ਹੋਰ ਖਬਰਾਂ

ਦਿੱਲੀ ਵਿਚ ਡੀਜ਼ਲ 81 ਰੁਪਏ ਤੋਂ ਪਾਰ, ਜਾਣੋਂ ਆਪਣੇ ਸ਼ਹਿਰ ਵਿੱਚ ਕਿਨ੍ਹਾਂ ਹੈ ਪੈਟਰੋਲ-ਡੀਜਲ ਦਾ ਭਾਅ 

By Shanker Badra -- July 13, 2020 7:07 pm -- Updated:Feb 15, 2021

ਦਿੱਲੀ ਵਿਚ ਡੀਜ਼ਲ 81 ਰੁਪਏ ਤੋਂ ਪਾਰ, ਜਾਣੋਂ ਆਪਣੇ ਸ਼ਹਿਰ ਵਿੱਚ ਕਿਨ੍ਹਾਂ ਹੈ ਪੈਟਰੋਲ-ਡੀਜਲ ਦਾ ਭਾਅ:ਨਵੀਂ ਦਿੱਲੀ : ਦਿੱਲੀ ਵਿਚ ਡੀਜ਼ਲ ਦੀਆਂ ਕੀਮਤਾਂ ਨੇ ਇੱਕ ਵਾਰ ਫ਼ਿਰ ਇਤਿਹਾਸ ਰਚ ਦਿੱਤਾ ਹੈ। ਦਿੱਲੀ ਵਿਚ ਡੀਜਲ ਦੀ ਕੀਮਤ 81.05 ਰੁਪਏ ਲੀਟਰ ਹੋ ਗਈ ਹੈ। ਤੇਲ ਕੰਪਨੀਆਂ ਨੇ ਸੋਮਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ 11 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਹੈ, ਹਾਲਾਂਕਿ ਪੈਟਰੋਲ ਦੀ ਕੀਮਤ ਵਿੱਚ ਅੱਜ ਕੋਈ ਵਾਧਾ ਨਹੀਂ ਹੋਈ।

ਦਿੱਲੀ ਵਿਚ ਡੀਜ਼ਲ 81 ਰੁਪਏ ਤੋਂ ਪਾਰ, ਜਾਣੋਂ ਆਪਣੇ ਸ਼ਹਿਰ ਵਿੱਚ ਕਿਨ੍ਹਾਂ ਹੈ ਪੈਟਰੋਲ-ਡੀਜਲ ਭਾਅ

ਦਿੱਲੀ ਵਿੱਚ ਕਾਫ਼ੀ ਸਮੇਂ ਤੋਂ ਡੀਜ਼ਲ ਦਾ ਰੇਟ ਪੈਟਰੋਲ ਤੋਂ ਵੀ ਮਹਿੰਗਾ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਪੈਟਰੋਲੀਅਮ ਕੰਪਨੀਆਂ ਨੇ ਕਈ ਦਿਨਾਂ ਤਕ ਰਾਹਤ ਦਿੰਦੇ ਹੋਏ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਜਾਵੇਗਾ। ਇਸ ਦੇ ਇਲਾਵਾ ਪਿਛਲੇ ਮੰਗਲਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ 25 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਸੀ ,ਜਦਕਿ ਇਸ ਤੋਂ ਪਹਿਲਾਂ ਪੈਟਰੋਲ ਦੀ ਕੀਮਤਾਂ ਵਿੱਚ ਵਾਧਾ 29 ਜੂਨ ਨੂੰ ਹੋਇਆ ਸੀ।

ਦਿੱਲੀ ਵਿੱਚ ਸੋਮਵਾਰ ਨੂੰ ਪੈਟਰੋਲ 80.43 ਰੁਪਏ ਲੀਟਰ ਅਤੇ ਡੀਜਲ 81.05 ਰੁਪਏ ਲੀਟਰ ਵਿੱਕ ਰਿਹਾ ਹੈ। ਮੁੰਬਈ ਵਿਚ ਪੈਟਰੋਲ 87.19 ਰੁਪਏ ਅਤੇ ਡੀਜਲ 79.27 ਰੁਪਏ ਲੀਟਰ ਹੋ ਗਿਆ ਹੈ। ਚੇਨਈ ਵਿਚ ਪੈਟਰੋਲ 83.63 ਰੁਪਏ ਲੀਟਰ ਅਤੇ ਡੀਜਲ 78.11 ਰੁਪਏ ਲੀਟਰ, ਕੋਲਕਾਤਾ ਵਿਚ ਪੈਟਰੋਲ 82.10 ਰੁਪਏ ਅਤੇ ਡੀਜਲ 76.17 ਰੁਪਏ ਲੀਟਰ ਹੋ ਗਿਆ ਹੈ।
-PTCNews

  • Share