Fri, Apr 26, 2024
Whatsapp

ਵਿਆਹ ਦੇ ਬੰਧਨ 'ਚ ਬੱਝੇ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ:ਦੇਖੋ ਤਸਵੀਰਾਂ

Written by  Shanker Badra -- November 15th 2018 01:37 PM -- Updated: November 15th 2018 01:40 PM
ਵਿਆਹ ਦੇ ਬੰਧਨ 'ਚ ਬੱਝੇ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ:ਦੇਖੋ ਤਸਵੀਰਾਂ

ਵਿਆਹ ਦੇ ਬੰਧਨ 'ਚ ਬੱਝੇ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ:ਦੇਖੋ ਤਸਵੀਰਾਂ

ਵਿਆਹ ਦੇ ਬੰਧਨ 'ਚ ਬੱਝੇ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ:ਦੇਖੋ ਤਸਵੀਰਾਂ:ਮੁੰਬਈ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਫੈਨਜ਼ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।ਬਾਲੀਵੁੱਡ ਦੀ ਹਰਮਨ ਪਿਆਰੀ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਲੰਬੇ ਸਮੇਂ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ।ਉਨ੍ਹਾਂ ਨੇ ਇਟਲੀ ਦੀ ਝੀਲ ਕੋਮੋ ਕੰਢੇ ਬਣੇ ਹੋਏ ਖ਼ੂਬਸੂਰਤ ਵਿਲਾ ਦੇਲ ਬਲਬਿਯਾਨੇਲੋ (villa del balbianello) ਵਿੱਚ ਵਿਆਹ ਕਰ ਲਿਆ ਹੈ।Deepika Padukone And Ranveer Singh In Italy Marriedਉਨ੍ਹਾਂ ਨੇ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਲਈ ਸ਼ੇਅਰ ਕੀਤੀਆਂ ਹਨ।ਇਹ ਤਸਵੀਰਾਂ ਉਸੇ ਸਮੇਂ ਦੀਆਂ ਹਨ, ਜਦ ਦੋਵੇਂ ਸਿਤਾਰੇ ਆਪਣੇ ਵਿਆਹ ਦੀਆਂ ਰਸਮਾਂ ਅਦਾ ਕਰ ਰਹੇ ਸਨ।ਦੱਸ ਦੇਈਏ ਕਿ ਦੀਪਿਕਾ ਤੇ ਰਣਵੀਰ ਨੇ ਕੋਂਕਣੀ ਰੀਤੀ-ਰਿਵਾਜ਼ਾਂ ਨਾਲ 14 ਨਵੰਬਰ ਨੂੰ ਵਿਆਹ ਕਰਵਾ ਲਿਆ ਹੈ ਪਰ 15 ਨਵੰਬਰ ਨੂੰ ਰਣਵੀਰ ਤੇ ਦੀਪਿਕਾ ਸਿੰਧੀ ਰਸਮਾਂ ਨਿਭਾਅ ਕੇ ਆਪਣਾ ਵਿਆਹ ਸੰਪੂਰਨ ਕਰਨਗੇ।ਜਿਸ ਦਾ ਕਾਰਨ ਰਣਵੀਰ ਸਿੰਘ ਸਿੰਧੀ ਹੈ ਅਤੇ ਦੀਪਿਕਾ ਕੋਂਕਣੀ ਭਾਈਚਾਰੇ ਨਾਲ ਸਬੰਧ ਰੱਖਦੀ ਹੈ।Deepika Padukone And Ranveer Singh In Italy Marriedਜ਼ਿਕਰਯੋਗ ਹੈ ਕਿ ਕੋਂਕਣੀ ਵੈਡਿੰਗ ‘ਚ ਦੀਪਿਕਾ ਨੇ ਚਿੱਟੇ ਰੰਗ ਦੀ ਸਾੜ੍ਹੀ ਪਾਈ ਜਿਸ ‘ਚ ਦੀਪਿਕਾ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ ਤੇ ਓਧਰ ਬਾਲੀਵੁੱਡ ਦੇ ਕੂਲ ਸਟਾਰ ਰਣਵੀਰ ਨੇ ਵ੍ਹਾਈਟ ਕਲਰ ਦੀ ਸ਼ੇਰਵਾਨੀ ਪਾਈ ਹੋਈ ਸੀ।ਇਨ੍ਹਾਂ ਦੇ ਵਿਆਹ ਦੀਆਂ ਵਾਇਰਲ ਹੋਈਆਂ ਤਸਵੀਰਾਂ ‘ਚ ਰਣਵੀਰ ਸਿੰਘ ਦੇ ਪਿਤਾ ਤੇ ਭੈਣ ਦੇ ਨਾਲ ਨਾਲ ਹੋਰ ਮਹਿਮਾਨ ਵੀ ਨਜ਼ਰ ਆ ਰਹੇ ਹਨ।Deepika Padukone And Ranveer Singh In Italy Marriedਦੱਸ ਦੇਈਏ ਕਿ ਵਿਆਹ ਦੀ ਖਬਰ ਤੋਂ ਬਾਅਦ ਦੋਵਾਂ ਦੇ ਸਹਿ-ਕਲਾਕਾਰਾਂ ਤੇ ਫੈਨਜ਼ ਵੱਲੋਂ ਵਧਾਈਆਂ ਦੇ ਮੈਸਜ ਦੀ ਝੱੜੀ ਲਗਾ ਦਿੱਤੀ। ਕਰਣ ਜੌਹਰ , ਕਰੀਨਾ ਕਪੂਰ ਖਾਨ, ਮਾਧੁਰੀ ਦੀਕਸ਼ਿਤ ਤੇ ਹੋਰ ਬਾਲੀਵੁੱਡ ਕਲਾਕਾਰਾਂ ਨੇ ਵੀ ਟਵੀਟਰ ‘ਤੇ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ ਦਿੱਤੀਆਂ ਹਨ।Deepika Padukone And Ranveer Singh In Italy Marriedਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਆਪਣੇ ਵਿਆਹ ਤੋਂ ਬਾਅਦ ਰਿਸੈਪਸ਼ਨ ਵੀ ਕਰਨਗੇ।ਰਣਵੀਰ ਅਤੇ ਦੀਪਿਕਾ 21 ਨਵੰਬਰ ਨੂੰ ਬੇਂਗਲੁਰੂ ਅਤੇ 28 ਨਵੰਬਰ ਨੂੰ ਮੁੰਬਈ ਵਿੱਚ ਰਿਸੈਪਸ਼ਨ ਪਾਰਟੀ ਦੇਣਗੇ।ਇਸ ਦੌਰਾਨ ਦੋਨਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਰਿਸੈਪਸ਼ਨ ਵਿੱਚ ਕਿਸੇ ਵੀ ਮਹਿਮਾਨ ਤੋਂ ਕੋਈ ਤੋਹਫ਼ਾ ਨਹੀਂ ਲੈਣਗੇ ਇਹ ਅਪੀਲ ਉਨ੍ਹਾਂ ਨੇ ਇਨਵਿਟੇਸ਼ਨ ਕਾਰਡ ਨਾਲ ਵੀ ਕੀਤੀ ਹੈ। -PTCNews


Top News view more...

Latest News view more...