ਦਿੱਲੀ ਦਾ ਨਿਜ਼ਾਮੁਦੀਨ ਇਲਾਕਾ ਹੁਣ ਕੋਰੋਨਾ ਦਾ ਕੇਂਦਰ, ਸੰਮੇਲਨ ਵਿੱਚ ਪੰਜਾਬ ਦੇ 9 ਵਿਅਕਤੀ ਹੋਏ ਸੀ ਸ਼ਾਮਿਲ

ਦਿੱਲੀ ਦਾ ਨਿਜ਼ਾਮੁਦੀਨ ਇਲਾਕਾ ਹੁਣ ਕੋਰੋਨਾ ਦਾ ਕੇਂਦਰ, ਸੰਮੇਲਨ ਵਿੱਚ ਪੰਜਾਬ ਦੇ 9 ਵਿਅਕਤੀ ਹੋਏ ਸੀ ਸ਼ਾਮਿਲ:ਚੰਡੀਗੜ੍ਹ : ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿੱਚ ਮਰਕਜ਼ ਵਿੱਚੋਂ ਵਾਪਸ ਜਾਣ ਮਗਰੋਂ ਤਬਲੀਗੀ ਜਮਾਤ ਦੇ 7 ਵਿਅਕਤੀਆਂ ਦੀ ਮੌਤ ਅਤੇ ਵੱਡੀ ਗਿਣਤੀ ‘ਚ ਕੋਰੋਨਾ ਤੋਂ ਪੀੜਤ ਪਾਏ ਜਾਣ ਦੀ ਖ਼ਬਰ ਚਰਚਾ ਵਿੱਚ ਹੈ। ਓਥੇ ਕੁਝ ਲਾਪ੍ਰਵਾਹ ਲੋਕਾਂ ਦੀ ਜਮਾਤ ਨੇ ਹਰ ਕਿਸੇ ਨੂੰ ਮੁਸ਼ਕਲ ‘ਚ ਪਾ ਦਿੱਤਾ ਹੈ। ਦੱਖਣੀ-ਪੂਰਬੀ ਦਿੱਲੀ ਦੇ ਨਿਜ਼ਾਮੁਦੀਨ ਸਥਿਤ ਮਰਕਜ਼ ਇਮਾਰਤ ‘ਚ ‘ਤਬਲੀਗੀ ਜਮਾਤ’ ਦੇ ਆਯੋਜਨ ਨੂੰ ਲੈ ਕੇ ਭਾਜੜਾਂ ਪਈਆਂ ਹੋਈਆਂ ਹਨ।

ਦਿੱਲੀ ਦਾ ਨਿਜ਼ਾਮੁਦੀਨ ਇਲਾਕਾ ਹੁਣ ਕੋਰੋਨਾ ਦਾ ਕੇਂਦਰ ਹੈ। ਇਸ ਮਰਕਜ਼ ‘ਚ ਸ਼ਾਮਲ 24 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਗੱਲ ਦਿੱਲੀ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਸਪੱਸ਼ਟ ਕੀਤੀ ਹੈ।ਸੱਤਿਯੇਂਦਰ ਜੈਨ ਨੇ ਕਿਹਾ ਕਿ 5 ਲੋਕਾਂ ਤੋਂ ਜ਼ਿਆਦਾ ਨਾ ਇਕੱਠਾ ਹੋਣ ਦੇ ਬਾਵਜੂਦ ਉੱਥੇ 2500 ਲੋਕ ਇਕੱਠੇ ਸਨ। ਦਿੱਲੀ ਦੇ ਨਿਜ਼ਾਮੂਦੀਨ ਵਿਖੇ ਤਬਲੀਗੀ ਜਮਾਤ ਵੱਲੋਂ ਕੀਤੇ ਗਏ ਧਾਰਮਿਕ ਸੰਮੇਲਨ ਵਿੱਚ ਪੰਜਾਬ ਦੇ 9 ਵਿਅਕਤੀ ਸ਼ਾਮਲ ਸਨ। ਮਰਕਜ਼ ਦੇ ਨੇੜਲੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

