ਮਹਿਜ਼ 6 ਗਜ਼ ‘ਚ ਬਣਿਆ 2 ਮੰਜ਼ਿਲਾ ਮਕਾਨ, ਖ਼ੂਬਸੂਰਤੀ ਦੇਖ ਲੋਕ ਹੋ ਰਹੇ ਨੇ ਹੈਰਾਨ !

Small House

ਮਹਿਜ਼ 6 ਗਜ਼ ‘ਚ ਬਣਿਆ 2 ਮੰਜ਼ਿਲਾ ਮਕਾਨ, ਖ਼ੂਬਸੂਰਤੀ ਦੇਖ ਲੋਕ ਹੋ ਰਹੇ ਨੇ ਹੈਰਾਨ !,ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦਾ ਸਭ ਤੋਂ ਛੋਟਾ ਘਰ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਿੱਲੀ ਏ ਬੁਰਾੜੀ ਇਲਾਕੇ ‘ਚ ਸਥਿਤ ਇਹ ਘਰ ਮਹਿਜ਼ 6 ਗਜ਼ ‘ਚ ਬਣਿਆ ਹੋਇਆ ਹੈ।ਇਸ ਮਕਾਨ ‘ਚ ਹੱਸਦਾ-ਖੇਡਦਾ ਪਰਿਵਾਰ ਰਹਿ ਰਿਹਾ ਹੈ।

Small House ਜਿਸ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਪਹੁੰਚ ਰਹੇ ਹਨ। ਇੱਥੇ ਆਉਣ ਵਾਲੇ ਲੋਕ ਇਸ ਦੀਆਂ ਤਸਵੀਰਾਂ ਖਿੱਚਦੇ ਹਨ।ਆਸ-ਪਾਸ ਦੇ ਲੋਕਾਂ ਵੱਲੋਂ ਇਸ ਘਰ ਨੂੰ ਛੋਟੀ ਹਵੇਲੀ ਦਾ ਨਾਮ ਦਿੱਤਾ ਹੈ। ਇਸ ਮਕਾਨ ਦਾ ਕਿਰਾਇਆ ਪ੍ਰਤੀ ਮਹੀਨਾ 3500 ਰੁਪਏ ਹੈ।

ਹੋਰ ਪੜ੍ਹੋ: ਕੁਰਾਲੀ :ਰੇਤ ਅਤੇ ਲੱਕੜ ਮਾਫੀਆ ਵਲੋਂ ਜੰਗਲਾਤ ਅਧਿਕਾਰੀਆਂ ‘ਤੇ ਕੀਤਾ ਜਾਨਲੇਵਾ ਹਮਲਾ

Small Houseਤੁਹਾਨੂੰ ਦੱਸ ਦਈਏ ਕਿ ਇਸ ਘਰ ਵਿਚ ਇਕ ਬੈਡਰੂਮ, ਇਕ ਰਸੋਈ, ਬਾਥਰੂਮ, ਪੌੜੀ ਅਤੇ ਛੱਤ ਹੈ। ਇਸ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਹੇਠਲੀ ਮੰਜ਼ਿਲ ‘ਤੇ ਇਕ ਪੌੜੀ ਅਤੇ ਬਾਥਰੂਮ ਹੈ। ਇਥੋਂ ਚੜਦਿਆਂ, ਪਹਿਲੀ ਮੰਜ਼ਲ ਤੇ ਇਕ ਬੈਡਰੂਮ ਹੈ,ਦੂਸਰੀ ਮੰਜ਼ਲ ‘ਤੇ ਇਕ ਰਸੋਈ ਹੈ ਅਤੇ ਫਿਰ ਇਕ ਖੁੱਲ੍ਹੀ ਛੱਤ ਹੈ।

Small Houseਇਸ ਦਾ ਨਿਰਮਾਣ ਕਰਨ ਵਾਲੇ ਮਿਸਤਰੀ ਨੇ ਲੋਕਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਘੱਟੋ ਘੱਟ ਜਗ੍ਹਾ ਵਿੱਚ ਵੀ ਚੰਗਾ ਘਰ ਬਣਾਇਆ ਜਾ ਸਕਦਾ ਹੈ।

-PTC News