ਪੰਜਾਬ

ਜੇਲ੍ਹ 'ਚ ਹਵਾਲਾਤੀ 'ਤੇ ਹੋਇਆ ਜਾਨਲੇਵਾ ਹਮਲਾ, ਲੋਹੇ ਦੀਆਂ ਪੱਤੀਆਂ ਨਾਲ ਕੀਤੇ ਕਈ ਵਾਰ

By Riya Bawa -- August 06, 2022 1:43 pm -- Updated:August 06, 2022 1:45 pm

ਪਟਿਆਲਾ: ਕੇਂਦਰੀ ਜੇਲ੍ਹ ਵਿਚ ਪੁਖਤਾ ਪ੍ਰਬੰਧਾਂ ਦੇ ਬਾਵਜੂਦ ਸ਼ਾਤਿਰ ਦਿਮਾਗ ਕੈਦੀਆਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੇ ਦਿਨ ਹਵਾਲਾਤੀਆਂ ਨੇ ਲੋਹੇ ਦੀਆਂ ਪੱਤੀਆਂ ਤੇ ਸਰੀਏ ਨੂੰ ਹਥਿਆਰ ਬਣਾਉਂਦਿਆਂ ਇਕ ਹਵਾਲਾਤੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਵਾਲਾਤੀ ਬਲਜਿੰਦਰ ਸਿੰਘ ਨੂੰ ਜੇਲ੍ਹ ਵਿਚ ਹੀ ਘੇਰ ਕੇ ਤੇਜਧਾਰ ਲੋਹੇ ਦੀਆਂ ਪੱਤੀਆਂ ਤੇ ਰੀਏ ਨਾਲ ਸਿਰ, ਛਾਤੀ ਤੇ ਮੂੰਹ ’ਤੇ ਕਈ ਵਾਰ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ।

ਜੇਲ੍ਹ 'ਚ ਹਵਾਲਾਤੀ 'ਤੇ ਹੋਇਆ ਜਾਨਲੇਵਾ ਹਮਲਾ, ਲੋਹੇ ਦੀਆਂ ਪੱਤੀਆਂ ਨੂੰ ਬਣਾਇਆ ਹਥਿਆਰ, ਕੀਤੇ ਕਈ ਵਾਰ

ਹਵਾਲਾਤੀ ਬਲਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਹੈ ਕਿ ਚਾਰ ਅਗਸਤ ਦੁਪਹਿਰ ਚਾਰ ਵਜੇ ਉਹ ਬੈਰਕ ਨੰਬਰ ਦੋ ਗੇਟ ਕੋਲ ਜਾ ਰਿਹਾ ਸੀ। ਇਥੇ ਕੁਝ ਹੋਰ ਹਵਾਲਾਤੀ ਖੜੇ ਸਨ, ਜਿਨਾਂ ਵਿਚੋਂ ਹਵਾਲਾਤੀ ਨਵਪ੍ਰੀਤ ਸਿੰਘ ਨੇ ਬਲਜਿੰਦਰ ਸਿੰਘ ਨਾਲ ਗਾਲੀ ਗਲੋਚ ਕੀਤਾ ਤੇ ਹੱਥ ਵਿੱਚ ਫੜ੍ਹੀ ਨੋਕੀਲੀ ਲੋਹੇ ਦੀ ਪੱਤੀ ਨਾਲ ਸਿਰ ’ਤੇ ਜਾਨਲੇਵਾ ਹਮਲਾ ਕੀਤਾ।

ਜੇਲ੍ਹ 'ਚ ਹਵਾਲਾਤੀ 'ਤੇ ਹੋਇਆ ਜਾਨਲੇਵਾ ਹਮਲਾ, ਲੋਹੇ ਦੀਆਂ ਪੱਤੀਆਂ ਨੂੰ ਬਣਾਇਆ ਹਥਿਆਰ, ਕੀਤੇ ਕਈ ਵਾਰ

ਇਹ ਵੀ ਪੜ੍ਹੋ : ਡਾਇਰੀਆ ਫੈਲਣ ਕਰਨ 12 ਲੋਕ ਹੋਏ ਗੰਭੀਰ ਬਿਮਾਰ, ਬੱਚੇ ਦੀ ਮੌਤ ਬਣੀ ਚਿੰਤਾ ਦਾ ਵਿਸ਼ਾ

ਹਵਾਲਾਤੀ ਰੋਹਿਤ ਨੇ ਬਲਜਿੰਦਰ ਦੇ ਲੋਹਾ, ਸਰੀਏ ਨਾਲ ਮੂੰਹ ’ਤੇ ਵਾਰ ਕੀਤਾ ਅਤੇ ਹਵਾਲਾਤੀ ਬੁੱਧ ਸਿੰਘ ਨੇ ਲੋਹੇ ਦੀ ਤਿੱਖੀ ਪੱਤੀ ਛਾਤੀ ’ਤੇ ਮਾਰੀ। ਇਸ ਕਰਕੇ ਗੰਭੀਰ ਜਖਮੀ ਹੋਏ ਹਵਾਲਾਤੀ ਬਲਜਿੰਦਰ ਸਿੰਘ ਨੂੰ ਜੇਲ੍ਹ ਸਟਾਫ ਵਲੋਂ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ।

ਜੇਲ੍ਹ 'ਚ ਹਵਾਲਾਤੀ 'ਤੇ ਹੋਇਆ ਜਾਨਲੇਵਾ ਹਮਲਾ, ਲੋਹੇ ਦੀਆਂ ਪੱਤੀਆਂ ਨੂੰ ਬਣਾਇਆ ਹਥਿਆਰ, ਕੀਤੇ ਕਈ ਵਾਰ

ਗੌਰਤਲਬ ਹੈ ਕਿ ਬੀਤੇ ਦਿਨੀ ਕੇਂਦਰੀ ਜੇਲ੍ਹ ਵਿਚ ਹਵਾਲਾਤੀਆਂ ਵਲੋਂ ਸਹਾਇਕ ਸੁਪਰਡੈਂਟ ’ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਕ ਹਵਾਲਾਤੀ ਤੋਂ ਡਰਾ ਧਮਕਾ ਕੇ ਪੈਸੇ ਲੈਣ ਸਬੰਧੀ ਸ਼ਿਕਾਇਤ ਮਿਲਣ ’ਤੇ ਜੇਲ੍ਹ ਸਟਾਫ ਜਾਂਚ ਲਈ ਬੈਰਕ ਵਿਚ ਗਏ ਤਾਂ ਹਵਾਲਾਤੀਆਂ ਨੇ ਸਹਾਇਕ ਸੁਪਰਡੈਂਟ ’ਤੇ ਲੋਹੇ ਨੂੰ ਤਿੱਖਾ ਕਰਕੇ ਬਣਾਏ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ। ਸਹਾਇਕ ਸੁਪਰਡੈਂਟ ਹਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਤ੍ਰਿਪੜੀ ਦੀ ਸ਼ਿਕਾਇਤ ’ਤੇ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

(ਗਗਨ ਆਹੂਜਾ ਦੀ ਰਿਪੋਰਟ)

-PTC News

  • Share