ਸੂਤਰਾਂ ਅਨੁਸਾਰ ਲਾਕ ਡਾਊਨ ਤੋਂ ਪਹਿਲਾਂ ਮਰਕਜ਼ ਤੋਂ ਕਰੀਬ 1200 ਲੋਕ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਜਮਾਤ ਲਈ ਨਿਕਲ ਗਏ ਸਨ। ਇਨ੍ਹਾਂ ਨੂੰ ਲੱਭਣਾ ਬੇਹੱਦ ਜ਼ਰੂਰੀ ਹੈ। ਜੇਕਰ ਉਨ੍ਹਾਂ ‘ਚ ਵੀ ਕੋਈ ਕੋਰੋਨਾ ਤੋਂ ਪੀੜਤ ਹੋਇਆ ਤਾਂ ਸਥਿਤੀ ਵਿਗੜ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਜਾਂਚ ਲਈ ਲਿਜਾਇਆ ਗਿਆ ਹੈ, ਉਨ੍ਹਾਂ ‘ਚ ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਮਲੇਸ਼ੀਆ, ਸਾਊਦੀ ਅਰਬ, ਇੰਗਲੈਂਡ ਅਤੇ ਚੀਨ ਦੇ ਕਰੀਬ 100 ਵਿਦੇਸ਼ੀ ਨਾਗਰਿਕ ਸ਼ਾਮਲ ਹਨ।
ਇਹ ਤਬਲੀਗੀ ਜਮਾਤ ਅਤੇ ਮਰਕਜ਼ ਕੀ ਹੈ ?

ਤਬਲੀਗੀ ਦਾ ਮਤਲਬ ਹੈ ‘ ਅੱਲਾਹ ਦੇ ਸੁਨੇਹਿਆਂ ਦਾ ਪ੍ਰਚਾਰਕ , ਜਮਾਤ ਦਾ ਭਾਵ ਗਰੁੱਪ ਅਤੇ ਮਰਕਜ ਦਾ ਅਰਥ ਹੁੰਦਾ ਹੈ ਇਕੱਠੇ ਹੋਣ ਲਈ ਥਾਂ। ਇਹਨਾਂ ਸ਼ਬਦਾਂ ਦਾ ਅਰਥ ਨਿਕਲਦਾ ਅੱਲਾਹ ਦੇ ਸੰਦੇਸ਼ਾਂ ਨੂੰ ਪ੍ਰਚਾਰਣ ਵਾਲੇ ਸਮੂਹ ਦੀ ਮੀਟਿੰਗ ਦਾ ਥਾਂ। ਇਸਦਾ ਮੁੱਖ ਦਫ਼ਤਰ ਦਿੱਲੀ ਦੇ ਨਿਜਾਮੂਦੀਨ ਇਲਾਕੇ ਵਿੱਚ ਹੈ। ਇਸ ਜਮਾਤ ਨਾਲ ਦੁਨੀਆ ਭਰ ਵਿੱਚੋਂ 15 ਕਰੋੜ ਲੋਕ ਜੁੜੇ ਹਨ। ਦੱਸਿਆ ਜਾਂਦਾ ਹੈ ਕਿ ਤਬਲੀਗੀ ਜਮਾਤ ਦੀ ਸੁਰੂਆਤ ਮੁਸਲਮਾਨਾਂ ਨੂੰ ਆਪਣੇ ਧਰਮ ਬਣਾਈ ਰੱਖਣ ਅਤੇ ਇਸਲਾਮ ਦਾ ਪ੍ਰਚਾਰ-ਪ੍ਰਸਾਰ ਅਤਟ ਜਾਣਕਾਰੀ ਦੇਣ ਦੇ ਲਈ ਕੀਤੀ ਗਈ ਸੀ।
-PTCNews

Delhi: 9 from Punjab attended Nizamuddin congregation
ਦਿੱਲੀ ਦਾ ਨਿਜ਼ਾਮੁਦੀਨ ਇਲਾਕਾ ਹੁਣ ਕੋਰੋਨਾ ਦਾ ਕੇਂਦਰ, ਸੰਮੇਲਨ ਵਿੱਚ ਪੰਜਾਬ ਦੇ 9 ਵਿਅਕਤੀ ਹੋਏ ਸੀ ਸ਼ਾਮਿਲ