ਮੁੱਖ ਖਬਰਾਂ

ਮਨੋਜ ਤਿਵਾੜੀ ਅਤੇ ਮਨਸੁਖ ਮੰਡਵੀਆ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਸਾਈਕਲ 'ਤੇ ਪਹੁੰਚੇ ਸੰਸਦ ਭਵਨ

By Shanker Badra -- November 18, 2019 1:17 pm

ਮਨੋਜ ਤਿਵਾੜੀ ਅਤੇ ਮਨਸੁਖ ਮੰਡਵੀਆ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਸਾਈਕਲ 'ਤੇ ਪਹੁੰਚੇ ਸੰਸਦ ਭਵਨ:ਨਵੀਂ ਦਿੱਲੀ : ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋਗਿਆ ਹੈ। ਇਸ ਦੌਰਾਨ ਦਿੱਲੀ ਭਾਜਪਾ ਪ੍ਰਦੇਸ਼ ਪ੍ਰਧਾਨ ਤੇ ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਰਾਜ ਸਭਾ ਮੈਂਬਰ ਮਨਸੁਖ ਮੰਡਵੀਆ ਸੰਸਦ ਸੈਸ਼ਨ 'ਚ ਹਿੱਸਾ ਲੈਣ ਲਈ ਸਾਈਕਲ 'ਤੇ ਪਹੁੰਚੇ ਹਨ। ਉਨ੍ਹਾਂ ਨੇ ਪ੍ਰਦੂਸ਼ਣ ਤੋਂ ਪਰੇਸ਼ਾਨ ਲੋਕਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ।

Delhi: BJP MP Manoj Tiwari And Mansukh Mandaviya reached the Parliament riding a bicycle ਮਨੋਜ ਤਿਵਾੜੀ ਅਤੇ ਮਨਸੁਖ ਮੰਡਵੀਆ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਸਾਈਕਲ 'ਤੇ ਪਹੁੰਚੇ ਸੰਸਦ ਭਵਨ

ਜਿੱਥੇ ਸਾਰੇ ਸੰਸਦ ਮੈਂਬਰ ਗੱਡੀ ਤੋਂ ਸੰਸਦ ਪਹੁੰਚੇ ਹਨ, ਉੱਥੇ ਮਨੋਜ ਤਿਵਾੜੀ ਅਤੇ ਮਨਸੁਖ ਮੰਡਵੀਆ ਨੇ ਸਾਈਕਲ 'ਤੇ ਸੰਸਦਪਹੁੰਚ ਕੇ ਇਹ ਜਿਤਾਉਣ ਦੀ ਕੋਸ਼ਿਸ਼ ਕੀਤੀ ਕਿ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਰੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ।ਇਸ ਦੌਰਾਨ ਖੁਦ ਸਾਈਕਲ ਚਲਾਉਂਦਿਆਂ ਮਨੋਜ ਤਿਵਾੜੀ ਨੂੰ ਦੇਖ ਲੋਕਾਂ ਦੀ ਭੀੜ ਜੁੱਟ ਗਈ ਤੇ ਮੀਡੀਆ ਨੇ ਉਨ੍ਹਾਂ ਨੂੰ ਘੇਰ ਲਿਆ।

Delhi: BJP MP Manoj Tiwari And Mansukh Mandaviya reached the Parliament riding a bicycle ਮਨੋਜ ਤਿਵਾੜੀ ਅਤੇ ਮਨਸੁਖ ਮੰਡਵੀਆ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਸਾਈਕਲ 'ਤੇ ਪਹੁੰਚੇ ਸੰਸਦ ਭਵਨ

ਦੱਸ ਦੇਈਏ ਕਿ ਅੱਜ ਸ਼ੁਰੂ ਹੋਏ ਸਰਦ ਰੁੱਤ ਇਜਲਾਸ ਦੌਰਾਨ ਕੇਂਦਰ ਸਰਕਾਰ ਵੱਲੋਂ 27 ਨਵੇਂ ਬਿੱਲ ਪੇਸ਼ ਕੀਤੇ ਜਾਣਗੇ। ਇਸ ਦੌਰਾਨ ਨਾਗਰਿਕਤਾ ਬਿੱਲ ਪੇਸ਼ ਕਰਨ ਦੀ ਸਰਕਾਰ ਦੀ ਯੋਜਨਾ, ਜੰਮੂ-ਕਸ਼ਮੀਰ ਦੀ ਸਥਿਤੀ, ਆਰਥਿਕ ਮੰਦੀ ਅਤੇ ਬੇਰੁਜ਼ਗਾਰੀ ਦੇ ਇਸ ਸੈਸ਼ਨ ਦੌਰਾਨ ਹਾਕਮ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਹੋਣ ਦੀ ਸੰਭਾਵਨਾ ਹੈ।
-PTCNews

  • Share