱਚੇ 'ਤੇ ਰਚੀ ਸਾਜਿਸ਼

ਡੀ.ਐੱਸ.ਪੀ. ਦਸੂਹਾ ਰਣਜੀਤ ਸਿੰਘ ਬਦੇਸ਼ਾ ਨੇ ਦੱਸਿਆ ਕਿ ਐੱਸ.ਐੱਸ.ਪੀ. ਕੁਲਵੰਤ ਸਿੰਘ ਹੀਰ ਅਤੇ ਐੱਸ.ਪੀ. ਮਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੇ ਅਤੇ ਥਾਣਾ ਮੁਖੀ ਦਸੂਹਾ ਗੁਰਪ੍ਰੀਤ ਸਿੰਘ ਅਤੇ 7 ਹੋਰ ਪੁਲਿਸ ਟੀਮਾਂ ਨੇ ਅੰਮ੍ਰਿਤਸਰ, ਤਰਨਤਾਰਨ, ਬਟਾਲਾ ਵਿਖੇ ਵੱਖ-ਵੱਖ ਜਗ੍ਹਾ ’ਤੇ ਛਾਪੇਮਾਰੀ ਕੀਤੀ ਅਤੇ ਬੱਚੇ ਦੀ ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ।

ਦਸੂਹਾ : 6 ਦਿਨਾਂ ਬਾਅਦ ਮਿਲਿਆ ਅਗਵਾ ਹੋਇਆ ਬੱਚਾ , ਮਾਂ ਨੇ ਆਪਣੇ ਹੀ ਬੱਚੇ 'ਤੇ ਰਚੀ ਸਾਜਿਸ਼

ਇਸ ਮੌਕੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਦੋਹਾਂ ਦਾ ਤਲਾਕ ਦਾ ਕੇਸ ਵੀ ਚੱਲਦਾ ਪਿਆ ਹੈ ਅਤੇ ਹਰਮੀਤ ਬੱਚੇ ਦੀ ਕਸਟਡੀ ਲੈਣਾ ਚਾਹੁੰਦੀ ਹੈ। ਬੱਚੇ ਬਲਨੂਰ ਨੂੰ ਦਸੂਹਾ ਦੀ ਅਦਾਲਤ ਵਿਚ ਧਾਰਾ- 164 ਅਧੀਨ ਬਿਆਨ ਲੈਣ ਲਈ ਮਾਣਯੋਗ ਜੱਜ ਸਾਹਿਬਾਨ ਕੋਲ ਪੇਸ਼ ਕੀਤਾ ਅਤੇ ਉਨ੍ਹਾਂ ਨੇ ਬੱਚੇ ਨੂੰ ਉਸ ਦੇ ਪਿਤਾ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਕਰਨ ਦੇ ਹੁਕਮ ਜਾਰੀ ਕੀਤੇ।
-PTCNews

  • Share